Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਵਿਦਿਅਕ ਸੰਸਾਰ: ਬੀ ਐੱਡ ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਲੁੱਟ

ਵਿਦਿਅਕ ਸੰਸਾਰ: ਬੀ ਐੱਡ ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਲੁੱਟ

ਫਰੀਦਕੋਟ (19 ਦਸੰਬਰ, 2009) ਚਾਲੂ ਅਕਾਦਮਿਕ ਸ਼ੈਸ਼ਨ ਦੌਰਾਨ ਬੀ ਐੱਡ ਕਾਲਜਾਂ ਵਿੱਚ ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਮਾਨਯੋਗ ਹਾਈ ਕੋਰਟ ਵੱਲੋਂ ਮਿਲੀ ਰਾਹਤ ਦਾ ਨਜ਼ਾਇਜ਼ ਫਾਇਦਾ ਉਠਾਉਂਦਿਆਂ ਇਨ੍ਹ੍ਹਾ ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਸ਼ਰੇਆਮ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦਾਖਲਾ ਲੈਣ ਲਈ ਪੁੱਜੇ ਹਰ ਵਿਦਿਆਰਥੀ ਤੋਂ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਕਿ ਯੂਨੀਵਰਸਿਟੀ ਵੱਲੋਂ ਨਿਰਧਾਰਤ ਫੀਸ 34 ਹਜ਼ਾਰ ਰੁਪਏ ਦੇ ਲੱਗ ਪਗ ਹੈ।ਇਨ੍ਹਾ ਕਾਲਜਾਂ ਦੇ ਪ੍ਰਬੰਧਕ ਵਿਦਿਆਰਥੀਆਂ ਨੂੰ ਨਾ ਤਾਂ ਪ੍ਰਾਸਪੈਕਟ ਦਿੰਦੇ ਹਨ ਅਤੇ ਨਾ ਹੀ ਇਹ ਦੱਸਦੇ ਹਨ ਕਿ ਉਨ੍ਹਾ ਦੀ ਕੌਂਸਲਿੰਗ ਹੋਣ ਤੋਂ ਬਾਅਦ ਸੀਟ ਮਿਲ ਸਕਦੀ ਹੈ। ਇਸ ਗੱਲ ਨੂੰ ਲੁਕਾਕੇ ਸਾਰਿਆਂ ਤੋਂ ਸਿੱਧੇ ਪੈਸੇ ਮੰਗੇ ਜਾ ਰਹੇ ਹਨ। ਇਸ ਨਜ਼ਾਇਜ਼ ਢੰਗ ਨਾਲ ਦਿੱਤੀਆਂ ਜਾ ਰਹੀਆਂ ਸੀਟਾਂ ਪੈਸੇ ਵਾਲੇ ਲੋਕ ਤਾਂ ਲੈ ਰਹੇ ਹਨ ਪਰ ਗਰੀਬ ਵਿਦਿਆਰਥੀ ਜਿਹੜੇ ਐਨਾ ਬੋਝ ਚੁੱਕਣ ਤੋਂ ਅਸਮਰਥ ਹਨ ਫਿਰ ਇਹ ਮੌਕਾ ਗੁਆ ਲੈਣਗੇ। ਜੇਕਰ ਸਹੀ ਢੰਗ ਨਾਲ ਅਰਜ਼ੀਆਂ ਲੈ ਕੇ ਕੌਂਸਲਿੰਗ ਕੀਤੀ ਜਾਵੇ ਤਾਂ ਇਨ੍ਹਾ ਵਿਦਿਆਰਥੀਆਂ ਨੂੰ ਮੌਕਾ ਮਿਲ ਸਕਦਾ ਹੈ। ਵਿਦਿਆਰਥੀਆਂ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਕੀ ਯੂਨੀਵਰਸਿਟੀ ਇਸ ਗੱਲ ਤੋਂ ਅਣਜਾਣ ਹੈ। ਉਨ੍ਹਾ ਮੰਗ ਕੀਤੀ ਕਿ ਸਰਕਾਰ ਇਸ ਲੁੱਟ ਨੂੰ ਤੁਰੰਤ ਦਖਲ ਦੇ ਕੇ ਬੰਦ ਕਰਵਾਏ। ਇੱਥੇ ਵਰਨਣਯੋਗ ਹੈ ਕਿ ਅਰਜ਼ੀਆਂ ਲੈਣ ਦੀ ਮਿਤੀ 22-23 ਦਸੰਬਰ ਤੱਕ ਹੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੇ ਲੇਖਕਾਂ, ਪ੍ਰਕਾਸ਼ਕਾਂ ਕੋਲੋਂ ਬਾਬਾ ਫਰੀਦ ਸਾਹਿਤ ਸਨਮਾਨ ਲਈ ਕਿਤਾਬਾਂ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਨੇ ਦੱਸਿਆ
ਫ਼ਰੀਦਕੋਟ, 19 ਜੁਲਾਈ (ਗੁਰਭੇਜ ਸਿੰਘ ਚੌਹਾਨ)-ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਡਾ: ਵਿਜੈ ਐੱਨ.ਜ਼ਾਦੇ ਦੇ ਇਹ ਧਿਆਨ ਵਿੱਚ ਆਉਣ ’ਤੇ ਕਿ ਜ਼ਿਲ੍ਹੇ ਅੰਦਰ 18 ਸਾਲ ਤੋਂ ਘੱਟ ਉਮਰ ਦੇ ਚਾਲਕਾਂ ਵੱਲੋਂ ਬਿਨਾ ਨੰਬਰ
ਫ਼ਰੀਦਕੋਟ, 19 ਜੁਲਾਈ (ਗੁਰਭੇਜ ਸਿੰਘ ਚੌਹਾਨ)-ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਡਾ: ਵਿਜੈ ਐੱਨ.ਜ਼ਾਦੇ ਦੇ ਇਹ ਧਿਆਨ ਵਿੱਚ ਆਉਣ ’ਤੇ ਕਿ ਜ਼ਿਲ੍ਹੇ ਅੰਦਰ 18 ਸਾਲ ਤੋਂ ਘੱਟ ਉਮਰ ਦੇ ਚਾਲਕਾਂ ਵੱਲੋਂ ਬਿਨਾ ਨੰਬਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: