Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਰਤਾਨੀਆਂ ਦੀ ਨੈਸ਼ਨਲ ਯੂਨੀਅਨ ਆਫ ਜਰਨਲਸਿਟਸ ਨੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਜਾਂਚ ਦੀ ਮੰਗ ਕੀਤੀ

ਬਰਤਾਨੀਆਂ ਦੀ ਨੈਸ਼ਨਲ ਯੂਨੀਅਨ ਆਫ ਜਰਨਲਸਿਟਸ ਨੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਜਾਂਚ ਦੀ ਮੰਗ ਕੀਤੀ

ਲੰਦਨ ,ਇਂਗਲੈਂਡ( 12 ਜੂਨ 2014): ਨੈਸ਼ਨਲ ਯੂਨੀਅਨ ਆਫ ਜਰਨਲਸਿਟਸ ਨੇ ਬਰਤਾਨੀਆ ਸਰਕਾਰ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ’ਤੇ ਹੋਏ ਫੌਜੀ ਹਮਲੇ ਸਮੇਂ ਮਨੁੱਖੀ ਕਤਲੇਆਮ ਦੀ ਜਾਂਚ ਦੀ ਮੰਗ ਕਰਦਿਆਂ ਬਰਤਾਨੀਆਂ ਸਰਕਾਰ ਦੇ ਹਮਲੇ ਨਾਲ ਸਬੰਧਿਤ ਸਾਰੇ ਕਾਗਜ਼ਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ।

ਯੂਨੀਅਨ ਦੇ ਜਾਇੰਟ ਸਕੱਤਰ ਐਂਡੀ ਸਮਿੱਥ ਅਤੇ ਡਾਊਨ ਸਟਰੀਟ ਤੋਂ ਐੱਮ. ਪੀ ਜੌਹਨ ਮੈੱਕਡੋਨਲ ਦੀ ਅਗਵਾਈ ਵਿੱਚ ਇੱਕ ਵਫਦ ਨੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਯੂਨੀਅਨ ਦੀ ਮੰਗ ਸਬੰਧੀ ਇੱਕ ਪੱਤਰ ਸੌਪਿਆ।

ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜ ਵੱਲੋ ਕੀਤੇ ਹਮਲੇ ਸਬੰਧੀ ਭਾਰਤੀ ਫੌਜ ਨੂੰ ਸਲਾਹ ਦੇਣ ਲਈ ਇਗਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਾਰੇਟ ਥੈਚਰ ਵੱਲੌਂ ਭੇਜੇ ਮਿਲਟਰੀ ਅਫਸਰ ਕਾਗਜ਼ਾਤ ਨਸ਼ਰ ਹੋਣ ‘ਤੇ ਕੈਬਨਿਟ ਸੈਕਟਰੀ ਸਰ ਜਰਮੀ ਹੇਵੂਡ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ।

ਸ੍ਰੀਦਰਬਾਰ ਸਾਹਿਬ ‘ਤੇ ਫੌਜੀ ਹਮਲੇ ਕਾਰਨ ਹੋਈਆਂ ਮੌਤਾਂ ਦੇ ਅੰਕੜਿਆਂ ਸਬੰਧੀ ਵੀ ਅਸਮਾਨਤਾ ਹੈ।ਭਾਰਤੀ ਸਰਕਾਰ ਵੱਲੋਂ ਹਮਲੇ ਦੌਰਾਨ ਮਾਰੇ ਗਏ  ਲੋਕਾਂ ਦੀ ਗਿਣਤੀ 400 ਹੈ ਜਦਕਿ ਸਿੱਖਾਂ ਦਾ ਵਿਸ਼ਵਾਸ਼ ਹੈ ਕਿ ਹਮਲੇ ਵਿੱਚ ਫੌਜ ਵੱਲੋਂ ਹਾਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ।

ਨੈਸ਼ਨਲ ਯੂਨੀਅਨ ਆਫ ਜਰਨਲਸਿਟਸ ਦੇ ਜਨਰਲ ਸਕੱਤਰ ਮਸ਼ੇਲ ਸਟੇਨਿਸਟਰੀਟ ਦੇ ਦਸਤਕਾਂ ਹੇਠ ਜਾਰੀ ਮੰਗ ਪੱਤਰ ਵਿੱਚ ਸਰ ਜੇਰਮੀ ਦੀ ਜਾਂਚ ਦੇ ਸੀਮਤ ਘੇਰੇ ਬਾਰੇ ਵੀ ਸਵਾਲ ਕੀਤਾ ਗਿਆ ਹੈ ਅਤੇ ਦਰਬਾਰ ਸਾਹਿਬ ਵਿਖੇ ਵਾਪਰੇ ਦੁਖਾਂਤ  ਅਤੇ ਸਿੱਖਾਂ ਦੇ ਹੋਏ ਕਤਲੇਆਮ ਬਾਰੇ ਸਵਾਲਾਂ ਦੀ ਸੂਚੀ ਦਿੱਤੀ ਗਈ ਹੈ।

ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇੱਕ ਅਮਰੀਕੀ ਸੰਸਥਾ ਇਨਸਾਫ ਨ ੇਪਿੱਛੇ ਜਿਹੇ ਸ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਸਬੰਧੀ ਚਸ਼ਮਦੀਦ ਗਵਾਹ ਪੇਸ਼ ਕੀਤੇ ਸਨ, ਵਿਚੋਂ ਇੱਕ ਗਵਾਹ ਨੇ ਹਮਲੇ ਸਬੰਧੀ ਹੁਣ ਤੱਕ ਪੇਸ਼ ਕੀਤੇ ਗਏ ਤੱਥਾਂ ਤੋਂ ਬਿਲਕੁਲ ਵੱਖਰੇ ਤੱਥ ਪੇਸ਼ ਕੀਤੇ ਹਨ।

