Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਤੱਟੀ ਗਾਰਡਾਂ ਨੇ ਗੁਜਰਾਤ ਨੇੜੇ ਸੁਮੰਦਰ ‘ਚ ਬਾਰੂਦ ਨਾਲ ਭਰੀ ਕਿਸ਼ਤੀ ਕੀਤੀ ਤਬਾਹ

ਭਾਰਤੀ ਤੱਟੀ ਗਾਰਡਾਂ ਨੇ ਗੁਜਰਾਤ ਨੇੜੇ ਸੁਮੰਦਰ ‘ਚ ਬਾਰੂਦ ਨਾਲ ਭਰੀ ਕਿਸ਼ਤੀ ਕੀਤੀ ਤਬਾਹ

ਨਵੀਂ ਦਿੱਲੀ (2 ਜਨਵਰੀ, 2014): ਭਾਰਤੀ ਤੱਟੀ ਗਾਰਡਾਂ ਨੇ ਧਮਾਕਾਖੇਜ਼ ਸਮਗਰੀ ਨਾਲ ਭਰੀ ਇਕ ਕਿਸ਼ਤੀ ਤਬਾਹ ਕਰ ਦਿੱਤੀ ਤੇ ਉਸ ਵਿਚ ਸਵਾਰ 4 ਸ਼ੱਕੀਆਂ ਨੂੰ ਮਾਰ ਮੁਕਾਇਆ। ਇਹ ਘਟਨਾ ਨਵੇਂ ਸਾਲ ਦੀ ਸ਼ੁਰੂਆਤੀ ਰਾਤ ਨੂੰ ਵਾਪਰੀ।

Sea
ਧਮਾਕੇ ਤੋਂ ਬਾਅਦ ਸੜਦੀ ਹੋਈ ਕਿਸ਼ਤੀ

ਰਖਿਆ ਮੰਤਰਾਲੇ ਅਨੁਸਾਰ ਭਾਰਤ-ਪਾਕਿਸਤਾਨ ਸਮੁੰਦਰੀ ਸਰੱਹਦ ਨੇੜੇ ਅਰਬੀਅਨ ਸਮੁੰਦਰ ਵਿਚ ਕਿਸ਼ਤੀ ਧਮਾਕੇ ਵਿਚ ਤਬਾਹ ਹੋ ਗਈ। ਜਿਸ ਸਥਾਨ ‘ਤੇ ਇਹ ਘਟਨਾ ਵਾਪਰੀ, ਉਹ ਪੋਰਬੰਦਰ (ਗੁਜਰਾਤ) ਤੋਂ ਅੰਦਾਜਨ 365 ਕਿਲੋਮੀਟਰ ਦੂਰ ਹੈ।

ਸੂਤਰਾਂ ਅਨੁਸਾਰ ਇਹ ਕਿਸ਼ਤੀ ਕਰਾਚੀ ਤੋਂ ਗੁਜਰਾਤ ਆ ਰਹੀ ਸੀ ਤੇ ਵਿਸਫੋਟਕ ਸਮੱਗਰੀ ਨਾਲ ਭਰੀ ਪਈ ਸੀ ।

ਭਾਰਤੀ ਜਵਾਨਾਂ ਨੇ ਮੱਛੀਆਂ ਫੜਨ ਵਾਲੀ ਇਸ ਸ਼ੱਕੀ ਕਿਸ਼ਤੀ ਨੂੰ ਚਿਤਾਵਨੀ ਦਿੱਤੀ ਤੇ ਜਾਂਚ ਵਾਸਤੇ ਰੁਕਣ ਲਈ ਕਿਹਾ ਪ੍ਰੰਤੂ ਕਿਸ਼ਤੀ ਨੇ ਰਫਤਾਰ ਵਧਾ ਲਈ ਤੇ ਭਾਰਤੀ ਸਮੁੰਦਰੀ ਸਰਹੱਦ ਤੋਂ ਬਚਕੇ ਨਿਕਲ ਜਾਣ ਦਾ ਯਤਨ ਕੀਤਾ।

ਭਾਰਤੀ ਜਵਾਨਾਂ ਨੇ ਤਕਰੀਬਨ ਇਕ ਘੰਟਾ ਕਿਸ਼ਤੀ ਦਾ ਪਿੱਛਾ ਕੀਤਾ ਤੇ ਚਿਤਾਵਨੀ ਵਜੋਂ ਗੋਲੀਆਂ ਚਲਾਉਣ ਉਪਰੰਤ ਉਹ ਕਿਸ਼ਤੀ ਨੂੰ ਰੋਕਣ ‘ਚ ਸਫਲ ਹੋ ਗਏ। ਕਿਸ਼ਤੀ ਉਪਰ 4 ਵਿਅਕਤੀ ਵੇਖੇ ਗਏ ਜਿਨ੍ਹਾਂ ਨੇ ਕੋਸਟ ਗਾਰਡ ਸ਼ਿੱਪ ਦੀਆਂ ਚਿਤਾਵਾਨੀਆਂ ਦੀ ਪ੍ਰਵਾਹ ਕੀਤੇ ਬਗੈਰ ਜਾਂਚ ਵਿਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ । ਛੇਤੀ ਬਾਅਦ ਸ਼ੱਕੀ ਕਿਸ਼ਤੀ ਦੇ ਹੇਠਲੇ ਹਿੱਸੇ ਵਿਚ ਚਲੇ ਗਏ ਤੇ ਉਨ੍ਹਾਂ ਕਿਸ਼ਤੀ ਨੂੰ ਅੱਗ ਲਗਾ ਦਿੱਤੀ ਜਿਸ ਉਪਰੰਤ ਜ਼ੋਰਦਾਰ ਧਮਾਕਾ ਹੋਇਆ।

ਰਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਹਨੇਰਾ, ਖਰਾਬ ਮੌਸਮ ਤੇ ਤੇਜ਼ ਹਵਾਵਾਂ ਚੱਲਣ ਕਾਰਨ ਕਿਸ਼ਤੀ ਤੇ ਕਿਸ਼ਤੀ ਵਿਚ ਸਵਾਰ ਵਿਅਕਤੀਆਂ ਨੂੰ ਬਚਾਇਆ ਜਾਂ ਕੁਝ ਬਰਾਮਦ ਨਹੀਂ ਕੀਤਾ ਜਾ ਸਕਿਆ । ਸਮੁੰਦਰੀ ਜਹਾਜ਼ਾਂ ਤੇ ਹਵਾਈ ਜਹਾਜ਼ ਵੱਲੋਂ ਖੇਤਰ ਵਿਚ ਤਲਾਸ਼ੀ ਕਾਰਵਾਈ ਨਿਰੰਤਰ ਜਾਰੀ ਹੈ । 31 ਦਸੰਬਰ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਕਰਾਚੀ ਨੇੜੇ ਕੇਟੀ ਬੁੰਦਰ ਤੋਂ ਇਕ ‘ਫਿਸ਼ਿੰਗ ਬੋਟ’ ਅਰਬੀਅਨ ਸਮੁੰਦਰ ਵਿਚ ਕੁਝ ਨਜਾਇਜ਼ ਕਰਨ ਦੀ ਕੋਸ਼ਿਸ਼ ਵਿਚ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੱਜ ਸੰਗਰਾਂਦ ਦੇ ਦਿਹਾੜੇ ਉੱਤੇ ਸਿੱਖ ਸੰਗਤਾਂ ਦੇ "ਸੰਗਤ ਲਾਂਘਾ ਕਰਤਾਰਪੁਰ" ਜਥੇ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿਸਤਾਨ ਦੀ ਸਰਹੱਦ ਉੱਤੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਲਈ ਗੁਰੂ ਸਾਹਿਬ ਅੱਗੇ ਅਰਦਾਸ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿੱਖਾਂ ਲਈ ਪਾਕਿਸਤਾਨ ਦਾ ਵੀਜ਼ਾ ਲੈਣ ਦੀ ਲੋੜ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ।ਇਹ ਮੰਗ ਖਾਲਸਾ ਦੇ ਜਨਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਣਾ ਦਿਹਾੜਾ (ਵਿਸਾਖੀ) ਮਨਾਉਣ ਲਈ ਭੇਜੇ ਜਾਣ ਵਾਲੇ ਜੱਥੇ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ
ਭਾਰਤ ਦੀ ਸੁਪਰੀਮ ਕੋਰਟ ਨੇ ਅੱਜ (12 ਦਸੰਬਰ, 2017) ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 1991 'ਚ ਹੋਏ ਕਤਲ ਦੇ ਪਿੱਛੇ "ਵੱਡੀ ਸਾਜ਼ਿਸ਼" ਦੀ ਕਈ ਏਜੰਸੀਆਂ ਨੇ ਜਾਂਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: