ਨਵੀਂ ਦਿੱਲੀ(24 ਜੁਲਾਈ 2014): ਭਾਜਪਾ ਦੇ ਭਾਰਤ ਦੇ ਤਖਤੇ ‘ਤੇ ਕਾਬਜ਼ ਹੋਣ ਤੋਂ ਬਾਅਦ ਉਸਦੀ ਫਿਰਕਾਪ੍ਰਸਤੀ ਦਿਨ-ਬ ਦਿਨ ਜੰਗਲ ਦੀ ਅੱਗ ਵਾਂਗ ਵੱਧਦੀ ਜਾ ਰਹੀ ਹੈ ਅਤੇ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਆਏ ਦਿਨ ਡਰਾਇਆ ਧਮਕਾਇਆ ਅਤੇ ਬੇਇੱਜ਼ਤ ਕੀਤਾ ਜਾਂਦਾ ਹੈ।
ਭਾਜਪਾ ਨੇ ਫਿਰਾਕਾ ਪ੍ਰਸਤੀ ਦੀ ਹੱਦ ਟੱਪਦਿਆਂ ਇੱਕ ਮੁਸਲਮਾਨ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਤੇਲੰਗਾਨਾ ਦਾ ਬਰਾਂਡ ਅੰਬੈਸਡਰ ਬਣਾਏ ਜਾਣ ਨੂੰ ਲੈ ਕੇ ਇਤਰਾਜ਼ ਜਤਾਇਆ ਹੈ ਕਿ ਉਹ ਪਾਕਿਸਤਾਨ ਵਿਆਹੀ ਹੋਈ ਹੈ। ਭਾਜਪਾ ਨੇ ਕਿਹਾ ਹੈ ਸਾਨੀਆ ਦਾ ਤੇਲੰਗਾਨਾ ਨਾਲ ਕੋਈ ਤਾੱਲੁਕ ਨਹੀਂ ਹੈ ਤੇ ਉਹ ਪਾਕਿਸਤਾਨ ਦੀ ਨੂੰਹ ਹੈ।ਇਸ ਕਰਕੇ ਉਸਨੂੰ ਬਰਾਂਡ ਅੰਬੈਸਡਰ ਨਹੀਂ ਸੀ ਬਣਇਆ ਜਾਣਾ ਚਾਹੀਦਾ।
ਤੇਲੰਗਾਨਾ ਵਿਧਾਨਸਭਾ ‘ਚ ਭਾਜਪਾ ਦੇ ਨੇਤਾ ਦੇ ਲਕਸ਼ਮਣ ਨੇ ਇਲਜ਼ਾਮ ਲਗਾਇਆ ਕਿ ਟੀਆਰਐਸ ਨੇ ਗ੍ਰੇਟਰ ਹੈਦਰਾਬਾਦ ਨਗਰਪਾਲਿਕਾ ਚੋਣ ਤੋਂ ਪਹਿਲਾਂ ਇਹ ਕਦਮ ਜਾਣ ਬੁੱਝਕੇ ਘੱਟ ਗਿਣਤੀਆਂ ਨੂੰ ਲੁਭਾਉਂਣ ਲਈ ਚੁੱਕਿਆ ਹੈ। ਭਾਜਪਾ ਨੇਤਾ ਲਕਸ਼ਮਣ ਨੇ ਕਿਹਾ ਕਿ ਸਾਨੀਆ ਦਾ ਜਨਮ ਮਹਾਰਾਸ਼ਟਰ ‘ਚ ਹੋਇਆ ਤੇ ਉਸਤੋਂ ਬਾਅਦ ਟੈਨਿਸ ਖਿਡਾਰੀ ਦਾ ਪਰਿਵਾਰ 1986 ‘ਚ ਹੈਦਰਾਬਾਦ ਆਇਆ ਸੀ। ਲਕਸ਼ਮਣ ਨੇ ਤੇਲੰਗਾਨਾ ਸਰਕਾਰ ਵਲੋਂ ਸਾਨੀਆ ਨੂੰ ਇੱਕ ਕਰੋੜ ਰੁਪਏ ਦੇਣ ‘ਤੇ ਵੀ ਹੈਰਾਨੀ
ਲਕਸ਼ਮਣ ਨੇ ਸਾਨੀਆ ਨੂੰ ਦਿੱਤੇ ਸਨਮਾਣ ‘ਤੇ ਵੀ ਇਤਰਾਜ਼ ਜਿਤਾਉਦਿਆਂ ਕਿਹਾ ਕਿ ਸਰਕਾਰ ਕਿਵੇਂ ਸਾਨੀਆ ਨੂੰ ਸਨਮਾਨ ਦੇ ਸਕਦੀ ਹੈ, ਜਿਸ ਨੇ ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਨਾਲ 2010 ‘ਚ ਵਿਆਹ ਕੀਤਾ। ਲਕਸ਼ਮਣ ਦਾ ਕਹਿਣਾ ਹੈ ਕਿ ਤੇਲੰਗਾਨਾ ਸਰਕਾਰ ਦੋਹਰਾ ਰਵੱਈਆ ਆਪਣਾ ਰਹੀ ਹੈ।
ਦੂਜੇ ਪਾਸੇ ਇਸ ਪੂਰੇ ਵਿਵਾਦ ‘ਤੇ ਸਾਨੀਆ ਮਿਰਜਾ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਤਮਾਮ ਰਾਜਨੀਤਿਕ ਦਲ ਭਾਜਪਾ ਦੇ ਇਸ ਇਤਰਾਜ਼ ਨੂੰ ਗਲਤ ਠਹਿਰਾ ਰਹੇ ਹਨ। ਸਾਰੇ ਰਾਜਨੀਤਿਕ ਦਲਾਂ ਦਾ ਕਹਿਣਾ ਹੈ ਕਿ ਇਹ ਕੋਈ ਮੁੱਦਾ ਨਹੀਂ ਹੈ।