Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਵਿੱਚ ਜ਼ਹਾਜ ਅਗਵਾਕਾਰਾਂ ਨੂੰ ਦਿੱਤੀ ਜਾਇਆ ਕਰੇਗੀ ਮੌਤ ਦੀ ਸਜ਼ਾ

ਭਾਰਤ ਵਿੱਚ ਜ਼ਹਾਜ ਅਗਵਾਕਾਰਾਂ ਨੂੰ ਦਿੱਤੀ ਜਾਇਆ ਕਰੇਗੀ ਮੌਤ ਦੀ ਸਜ਼ਾ

KandaharHijackingਨਵੀਂ ਦਿੱਲੀ ( 3 ਦਸੰਬਰ, 2014):  ਭਾਰਤੀ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਭਾਰਤ ਵਿੱਚ ਹਵਾਈ ਜਹਾਜ਼ ਅਗਾਵ ਕਰਨ ਜਾਂ ਅਗਵਾ ਜਹਾਜ਼ ਨੂੰ ਇੱਥੇ ਉਤਾਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਭਾਰਤ ਛੇਤੀ ਹੀ ਉਨਾਂ ਮੁਲਕਾਂ ਵਿਚ ਸ਼ਾਮਲ ਹੋ ਜਾਵੇਗਾ ਜਿੱਥੇ ਹਵਾਈ ਜਹਾਜ਼ ਅਗਵਾ ਕਰਨ ‘ਤੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਕੇਂਦਰੀ ਕੈਬਨਿਟ ਵੱਲੋਂ ਸੰਸਦ ਵਿਚ ਨਵਾਂ ਐਂਟੀ ਹਾਈਜੈਕਿੰਗ ਬਿਲ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿਤੀ ਗਈ ਹੈ ਜਿਸ ਤਹਿਤ ਅਜਿਹੇ ਅਪਰਾਧ ਲਈ ਸਜ਼ਾ ਦਾ ਘੇਰਾ ਵਧਾਇਆ ਗਿਆ ਹੈ।

ਦਸੰਬਰ 1999 ਵਿਚ ਇੰਡੀਅਨ ਏਅਰਲਾਈਨਜ਼ ਦੀ ਫ਼ਲਾਈਟ ਆਈ.ਸੀ.-814 ਨੂੰ ਅਗਵਾ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਹਾਈਜੈਕਰਾਂ ਨੂੰ ਮੌਤ ਦੀ ਸਜ਼ਾ ਦੇਣ ਉਪਰ ਵਿਚਾਰ ਕੀਤਾ ਜਾ ਰਿਹਾ ਸੀ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿਚ ਬਿਲ ਦੇ ਜਿਸ ਖਰੜੇ ਨੂੰ ਪ੍ਰਵਾਨਗੀ ਦਿਤੀ ਗਈ, ਉਸ ਮੁਤਾਬਕ ਇੰਡੀਆ ਵਿਚ ਹਾਈਜੈਕਿੰਗ ਦਾ ਅਪਰਾਧ ਕਰਨ ਜਾਂ ਭਾਰਤ ਵਿਚ ਰਜਿਸਟਰਡ ਜਹਾਜ਼ ਅਗਵਾ ਕਰਨ ਜਾਂ ਹਾਈਜੈਕ ਕੀਤਾ ਜਹਾਜ਼ ਇੰਡੀਆ ਵਿਚ ਉਤਾਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਦੀ ਸੁਪਰੀਮ ਕੋਰਟ ਨੇ ਅੱਜ (12 ਦਸੰਬਰ, 2017) ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 1991 'ਚ ਹੋਏ ਕਤਲ ਦੇ ਪਿੱਛੇ "ਵੱਡੀ ਸਾਜ਼ਿਸ਼" ਦੀ ਕਈ ਏਜੰਸੀਆਂ ਨੇ ਜਾਂਚ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਭਾਰਤੀ ਨੀਮ ਫੌਜੀ ਦਸਤੇ ਦੇ ਇਕ ਮੁਲਾਜ਼ਮ ਵਲੋਂ ਕੀਤੀ ਗੋਲੀਬਾਰੀ ਨਾਲ 2 ਸਬ-ਇੰਸਪੈਕਟਰਾਂ ਸਣੇ 4 ਮੁਲਾਜ਼ਮ ਮਾਰੇ ਗਏ ਹਨ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ
ਦਲ ਖਾਲਸਾ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਪੰਜਾਬ ਅੰਦਰ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ, ਪਿਛਲ਼ੇ ਸਮੇ ਅੰਦਰ ਹੋਏ ਫਰਜ਼ੀ ਮੁਕਾਬਲੇ, ਜਬਰੀ ਲਾਪਤਾ ਕਰਨ, ਕਾਲੇ ਕਾਨੂੰਨ ਅਤੇ ਹਿਰਾਸਤ
ਆਪਣੇ ਆਪ ਨੂੰ "ਅੱਤਵਾਦ ਵਿਰੋਧੀ ਫਰੰਟ" ਦਾ ਪ੍ਰਧਾਨ ਅਖਵਾਉਂਦੇ ਕੱਟੜ ਹਿੰਦੂਵਾਦੀ ਆਗੂ ਵਿਰੇਸ਼ ਸ਼ਾਂਡਿਲਿਆ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: