Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

“ਸਬੂਤਾਂ ਦੀ ਕਮੀ” ਕਾਰਨ ਮੋਗਾ ਔਰਬਿਟ ਬੱਸ ਕੇਸ ‘ਚ ਡਰਾਈਵਰ, ਕੰਡਕਟਰ ਸਮੇਤ ਸਾਰੇ ਬਰੀ

“ਸਬੂਤਾਂ ਦੀ ਕਮੀ” ਕਾਰਨ ਮੋਗਾ ਔਰਬਿਟ ਬੱਸ ਕੇਸ ‘ਚ ਡਰਾਈਵਰ, ਕੰਡਕਟਰ ਸਮੇਤ ਸਾਰੇ ਬਰੀ

ਮੋਗਾ: ਚੱਲਦੀ ਬੱਸ ‘ਚੋਂ ਮਾਂ-ਧੀ ਨੂੰ ਹੇਠਾਂ ਸੁੱਟਣ ਦੇ ਮਾਮਲੇ ‘ਚ ਮੋਗਾ ਔਰਬਿਟ ਬੱਸ ਕਾਂਡ ‘ਚ ਸ਼ਾਮਿਲ ਡਰਾਈਵਰ, ਕੰਡਕਟਰ ਸਮੇਤ ਸਾਰੇ ਦੋਸ਼ੀ ਸਬੂਤਾਂ ਦੀ ਘਾਟ ਦੇ ਚੱਲਦਿਆਂ ਸੋਮਵਾਰ (17 ਜੁਲਾਈ) ਮੋਗਾ ਅਦਾਲਤ ਵੱਲੋਂ ਬਰੀ ਕਰ ਦਿੱਤੇ ਗਏ।

ਪੀੜਤ ਪਰਿਵਾਰ (ਫਾਈਲ ਫੋਟੋ)
ਪੀੜਤ ਪਰਿਵਾਰ (ਫਾਈਲ ਫੋਟੋ)

ਥਾਣਾ ਬਾਘਾ ਪੁਰਾਣਾ ਵਿਚ ਉਸ ਸਮੇਂ ਦਰਜ ਕੀਤੀ ਐਫ.ਆਈ.ਆਰ. ਅਨੁਸਾਰ 29 ਅਪ੍ਰੈਲ, 2015 ਨੂੰ ਮੋਗਾ ਤੋਂ ਬਾਘਾ ਪੁਰਾਣਾ ਜਾ ਰਹੀ ਔਰਬਿਟ ਬੱਸ ਵਿਚ ਦਲਿਤ ਪਰਿਵਾਰ ਨਾਲ ਸਬੰਧਿਤ ਸ਼ਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਲੰਢੇਕੇ ਜੋ ਕਿ ਆਪਣੀ 13 ਸਾਲਾ ਬੱਚੀ ਅਰਸ਼ਦੀਪ ਕੌਰ ਅਤੇ ਬੇਟੇ ਅਕਾਸ਼ਦੀਪ ਨਾਲ ਬਾਘਾ ਪੁਰਾਣਾ ਜਾ ਰਹੀ ਸੀ ਤੇ ਜਦ ਬੱਸ ਗਿੱਲ ਪਿੰਡ ਕੋਲ ਪਹੁੰਚੀ ਤਾਂ ਬੱਸ ਦੇ ਕੰਡਕਟਰ ਸਮੇਤ ਉਸਦੇ ਸਹਿਯੋਗੀਆਂ ਨੇ ਸ਼ਿੰਦਰ ਕੌਰ ਤੇ ਉਸ ਦੀ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਬਾਅਦ ਬੱਸ ‘ਚੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਸੀ ਜਿਸ ਦੌਰਾਨ ਅਰਸ਼ਦੀਪ ਕੌਰ ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਸ਼ਿੰਦਰ ਕੌਰ ਜ਼ਖਮੀ ਹੋ ਗਈ ਸੀ। ਇਸ ਸਬੰਧੀ ਥਾਣਾ ਬਾਘਾ ਪੁਰਾਣਾ ‘ਚ ਬੱਸ ਦੇ ਡਰਾਈਵਰ ਰਣਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ (ਬਠਿੰਡਾ), ਕੰਡਕਟਰ ਸੁਖਵਿੰਦਰ ਸਿੰਘ ਉਰਫ਼ ਪੰਮਾ ਪੁੱਤਰ ਇਕਬਾਲ ਸਿੰਘ ਵਾਸੀ ਬਹਾਵਲ (ਅਬੋਹਰ), ਹੈਲਪਰ ਗੁਰਦੀਪ ਸਿੰਘ ਉਰਫ਼ ਜਿੰਮੀ ਪੁੱਤਰ ਸੁਰਿੰਦਰ ਸਿੰਘ ਵਾਸੀ ਦਸਮੇਸ਼ ਨਗਰ ਮੋਗਾ ਅਤੇ ਇੱਕ ਹੋਰ ਹੈਲਪਰ ਅਮਰ ਰਾਮ ਉਰਫ਼ ਦਾਨਾ ਪੁੱਤਰ ਨੂਰਾ ਰਾਮ ਵਾਸੀ ਚੱਕ ਬਖਤੂ (ਬਠਿੰਡਾ) ਨੂੰ ਸ਼ਾਮਿਲ ਕਰ ਕੇ ਉਨ੍ਹਾਂ ‘ਤੇ 30 ਅਪ੍ਰੈਲ 2015 ਨੂੰ ਧਾਰਾ 302, 307, 354, 120 ਬੀ ਆਈ.ਪੀ.ਸੀ. ਸਮੇਤ ਐਸ.ਸੀ./ਐਸ.ਟੀ. ਐਕਟ ਦੇ ਨਾਲ-ਨਾਲ ਪ੍ਰੋਟੈਕਸ਼ਨ ਆਫ਼ ਚਿਲਡਰਨ ਅਫੈਂਨਸ 2012 ਅਧੀਨ ਮਾਮਲਾ ਦਰਜ ਕੀਤਾ ਸੀ।