ਪੱਤਰ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੂੰ ਕਿਹਾ ਗਿਆ ਹੈ ਕਿ ਉਹ ਇਸ ਕੇਸ ਦੀ ਸਪੱਸ਼ਟਤਾ ਨਾਲ ਜਾਂਚ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ।

ਨੈਸ਼ਨਲ ਯੂਨੀਅਨ ਆਫ ਜਰਨਲਸਿਟਸ ਦੀ ਅਪ੍ਰੈਲ ਮੀਟਿੰਗ ਵਿੱਚ ਭਾਰਤ ਨਾਲ ਸਬੰਧਿਤ ਘਟਨਾਵਾਂ, ਕਾਗਜ਼ਾਂ ਅਤੇ 1984 ਦੇ ਸਮੁਚੇ ਘਟਨਾਕ੍ਰਮ ਦੀ ਜੱਜ ਤੋਂ ਜਾਂਚ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ ਸੀ।

ਐਡੀ ਸਮਿੱਥ ਨੇ ਕਿਹ ਕਿ ਯੂਨੀਅਨ ਨੇ ਦਰਬਾਰ ਸਾਹਿਬ ‘ਤੇ ਹਮਲੇ ਨਾਲ ਸਭੰਧਿਤ ਘਟਨਾਵਾਂ ਅਤੇ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ਪੂਰੀ ਸਹੀ ਜਾਂਚ ਕਰਵਾਉਣ ਲਈ ਮੰਗਕੀਤੀ ਹੈ।ਕਈ ਮਹੱਤਵਪੂਰਨ ਸਵਾਲ ਹਨ ਜਿਨ੍ਹਾਂ ਦਾ ਉੱਤਰ ਜਰੂਰੀ ਹੈ। ਇਸ ਸਾਰੇ ਵਰਤਾਰੇ ਨੇ ਸਾਰਕਾਰਾਂ ਦੇ ਗਲਤ ਪੈਤੜਿਆਂ ਨੂਮਸਾਹਮਣੇ ਲਿਆਦਾ ਹੈਜਿਹੜਾ ਕਿ ਤੱਥਾਂ ਨੂੰ ਪ੍ਰਗਟ ਕਰਨ ਦੀ ਬਜ਼ਾਏ ਉਨ੍ਹਾਂ ‘ਤੇ ਪਰਦਾ ਪਾਉਦਾ ਹੈ।ਬਰਤਾਨਵੀ  ਲੋਕਾਂ ਨੂੰਇਹ ਪੂਰੀ ਤਰਾਂ ਜਾਨਣ ਦਾ ਅਧਿਕਾਰ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਕੀ ਕੀਤਾ ਅਤੇ ਬਰਤਾਨਵੀ ਜਨਤਾ ਦੇ ਨਾਮ ‘ਤੇ ਕੀਤਾ।

ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਵਫਦ ਵਿੱਚ ਲੇਬਰ ਪਾਰਟੀ ਦੇ ਸੰਭਾਵੀ ਉਮੀਦਵਾਰ ਤਨਮਨਜੀਤ ਸਿੰਘ ਢੇਸੀ,ਯੂਨੀਅਨ ਦੀ ਬੁੱਕ ਬਰਾਂਚ ਦੇ ਪਰਵਿੰਦਰ ਸਿੰਘ ਅਤੇ ਪੱਤਰਕਾਰ ਫਿਲ਼ ਮਿਲਰ ਜਿਸ ਵੱਲੋਂ ਨਸ਼ਰ ਕੀਤੇ ਕਾਗਜ਼ਾਂ ਦੀ ਬਦੋਲਤ ਇਹ ਜਾਂਚ ਸ਼ੁਰੂ ਹੋਈ ਸੀ, ਸ਼ਾਮਲ ਸਨ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਸਰਕਾਰ ਵੱਲੋਂ ਟੈਂਕਾਂ ਅਤੇ ਤੋਪਾਂ ਨਾਲ ਫੌਜ ਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) 'ਤੇ ਕੀਤੇ ਗਏ ਖੂਨੀ ਘੱਲੂਘਾਰੇ ਦੀ ਯਾਦ ਅੰਦਰ ਲੰਡਨ ਵਿਖੇ ਬਰਤਾਨੀਆ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ
ਭਾਰਤ ਸਰਕਾਰ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਫੌਜ ਦੁਆਰਾ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਖੂਨੀ ਘੱਲੂਘਾਰੇ ਦੀ ਯਾਦ ਅੰਦਰ ਲੰਡਨ ਵਿਖੇ ਬਰਤਾਨੀਆਂ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ
ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ 'ਤੇ ਕੀਤੇ ਫੌਜੀ ਹਮਲੇ ਵਿੱਚ ਬਰਤਾਨੀਆਂ ਸਰਕਾਰ ਦੀ ਭੂਮਿਕਾ ਨਸ਼ਰ ਹੋਣ ਤੋਂ ਬਾਅਦ ਬਰਤਾਨੀਆ ਦੇ ਗੁਪਤ ਸਰਕਾਰੀ
ਜੂਨ 1984 ਨੂੰ ਵਾਪਰੇ ਤੀਜੇ ਖੂਨੀ ਘੱਲੂਘਾਰੇ ਦੀ ਯਾਦ ਵਿੱਚ 7 ਜੂਨ ਐਤਵਾਰ ਵਾਲੇ ਦਿਨ ਲੰਡਨ ਵਿੱਚ ਭਾਰੀ ਰੋਸ ਮੁਜਾਹਰਾ ਹੋਵੇਗਾ। ਇਹ ਫੈਂਸਲਾ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਫੈਡਰੇਸ਼ਨ ਆਫ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: