ਲੁਧਿਆਣਾ: ਭਾਰਤ ਮਾਤਾ ਦੀ ਜੈ ਨਾਂਹ ਕਹਿਣ ਵਾਲੇ ਦਾ ਸਿਰ ਵੱਢਣ ਦਾ ਰਾਮਦੇਣ ਯੋਗੀ ਵੱਲੋਂ ਦਿੱਤੇ ਬਿਆਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਰਾਮਦੇਵ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ “ਮੈਂ ਭਾਰਤ ਮਾਤਾ ਦੀ ਜੈ ਨਹੀਂ ਕਹਾਗਾਂ, ਰਾਮਦੇਵ ਵਿੱਚ ਹਿੰਮਤ ਹੈ ਤਾਂ ਮੇਰੇ ਸਿਰ ਵੱਢ ਕੇ ਵਿਖਾਵੇ।”
ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਕੀਮਤ ‘ਤੇ ਭਾਰਤ ਮਾਤਾ ਦੀ ਜੈ ਨਹੀਂ ਬੋਲਾਂਗਾ ਅਤੇ ਨਾ ਹੀ ਰਾਸ਼ਟਰੀ ਝੰਡੇ ਨੂੰ ਸਲਿਊਟ ਕਰਾਂਗਾ ਕਿਉਂਕਿ ਇਹ ਝੰਡਾ ਤਾਂ ਸਾਡਾ ਹੈ ਹੀ ਨਹੀਂ।

ਦੱਸਣਯੋਗ ਹੈ ਕਿ ਮਾਨ ਨੇ ਇੱਕ ਪੱਤਰਕਾਰ ਸੰਮੇਲਨ ‘ਚ ਬਾਬਾ ਰਾਮਦੇਵ ਦੇ ਬਿਆਨ ‘ਤੇ ਟਿੱਪਣੀ ਕਰ ਰਹੇ ਸਨ, ਜਿਸ ‘ਚ ਉਸ ਨੇ ਕਿਹਾ ਸੀ ਕਿ ਜਿਹੜਾ ਵਿਅਕਤੀ ਭਾਰਤ ਮਾਤਾ ਦੀ ਜੈ ਨਹੀਂ ਬੋਲੇਗਾ, ਉਸ ਦਾ ਸਿਰ ਕੱਟ ਦੇਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਨੂੰ ਸੁਰੱਖਿਆ ਪ੍ਰਧਾਨ ਕੀਤੀ ਜਾ ਰਹੀ ਹੈ, ਇਸ ਨਾਲ ਪੂਰੇ ਸੂਬੇ ‘ਚ ਨਸ਼ੇ ਦਾ ਕਾਰਬੋਬਾਰ ਅਤੇ ਗੁੰਡਾਦਰਦੀ ਫੈਲ ਰਹੀ ਹੈ।
ਮਾਨ ਨੇ ਜਾਟ ਅੰਦੋਲਨ ਦੇ ਸਵਾਲ ‘ਤੇ ਇਹ ਸੁਝਾਅ ਦਿੱਤਾ ਹੈ ਕਿ ਆਗਰਾ ਅਤੇ ਭਰਤਪੁਰ ਨੇੜੇ ਪੈਂਦੇ ਇਲਾਕਿਆਂ ਨੂੰ ਮਿਲਾ ਕੇ ਜਾਟ ਲੈਂਡ ਬਣਾ ਦਿੱਤਾ ਜਾਵੇ। ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਉਸ ਨੇ ਕਿਹਾ ਕਿ ਇਸ ਦਾ ਹੱਲ ਸਿਰਫ ਰਿਪੇਰਿਅਨ ਕਾਨੂੰਨ ਹੀ ਕਰ ਸਕਦਾ ਹੈ।