ਸਬੰਧਤ ਖ਼ਬਰ:

ਮੋਗਾ ਬੱਸ ਕਾਂਡ: ਬੱਚੀ ਨੂੰ ਚੱਲਦੀ ਬੱਸ ਵਿੱਚੋਂ ਬਾਹਰ ਸੁੱਟਿਆ ਗਿਆ –ਡਾਕਟਰੀ ਰਿਪੋਰਟ …

ਇਸ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਘਟਨਾ ਦੀ ਪੀੜਤ ਮੁੱਖ ਮੁਦਈ ਸ਼ਿੰਦਰ ਕੌਰ 9 ਫਰਵਰੀ, 2016 ਨੂੰ ਆਪਣੇ ਬਿਆਨਾਂ ਤੋਂ ਇਹ ਕਹਿ ਕੇ ਮੁੱਕਰ ਗਈ ਕਿ ਉਹ ਉਸ ਸਮੇਂ ਬੇਹੋਸ਼ ਸੀ ਤੇ ਉਸ ਦੀ ਬੇਟੀ ਦੀ ਮੌਤ ਕਿਵੇਂ ਹੋਈ, ਉਸ ਨੂੰ ਪਤਾ ਨਹੀਂ। ਉਸ ਨੇ ਅਦਾਲਤ ‘ਚ ਇਹ ਵੀ ਦੱਸਿਆ ਸੀ ਕਿ ਬੱਸ ਕੰਡਕਟਰ ਨਾਲ ਸਿਰਫ਼ ਪੰਜ ਰੁਪਏ ਦੇ ਲੈਣ-ਦੇਣ ਵਿਚ ਝਗੜਾ ਹੋਇਆ ਸੀ ਜਦ ਕਿ ਕਿਸੇ ਨੇ ਵੀ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਨਹੀਂ ਕੀਤੀਆਂ ਸਨ। ਉਸ ਤੋਂ ਪਹਿਲਾ ਸ਼ਿੰਦਰ ਕੌਰ ਦੇ ਪਤੀ ਸੁਖਦੇਵ ਸਿੰਘ ਨੇ 11 ਦਸੰਬਰ 2015 ਨੂੰ ਅਦਾਲਤ ਵਿਚ ਦਿੱਤੇ ਬਿਆਨ ਵਿਚ ਕਿਹਾ ਸੀ ਕਿ ਉਸ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਅਤੇ ਨਾ ਹੀ ਕਿਸੇ ਪਰਿਵਾਰਕ ਮੈਂਬਰ ਨੇ ਉਸ ਨੂੰ ਦੱਸਿਆ ਸੀ, ਉਸ ਨੂੰ ਤਾਂ ਉਸ ਸਮੇਂ ਪਤਾ ਲੱਗਾ ਜਦੋਂ ਉਹ ਹਸਪਤਾਲ ਪੁੱਜਾ। ਅਦਾਲਤੀ ਪ੍ਰਕਿਰਿਆ ਵਿਚ ਚੱਲਦਾ ਇਹ ਕੇਸ ਉਸ ਸਮੇਂ ਕਮਜ਼ੋਰ ਹੋ ਗਿਆ ਜਦੋਂ ਮੁੱਖ ਮੁਦਈ ਆਪਣੇ ਪਹਿਲੇ ਦਿੱਤੇ ਬਿਆਨਾਂ ਤੋਂ ਮੁੱਕਰ ਗਏ। 2 ਸਾਲ 6 ਮਹੀਨੇ ਦੇ ਕਰੀਬ ਚੱਲੇ ਇਸ ਮਾਮਲੇ ਦੇ ਸੋਮਵਾਰ ਨੂੰ ਫ਼ੈਸਲੇ ਦੌਰਾਨ ਬਚਾਅ ਪੱਖ ਦੇ ਵਕੀਲ ਰਮਨਦੀਪ ਸਿੰਘ ਔਲਖ ਅਤੇ ਅਨੂਪ ਇੰਦਰ ਸਿੰਘ ਸੇਖੋਂ ਵੱਲੋਂ ਦਿੱਤੀਆਂ ਦਲੀਲਾਂ ਅਤੇ ਸਬੂਤਾਂ ਦੀ ਘਾਟ ਦੇ ਚੱਲਦਿਆਂ ਅਦਾਲਤ ਨੇ ਇਸ ਮਾਮਲੇ ‘ਚ ਸ਼ਾਮਿਲ ਚਾਰੇ ਦੋਸ਼ੀਆਂ ਨੂੰ ਬਰੀ ਕਰਨ ਦੇ ਆਦੇਸ਼ ਦੇ ਦਿੱਤੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Moga Orbit Case Acquitted due to “Lack of Evidence” by Trial Court …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

‘ਪਿੰਡ ਬਚਾਓ ਪੰਜਾਬ ਬਚਾਓ ਸੰਸਥਾ’ ਵੱਲੋਂ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਵਿਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।
ਇਸ ਸਿਆਸੀ ਰੇੜਕੇ ਵਿਚਾਲੇ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਚੀਫ ਸਕੱਤਰ ਦੀ ਅਗਵਾਈ ਹੇਠਲੀ ਕਮੇਟੀ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਇਸ ਬਾਰੇ ਵੇਲਾ-ਬੱਧ ਪੜਤਾਲ ਕਰਨ
ਅੰਮ੍ਰਿਤਸਰ ਦੇ ਨੇੜੇ ਪੈਂਦੇ ਨਗਰ ਰਾਜਾਸਾਂਸੀ ਦੇ ਪਿੰਡ ਅਦੀਵਾਲਾ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕਾ ਹੋਇਆ ਹੈ ਜਿਸ ਵਿੱਚ 3 ਜਣਿਆਂ ਦੀ ਮੌਤ ਹੋ ਗਈ ਅਤੇ ਤਕਰੀਬਨ ਦਸ ਜਣਿਆਂ ਨੂੰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਤਰੀਕੇ ਅਤੇ ਬਿਨਾ ਕਿਸੇ ਸਿਆਸੀ ਪ੍ਰਭਾਵ ਅਧੀਨ ਚਲਾਉਣ ਲਈ ਚੁਣੇ ਗਏ 130 ਕਮੇਟੀ ਮੈਂਬਰਾਂ ਨੇ ਬਿਨ੍ਹਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: