ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਨੇ ਅੱਜ ਇਥੇ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਦੇ ਆਪਣੇ ਸਾਥੀ 12 ਹੋਰ ਮਿਊਂਸੀਪਲ ਕੌਂਸਲਰਾਂ ਵੱਲੋਂ ਪਾਰਟੀ ਵਿੱਚ ਘਰਵਾਪਸੀ ਕਰਨ ’ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਵੱਡਾ ਬਲ ਅਤੇ ਮਜ਼ਬੂਤੀ ਮਿਲੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿਖੇ ਕੁਲਵੰਤ ਸਿੰਘ ਅਤੇ ਸਾਥਿਆਂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਕੁਲਵੰਤ ਸਿੰਘ ਨੂੰ ਆਪਣਾ ਛੋਟਾ ਭਰਾ ਸਮਝਦੇ ਹਨ ਜੋ ਕਿਸੇ ਕਾਰਨ ਕੁਝ ਦੇਰ ਲਈ ਪਾਰਟੀ ਤੋਂ ਦੂਰ ਹੋ ਗਿਆ ਸੀ ਪਰ ਹੁਣ ਫਿਰ ਵਾਪਿਸ ਆਪਣੀ ਮਾਂ ਪਾਰਟੀ ਵਿੱਚ ਆ ਗਿਆ ਹੈ। ਬਾਦਲ ਨੇ ਕਿਹਾ ਕਿ ਐਸ.ਏ.ਐਸ. ਨਗਰ ਸਹੂਲਤਾਂ ਅਤੇ ਮੁਢਲੇ ਢਾਂਚੇ ਵਿੱਚ ਚੰਡੀਗੜ੍ਹ ਦਾ ਮੁਕਾਬਲਾ ਕਰਦਾ ਹੈ।

ਇਸ ਮੌਕੇ 12 ਹੋਰ ਮਿਊਂਸੀਪਲ ਕੌਂਸਲਰ ਜਿੰਨ੍ਹਾਂ ਵਿੱਚ ਅਮਰੀਕ ਸਿੰਘ, ਫੂਲਰਾਜ ਸਿੰਘ, ਹਰਪਾਲ ਸਿੰਘ ਚੰਨਾ, ਸਰਬਜੀਤ ਸਿੰਘ, ਰਵਿੰਦਰ ਸਿੰਘ, ਆਰ.ਪੀ. ਸ਼ਰਮਾ, ਗੁਰਮੀਤ ਕੌਰ, ਰਜਨੀ ਗੋਇਲ, ਕਰਮਜੀਤ ਕੌਰ, ਮਨਜੀਤ ਸਿੰਘ ਸੇਠੀ, ਮਨਮੋਹਨ ਸਿੰਘ ਲਾਂਗ ਅਤੇ ਓਪਿੰਦਰਜੀਤ ਕੌਰ ਸ਼ਾਮਿਲ ਹਨ ਦਾ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਹੋਰਨਾਂ ਆਗੂਆਂ ਵਿੱਚ ਬਲਜੀਤ ਕੌਰ, ਸਰਬਰਿੰਦਰ ਸਿੰਘ ਲਾਂਬਾ, ਹਰਵਿੰਦਰ ਕੌਰ ਲਾਂਗ, ਗਿਆਨ ਚੰਦ ਅਗਰਵਾਲ, ਐਸ.ਐਸ. ਬਰਨਾਲਾ, ਪਰਮਜੀਤ ਹੈਪੀ, ਐਡਵੋਕੇਟ ਮਲਕੀਤ ਸਿੰਘ, ਪ੍ਰੇਮ ਬਾਂਸਲ ਅਤੇ ਮਨੀਤ ਕੌਰ ਸ਼ਾਮਿਲ ਹਨ।
ਇਸ ਮੌਕੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਮੁੱਖ ਸੰਸਦੀ ਸਕੱਤਰ ਐਨ.ਕੇ. ਸ਼ਰਮਾ, ਜਥੇਦਾਰ ਉਜਾਗਰ ਸਿੰਘ ਬਡਾਲੀ, ਬੀਬੀ ਪਰਮਜੀਤ ਕੌਰ ਲਾਂਡਰਾਂ, ਅਮਰੀਕ ਸਿੰਘ ਮੁਹਾਲੀ, ਗੁਰਪ੍ਰਤਾਪ ਸਿੰਘ ਜਯੋਤੀ ਪਡਿਆਲਾ, ਅਜਮੇਰ ਸਿੰਘ ਖੇੜਾ, ਮਨਜੀਤ ਸਿੰਘ ਮਹਿਤੋਂ, ਜਗਜੀਤ ਸਿੰਘ ਗੋਰਾ ਕੰਗ ਅਤੇ ਅਮਰਿੰਦਰ ਸਿੰਘ ਚੰਡੀਗੜ੍ਹ ਸ਼ਾਮਿਲ ਸਨ।