ਮੈਨਚੈਸਟਰ: ਮੈਨਚੈਸਟਰ ‘ਚ ਹੋਏ ਹਮਲੇ ਤੋਂ ਬਾਅਦ ਲੋਕਾਂ ਦੀ ਸਹਾਇਤਾ ਲਈ ਗੁਰਦੁਆਰਿਆਂ ’ਚੋਂ ਲੋਕਾਂ ਨੂੰ ਲੰਗਰ ਵਰਤਾਏ ਗਏ ਅਤੇ ਰਾਤ ਨੂੰ ਉਨ੍ਹਾਂ ਲਈ ਕਮਰੇ ਖੋਲ੍ਹ ਦਿੱਤੇ ਗਏ। ਧਮਾਕੇ ਮਗਰੋਂ ਮਾਨਚੈਸਟਰ ਐਰਿਨਾ ’ਚ ਜਦੋਂ ਸੈਂਕੜੇ ਲੋਕ ਬਾਹਰ ਨਿਕਲੇ ਤਾਂ ਟੈਕਸੀ ਡਰਾਈਵਰ ਏ ਜੇ ਸਿੰਘ ਨੇ, ਆਪਣੇ ਨਜ਼ਦੀਕੀਆਂ ਦੀ ਭਾਲ ’ਚ ਹਸਪਤਾਲ ਜਾਣ ਵਾਲਿਆਂ ਨੂੰ ਬਿਨਾਂ ਪੈਸਿਆਂ ਤੋਂ ਸੇਵਾਵਾਂ ਦਿੱਤੀ।

ਕਈਆਂ ਕੋਲ ਦੇਣ ਜੋਗੇ ਪੈਸੇ ਨਹੀਂ ਸਨ ਕਿਉਂਕਿ ਉਹ ਰਸਤੇ ਤੋਂ ਭਟਕ ਗਏ ਸਨ। ਚੈਨਲ 4 ਨਿਊਜ਼ ਨੂੰ ਉਸ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਕਾਰਾ ਕੀਤਾ ਹੈ ਉਨ੍ਹਾਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਮਾਨਚੈਸਟਰ ਵਾਲੇ ਸਾਰੇ ਇਕਜੁੱਟ ਹਨ। ਸਥਾਨਕ ਵਸਨੀਕ ਐਮਿਲੀ ਬੋਲਟਨ ਨੇ ਕਿਹਾ ਕਿ ਕੈਬ ਡਰਾਈਵਰਾਂ ਵੱਲੋਂ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਜਦਕਿ ਗੁਰਦੁਆਰਿਆਂ ’ਚੋਂ ਲੰਗਰ ਅਤੇ ਬਿਸਤਰੇ ਲੋਕਾਂ ਨੂੰ ਵੰਡੇ ਗਏ ਅਤੇ ਸਵੇਰੇ ਲੋਕਾਂ ਨੇ ਖ਼ੂਨਦਾਨ ਕੀਤਾ। ਉਸ ਨੇ ਮਾਨਚੈਸਟਰ ’ਚ ਘਰ ਹੋਣ ’ਤੇ ਮਾਣ ਮਹਿਸੂਸ ਕੀਤਾ।

ਜ਼ਿਕਰਯੋਗ ਹੈ ਕਿ ਸੋਮਵਾਰ ਦੀ ਰਾਤ ਨੂੰ ਮਾਨਚੈਸਟਰ ‘ਚ ਸੰਗੀਤ ਕੰਸਰਟ ਤੋਂ ਬਾਅਦ ਇਕ ਆਤਮਘਾਤੀ ਹਮਲੇ ‘ਚ 22 ਜਣੇ ਮਾਰੇ ਗਏ ਅਤੇ 59 ਜ਼ਖਮੀ ਹੋ ਗਏ ਸਨ।
ਸਬੰਧਤ ਖ਼ਬਰ:
ਯੂ.ਕੇ. ਦੇ ਮੈਨਚੈਸਟਰ ‘ਚ ਹੋਇਆ ਬੰਬ ਧਮਾਕਾ; 22 ਮੌਤਾਂ; ਆਤਮਘਾਤੀ ਹਮਲੇ ਦੀ ਪੁਸ਼ਟੀ …
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Sikh Response to Manchester Attack: Taxi Drivers serve free lifts, Gurdwaras Open gates to victims …