Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਾਜਸਥਾਨ ਦੇ ਸਿੱਖਾਂ ਵਲੋਂ ਆਪਣੀਆਂ ਮੰਗਾਂ ਲਈ ਲੜਾਈ ਜਾਰੀ ਰੱਖਣ ਦਾ ਫੈਸਲਾ

ਰਾਜਸਥਾਨ ਦੇ ਸਿੱਖਾਂ ਵਲੋਂ ਆਪਣੀਆਂ ਮੰਗਾਂ ਲਈ ਲੜਾਈ ਜਾਰੀ ਰੱਖਣ ਦਾ ਫੈਸਲਾ

ਚੰਡੀਗੜ: ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਬੈਠਕ ਗੁਰਦੁਆਰਾ ਸਿੰਘ ਸਭਾ ਗੰਗਾਨਗਰ ਵਿਖੇ ਹੋਈ ਇਸ ਬੈਠਕ ਵਿਚ ਰਾਜਸਥਾਨ ਵਿਚ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ , ਪੰਜਾਬੀ ਭਾਸ਼ਾ ਦੇ ਗਠਨ ਅਤੇ ਰਾਜਸਥਾਨ ਵਿਚ ਗੁਰੂਦਵਾਰਿਆਂ ਦੇ ਸਰਕਾਰੀਕਰਨ ਕਰਨ ਤੇ ਚਰਚਾ ਕੀਤੀ ਗਈ।

ਇਸ ਮੀਟਿੰਗ ਵਿਚ ਪੰਜਾਬੀ ਭਾਸ਼ਾ ਨਾਲ ਸਰਕਾਰੀ ਵਿਤਕਰੇ ਦੀ ਨਿਖੇਦੀ ਕਰਦਿਆਂ ਸਿੱਖ ਨੁਮਾਇੰਦਿਆ ਦੇ ਰੋਲ ਨੂੰ ਮੰਦਭਾਗਾ ਦੱਸਿਆ।ਇਸ ਦੇ ਪੰਜਾਬੀ ਭਾਸ਼ਾ ਪ੍ਰਚਾਰ ਸਭਾ ਦੇ ਪੰਜਾਬੀ ਭਾਸ਼ਾ ਬਚਾਉ ਮਾਰਚ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਤੇ ਮੁਖਮੰਤਰੀ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਗਿਆ।ਰਾਜਸਥਾਨ ਦੇ ਗੁਰਦੁਆਰਿਆਂ ਨੂੰ ਦੇਵ ਸਥਾਨ ਮਹਿਕਮੇ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਜਿਸ ਨਾਲ ਸਿੱਖਾਂ ਦੇ ਧਾਰਮਿਕ ਥਾਵਾਂ ਤੇ ਸਰਕਾਰੀ ਹਸਤਖੇਪ ਬੰਦ ਹੋ ਸਕੇ।

ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਦੀ ਬੈਠਕ ਤੋਂ ਬਾਅਦ ਦੀ ਤਸਵੀਰ

ਰਾਜਸਥਾਨ ਵਿਚ ਅੰਨਦ ਮੈਰਿਜ ਐਕਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਕੈਨੇਡਾ ,ਅਮਰੀਕਾ ਅਤੇ ਯੂ ਕੇ ਦੇ ਗੁਰਦੁਆਰਿਆਂ ਕਮੇਟੀਆ ਵਲੋਂ ਉਹਨਾਂ ਅਨਸਰਾਂ ਦੇ ਦਾਖਿਲੇ ਬੰਦ ਕਰਨ ਤੇ ਖੁਸ਼ੀ ਪ੍ਰਗਟ ਕੀਤੀ ਗਈ ਜੋ ਕਿ ਗੁਰਮਤਿ ਦੇ ਉਲਟ ਅਤੇ ਸਿੱਖਾਂ ਵਿਚ ਆਪਸੀ ਟਕਰਾਵ ਦਾ ਕਾਰਨ ਬਣ ਰਹੇ ਸਨ । ਗੰਗਾਨਗਰ ਵਿਚ ਬਣ ਰਹੇ ਮੈਡੀਕਲ ਕਾਲਜ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਰਾਜਸਥਾਨ ਕਮੇਟੀ ਦੇ ਮੌਜੂਦਾ ਢਾਂਚਾ ਭੰਗ ਕਰਕੇ ਇਸਦੇ ਨਵੇਂ ਗਠਨ ਦੇ ਅਧਿਕਾਰ ਹਰਦੀਪ ਸਿੰਘ ਡਿਬਡਿਬਾ ਨੂੰ ਦਿਤੇ ਗਏ। ਇਸ ਮੌਕੇ ਪ੍ਰੋ ਬਲਜਿੰਦਰ ਸਿੰਘ ਮੋਰਜੰਡ, ਜਸਵੀਰ ਸਿੰਘ , ਗੁਰਜੀਤ ਸਿੰਘ ,ਇਕਬਾਲ ਸਿੰਘ ,ਦਿਆਲ ਸਿੰਘ ਹਨੂਮਾਨ ਗੜ੍ਹ , ਲਖਵਿੰਦਰ ਸਿੰਘ ਢਬਲੀ ਰਾਠਾਂ, ਰੂਪ ਸਿੰਘ ਲਾਲਗੜ , ਹਰਿਮੰਦਰ ਸਿੰਘ ਮਲੋਕਕਾ , ਟੇਕ ਸਿੰਘ ਰਿਦਮਲਸਰ ਸਮੇਤ ਸੈਂਕੜੇ ਸਿੱਖ ਆਗੂ ਹਾਜਰ ਸਨ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਜਸਥਾਨ ਹਾਈਕੋਰਟ ਨੇ ਸੂਬੇ ਦੀ ਸਰਕਾਰ ਨੂੰ ਹਿਦਾਇਤ ਦਿੱਤੀ ਹੈ ਕਿ ਸਿੱਖ ਸਿਆਸੀ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਦਾ ਮਾਮਲਾ 'ਪੱਕੀ ਪੇਰੋਲ' 'ਤੇ ਰਿਹਾਈ ਲਈ ਵਿਚਾਰਿਆ ਜਾਵੇ। ਇਹ ਹੁਕਮ ਰਾਜਸਥਾਨ
ਟੋਰਾਂਟੋ ਡਾਊਨਟਾਊਨ ’ਚ ਐਤਵਾਰ ਨੂੰ ਸਜਾਏ ਗਏ ਨਗਰ ਕੀਰਤਨ ’ਚ ਠੰਢ ਅਤੇ ਮੀਂਹ-ਕਣੀ ਦੇ ਮੌਸਮ ਦੇ ਬਾਵਜੂਦ ਹਜ਼ਾਰਾਂ ਸਿੱਖ ਸ਼ਾਮਲ ਹੋਏ। ਖਾਲਸਾ ਸਾਜਨਾ ਦਿਹਾੜੇ ਮੌਕੇ ਓਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ
ਜੈਪੁਰ ਦੇ ਮਹਾਂਵੀਰ ਪਬਲਿਕ ਸਕੂਲ ਵਿੱਚ ਆਈਆਈਟੀ ਦੀ ਪ੍ਰੀਖਿਆ ਵਿੱਚ ਬੈਠਣ ਲਈ ਜਸਵਿੰਦਰ ਸਿੰਘ ਨਾਂ ਦੇ ਗੁਰਸਿੱਖ ਨੌਜਵਾਨ ਨੂੰ ਕਕਾਰ ਉਤਾਰਨ ਲਈ ਮਜਬੂਰ ਕੀਤਾ ਗਿਆ।
ਹਿੰਦੁਸਤਾਨ ਟਾਈਮਸ ਮੁਤਾਬਕ ਸਿੱਖਸ ਫਾਰ ਜਸਟਿਸ (ਸ਼ਢਝ) ਨੇ ਪਿਛਲੇ ਹਫਤੇ ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਗੁਰਦੁਆਰਿਆਂ 'ਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: