Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲੁਧਿਆਣਾ ਵਿੱਚ ਹੋਏ “ਬੰਦੀ ਸਿੰਘ ਰਿਹਾਈ ਮਾਰਚ” ਨੂੰ ਸੰਗਤਾਂ ਦਾ ਮਿਲਿਆ ਲਾਮਿਸਾਲ ਸਹਿਯੋਗ

ਲੁਧਿਆਣਾ ਵਿੱਚ ਹੋਏ “ਬੰਦੀ ਸਿੰਘ ਰਿਹਾਈ ਮਾਰਚ” ਨੂੰ ਸੰਗਤਾਂ ਦਾ ਮਿਲਿਆ ਲਾਮਿਸਾਲ ਸਹਿਯੋਗ

ਲਧਿਆਣਾ(8 ਦਸੰਬਰ, 2015): ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਪੂਰੀਆਂ ਕਰ ਲੈਣ ਤੋਂ ਬਾਅਦ ਵੀ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਨਜ਼ਰਬੰਦਾਂ ਦੀ ਰਿਹਾਈ ਲਈ 14 ਨਵੰਬਰ ਤੋਂ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਪੀਲ ‘ਤੇ ਲੁਧਿਆਣਾ ਦੀਆਂ ਸਿੱਖ ਸੰਗਤਾਂ ਨੇ ਵਿਸ਼ਾਲ “ਬੰਦੀ ਸਿੰਘ ਰਿਹਾਈ ਨਾਰਚ” ਕੱਢਿਆ।

ਪ੍ਰਿ. ਪਰਵਿੰਦਰ ਸਿੰਘ ਖਾਲਸਾ ਬੰਦੀ ਸਿੰਘ ਰਿਹਾਈ ਮਾਰਚ ਨੂੰ ਸੰਬੋਧਨ ਕਰਦੇ ਹੋਏ
ਪ੍ਰਿ. ਪਰਵਿੰਦਰ ਸਿੰਘ ਖਾਲਸਾ ਬੰਦੀ ਸਿੰਘ ਰਿਹਾਈ ਮਾਰਚ ਨੂੰ ਸੰਬੋਧਨ ਕਰਦੇ ਹੋਏSi

ਕਾਮਯਾਬ “ਬੰਦੀ ਸਿੱਖ ਰਿਹਾਈ ਮਾਰਚ” ਕਾਰਨ ਲੁਧਿਆਣਾ ਪ੍ਰਸ਼ਾਸਨ ਤੇ ਪੁਲਿਸ  ਖੁਫੀਆਂ ਇਜੰਸੀਆਂ ਨੂੰ ਹੱਥਾ ਪੈਰਾ ਦੀ ਪਈ ਰਹੀ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਘਰ ਪੁਲਿਸ ਛਾਪੇਮਾਰੀ ਜਾਰੀ ਰਹੀ ਅਤੇ ਕਈ ਆਗੂਆਂ ਨੂੰ ਘਰ ਅੰਦਰ ਹੀ ਨਜਰਬੰਦ ਦਿੱਤਾ ਸੀ।

ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਵੱਲੋ ਲੁਧਿਆਣੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੀਤੇ ਦਿਨ ਭਾਈ ਗੁਰਬਖਸ਼ ਸਿੰਘ ਦੀ ਅਪੀਲ ਤੇ ਸ਼ਹਿਰ ਦੇ ਕੇਦਰੀ ਅਸਥਾਨ ਗੁ: ਸ਼੍ਰੀ ਗੁਰੁ ਸਿੰਘ ਸਭਾ ਕਲਗੀਧਰ ਫੀਲਡ ਗੰਜ ਲੁਧਿਆਣੇ ਤੋ ਡੀ ਸੀ ਦਫਤਰ ਤੱਕ ਕਢੇ ਗਏ ਜੋਰਦਾਰ ਅਤੇ ਕਾਮਯਾਬ “ਬੰਦੀ ਸਿੱਖ ਰਿਹਾਈ ਮਾਰਚ” ਕਾਰਨ ਲੁਧਿਆਣਾ ਪ੍ਰਸ਼ਾਸਨ ਤੇ ਪੁਲਿਸ , ਖੁਫੀਆਂ ਇਜੰਸੀਆਂ ਨੂੰ ਹੱਥਾ ਪੈਰਾ ਦੀ ਪਈ ਰਹੀ।

ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਘਰ ਪੁਲਿਸ ਛਾਪੇਮਾਰੀ ਜਾਰੀ ਰਹੀ ਅਤੇ ਕਈ ਆਗੂਆਂ ਨੂੰ ਘਰ ਅੰਦਰ ਹੀ ਨਜਰਬੰਦ ਕਰ ਦਿੱਤਾ ਗਿਆ ਸੀ।

ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਮੁੱਖੀ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਨੇ ਦਸਿਆਂ ਕੇ ਲੁਧਿਆਣੇ ਦੀਆਂ ਸੰਗਤਾ ਵੱਲੋ “ਅੰਤਮ ਇਛਾ ਯਾਤਰਾ” ਵਿਚ ਸ਼ਾਮਲ ਹੋਣ ਲਈ ਸ਼ੇਰਪੁਰ ਚੌਕ ਵਿਚ ਇਕਤਰ ਹੋਣ ਦਾ ਪ੍ਰਗਰਾਮ ਦਿਤਾ ਗਿਆਂ ਸੀ ਅਤੇ ਸਾਰੇ ਆਗੂਆਂ ਨੂੰ ਰੂਪੌਸ਼ ਰਹਿਣ ਲਈ ਕਿਹਾ ਗਿਆ ਸੀ ।

ਧਾਰਮਿਕ ਸਿੱਖ ਜਥੇਬੰਦੀਆਂ ਆਪਣੇ ਹਮਇਤੀਆਂ ਸਮੇਤ ਪੁਲਿਸ ਦੀ ਨਿਗ੍ਹਾ ਵਿਚੋ ਬੱਚ ਕੇ ਸ਼ੇਰਪੁਰ ਚੌਕ ਨੇੜਲੇ ਘਰਾਂ ਅਤੇ ਗੁਰਦੁਆਰੇਆਂ ਅੰਦਰ ਰਹਿਣ ਲਈ ਕਿਹਾ ਗਿਆਂ ਸੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੰਘੇ ਦਿਨ ਰਾਜਸਥਾਨ ਦੀ ਇੱਕ ਅਦਾਲਤ ਵੱਲੋਂ ਬੰਦੀ ਸਿੰਘ ਜਗਮੋਹਨ ਸਿੰਘ ਅਤੇ ਦੋ ਹੋਰਾਂ ਨੂੰ ਯੁਆਪਾ ਕਾਨੂੰਨ ਤਹਿਤ ਚੱਲੇ ਇੱਕ ਮੁਕੱਦਮੇ ਵਿੱਚ ਅੱਠ ਉਮਰ ਕੈਦਾਂ ਦੀ ਸਜ਼ਾ ਸੁਣਾਈ ਗਈ ਹੈ।
ਸਰਕਾਰਾਂ ਵੱਲੋਂ ਬੰਦੀ ਸਿੰਘਾਂ ਨਾਲ ਕੀਤੇ ਜਾਣ ਵਾਲੇ ਵਿਤਕਰੇ ਦਾ ਇੱਕ ਹੋਰ ਮਾਮਲਾ ਉਸ ਵੇਲੇ ਉਜਾਗਰ ਹੋਇਆ ਜਦੋਂ ਰਾਜਸਥਾਨ ਸਰਕਾਰ ਨੇ ਭਾਰਤੀ ਸੁਪਰੀਮ ਕੋਰਟ ਵੱਲੋਂ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ
ਸਾਕਾ 1978 ਦੇ ਸ਼ਹੀਦਾਂ ਦੀਆਂ ਤਸਵੀਰਾਂ, ਸਿੱਖ ਸੰਘਰਸ਼ ਬਾਰੇ ਛਪੀਆਂ ਹੋਈਆਂ ਕਿਤਾਬਾਂ ਅਤੇ ਕੁਝ ਇਸ਼ਤਿਹਾਰਾਂ ਦੀ ਬਰਾਮਦਗੀ ਵਾਲੇ ਮਾਮਲੇ ਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਵਲੋਂ ਤਿੰਨ
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਨੇ ਅਜਿਹਾ ਫੈਸਲਾ ਸੁਣਾਇਆ ਹੈ ਜਿਸ ਨੇ ਵਕੀਲਾਂ, ਕਾਨੂੰਨੀ ਮਾਹਿਰਾਂ ਸਮੇਤ ਹਰ ਕਿਸੇ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: