Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਰੀਜ਼ਾਂ ਦੀ ਜਾਨ ਨੂੰ ਸੰਭਾਵੀ ਖਤਰਾ ਉਜਾਗਰ ਕਰਨ ਵਾਲਾ ਕਸ਼ਮੀਰੀ ਡਾਕਟਰ ਗ੍ਰਿਫਤਾਰ

ਮਰੀਜ਼ਾਂ ਦੀ ਜਾਨ ਨੂੰ ਸੰਭਾਵੀ ਖਤਰਾ ਉਜਾਗਰ ਕਰਨ ਵਾਲਾ ਕਸ਼ਮੀਰੀ ਡਾਕਟਰ ਗ੍ਰਿਫਤਾਰ

ਚੰਡੀਗੜ੍ਹ: ਸ੍ਰੀ ਨਗਰ ਦੇ ਸਰਕਾਰੀ ਮੈਡੀਕਲ ਕਾਲਜ਼ ਦੇ ਡਾ. ਉਮਰ ਸਲੀਮ ਅਖ਼ਤਰ ਨੂੰ ਭਾਰਤੀ ਪੁਲਿਸ ਵੱਲੋਂ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਸਨੇ ਇੱਕ ਕੌਮਾਂਤਰੀ ਖਬਰ ਅਦਾਰੇ ਨਾਲ ਗੱਲਬਾਤ ਕਰਦਿਆਂ ਇਹ ਤੱਥ ਉਜਾਗਰ ਕੀਤਾ ਕਿ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਲਾਈਆਂ ਗਈਆਂ ਪਾਬੰਦੀਆਂ ਕਾਰਨ ਗੁਰਦਿਆਂ ਦੀ ਬਿਮਾਰੀ ਦੇ ਕਈ ਮਰੀਜ਼ਾਂ ਦੀ ਜਾਨ ਖਤਰੇ ਵਿੱਚ ਹੈ।

ਕੁਝ ਦਿਨ ਪਹਿਲਾਂ ਡਾਕਟਰ ਅਖਤਰ ਨੇ ਆਪਣੇ ਹੱਥ ਵਿੱਚ ਇੱਕ ਤਖਤੀ ਫੜ੍ਹ ਕੇ ਬੀ.ਬੀ.ਸੀ. ਊਰਦੂ ਦੇ ਪੱਤਰਕਾਰ ਨਾਲ ਗੱਲਬਾਤ ਕੀਤੀ ਸੀ ਜਿਸ ਤੋਂ ਫੋਰਨ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤਖਤੀ ਉੱਤੇ ਲਿਖਿਆ ਹੋਇਆ ਸੀ ਕਿ “ਇਹ ਵਿਰੋਧ ਨਹੀਂ, ਬਲਕਿ ਬੇਨਤੀ ਹੈ” (ਦਿਸ ਇਜ਼ ਨੌਟ ਕੇ ਪ੍ਰੋਟੈਸਟ। ਦਿਸ ਇਜ਼ ਏ ਰਿਕੂਐਸਟ)।

ਡਾਕਟਰ ਦੇ ਹੱਥ ਵਿੱਚ ਫੜੀ ਹੋਈ ਤਖਤੀ ਦੀ ਤਸਵੀਰ।

ਡਾ. ਅਖਤਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੁਰਦਿਆਂ ਦੀ ਬਿਮਾਰੀ ਤੋਂ ਪੀੜਿਤ ਬਹੁਤ ਸਾਰੇ ਗਰੀਬ ਮਰੀਜ਼ਾਂ ਦਾ ਇਲਾਜ ਇੰਟਰਨੈਟ ਅਤੇ ਫੋਨ ਸੇਵਾਵਾਂ ਉੱਤੇ ਨਿਰਭਰ ਹੈ ਪਰ ਪੂਰੇ ਕਸ਼ਮੀਰ ਵਿੱਚ ਪਿਛਲੇ 3 ਹਫਤਿਆਂ ਤੋਂ ਭਾਰਤ ਸਰਕਾਰ ਨੇ ਇਹ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ ਜਿਸ ਕਾਰਨ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਜੋਖਮ ਵਿੱਚ ਹੈ।

ਡਾਕਟਰ ਡਾ. ਉਮਰ ਸਲੀਮ ਅਖ਼ਤਰ ਨੂੰ ਗ੍ਰਿਫਤਾਰ ਕਰ ਕੇ ਲਿਜਾਦੀ ਹੋਈ ਪੁਲਿਸ।

“ਮੈਨੂੰ ਇਹ ਤਾਂ ਨਹੀਂ ਪਤਾ ਕੇ ਕਿ ਮਰੀਜ਼ਾਂ ਦੀ ਮੋਤ ਦੀ ਦਰ ਵਧੀ ਹੈ ਜਾਂ ਨਹੀ ਪਰ ਇਹ ਗੱਲ ਸਹੀ ਹੈ ਕਿ ਜਿਸ ਮਰੀਜ਼ ਨੂੰ ਗੁਰਦਿਆਂ ਦੀ ਸਫਾਈ ਹਫਤੇ ਵਿੱਚ 3 ਵਾਰ ਕਰਵਾਉਣੀ ਪੈਂਦੀ ਹੈ ਜੇਕਰ ਉਹ ਸਿਰਫ ਇੱਕ ਵਾਰ ਕਰਵਾਏ ਤਾਂ ਉਸਦੀ ਮੋਤ ਯਕੀਨੀ ਹੈ” ਡਾ. ਅਖਤਰ ਨੇ ਕਿਹਾ।

ਖਬਰਖਾਨੇ ਤੇ ਮੌਜੂਦ ਆਖਰੀ ਖਬਰਾਂ ਮੁਤਾਬਿਕ ਪੁਲਿਸ ਡਾ. ਅਖਤਰ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਦੱਸੀ ਥਾਂ ਉੱਤੇ ਲੈ ਗਈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਵਿੱਚ ਸੋਸ਼ਲ ਮੀਡੀਆ ਰੋਕ ਦੇ ਹੁਕਮਾਂ ਦੀ ਝੜੀ ਜਾਰੀ ਹੈ। ਮਾਰਚ ਤੋਂ ਜੁਲਾਈ 2026 ਦੌਰਾਨ 1.95 ਲੱਖ ਤੋਂ ਵੱਧ ਹੁਕਮ ਜਾਰੀ ਹੋਏ, ਜਿਨ੍ਹਾਂ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ਸਭ ਤੋਂ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ, ਗੁਰਦਾਸਪੁਰ ਦੀ ਇੱਕ ਅਦਾਲਤ ਨੇ ਟੈਲੀਕਾਮ ਕੰਪਨੀਆਂ ਅਤੇ ਅਧਿਕਾਰੀਆਂ ਨੂੰ ਰਣਜੀਤ ਸਿੰਘ ਐਨਕਾਊਂਟਰ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਦੇ ਕਾਲ ਰਿਕਾਰਡ, ਜੀਪੀਐਸ (GPS)

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: