ਬਠਿੰਡਾ(13 ਜੂਨ, 2015): ਪਿੱਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਦਰਤੀ ਤੋਂ ਦੂਰ ਦਿੱਲੀ ਦੀ ਤਿਹਾੜ ਜੇਲ ਵਿੱਵ ਬੰਦਪ੍ਰੋ . ਦਵਿੰਦਰਪਾਲ ਸਿੰਘ ਦੇ ਪੰਜਾਬ ਵਿੱਚ ਆਉਣ ਨਾਲ ਜਿੱਥੇ ਉਹਨਾਂ ਦੇ ਤੰਦਰੁਸਤ ਹੋਣ ਦੀ ਆਸ ਜਾਗੀ ਹੈ, ਉਥੇ ਕੁੱਝ ਦਿਨਾਂ ਤੱਕ ਉਹਨਾਂ ਨੂੰ ਪੈਰੋਲ ਮਿਲਣ ਦੀ ਵੀ ਆਸ ਹੈ।ਪ੍ਰੋ. ਭੁੱਲਰ ਦੀ ਪੈਰੋਲ ‘ਤੇ ਰਿਹਾਈ ਦੀ ਸੰਭਾਵਨਾ ਨੂੰ ਧਿਆਨ ‘ਚ ਰੱਖਦੇ ਹੋਏ ਬਾਬਾ ਹਰਦੀਪ ਸਿੰਘ ਦੀ ਅਗਵਾਈ ‘ਚ ਸੰਗਤਾਂ ਵੱਲੋਂ ਪਿੰਡ ਦਿਆਲਪੁਰਾ ਭਾਈਕਾ ਵਿਖੇ ਸਥਿਤ ਪ੍ਰੋ. ਭੁੱਲਰ ਦੇ ਘਰ ਦੀ ਸਫਾਈ ਕੀਤੀ ।

ਸਿੱਖ ਚੈਨਲ ਦੀ ਖ਼ਬਰ ਮੁਤਾਬਿਕ ਅੱਜ ਭਾਈ ਦਵਿੰਦਰਪਾਲ ਸਿੰਘ ਦੇ ਪਿੰਡ ਦਿਆਲਪੁਰਾ ਭਾਈਕਾ ਸਥਿਤ ਉਹਨਾਂ ਦੇ ਜੱਦੀ ਘਰ ਦੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਵੀਰਾਨ ਪਿਆ ਹੈ ਦੀ ਸਫਾਈ ਸਿੱਖ ਸੰਗਤਾਂ ਵੱਲੋਂ ਕੀਤੀ ਗਈ , ਵਿਹੜੇ ਦੇ ਫਰਸ ਦੀ ਮੁਰੰਮਤ ਕੱਲ੍ਹ ਨੂੰ ਕੀਤੀ ਜਾਵੇਗੀ , ਸੰਗਤਾਂ ਦਾ ਵਿਚਾਰ ਹੈ ਜਦੋਂ ਪ੍ਰੋ . ਭੁੱਲਰ ਰਿਹਾ ਹੋਕੇ ਜਾਂ ਪੈਰੋਲ ਤੇ ਆਉਣ ਤਾਂ ਉਹ ਸਿੱਧੇ ਆਪਣੇ ਘਰ ਵਿਖੇ ਠਹਿਰਣ ਤੇ ਆਪਣੇ ਪਿੰਡ ਦੀ ਮਿੱਟੀ ਦੀ ਮਹਿਕ ਲੈ ਸਕਣ ਤੇ ਤੰਦਰੁਸਤੀ ਭਰਿਆ ਜੀਵਨ ਜਿਉਂ ਸਕਣ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜ਼ਾ, ਏਕ ਨੂਰ ਖਾਲਸਾ ਫੌਜ ਦੇ ਆਗੂ ਜਗਸੀਰ ਸਿੰਘ ਜੰਡਾਵਾਲਾ ਅਤੇ ਗਿਆਨੀ ਭਗਵਾਨ ਸਿੰਘ ਸੰਧੂ ਖੁਰਦ ਨੇ ਪ੍ਰੋ. ਭੁੱਲਰ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅੰਮਿ੍ਤਸਰ ਜੇਲ੍ਹ ‘ਚ ਤਬਦੀਲੀ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਦਾ ਨਤੀਜਾ ਹੈ । ਉਕਤ ਆਗੂਆਂ ਨੇ ਸਮੂਹ ਸਿੱਖ ਕੌਮ ਨੂੰ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਵਿੱਢੇ ਸੰਘਰਸ਼ ‘ਚ ਸਾਥ ਦੇਣ ਦੀ ਅਪੀਲ ਕੀਤੀ ।
ਇਸ ਪਹਿਲਾਂ ਪ੍ਰੋ . ਦੇ ਘਰ ਦੇ ਨਜ਼ਦੀਕ ਹੀ ਗੁਰਦੁਆਰਾ ਸਾਹਿਬ ਵਿਖੇ ਪ੍ਰੋ ਭੁੱਲਰ ਦੀ ਤੰਦਰੁਸਤੀ , ਚੜੁਦੀ ਕਲਾ ਅਤੇ ਜਲਦੀ ਰਿਹਾਈ ਲਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਗਈ , ਪੰਥਕ ਆਗੂਆਂ ਵਿੱਚ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ , ਬਾਬਾ ਸਤਿਨਾਮ ਸਿੰਘ ਦਿਆਲਪੁਰਾ , ਬਾਬਾ ਚਮਕੌਰ ਸਿੰਘ ਭਾਈ ਰੂਪਾ , ਗੁਰਵਿੰਦਰ ਸਿੰਘ ਬਾਠਿੰਡਾ , ਸੁਰਿੰਦਰ ਸਿੰਘ ਨਥਾਣਾ , ਜਸਵਿੰਦਰ ਸਿੰਘ ਨਥਾਣਾ , ਲਖਵਿੰਦਰ ਸਿੰਘ ਨਥਾਣਾ , ਜੀਤ ਸਿੰਘ ਗੁਰੂ ਸਰ , ਗੁਰਮੇਜ ਸਿੰਘ ਦਿਆਲਪੁਰਾ ਭਾਈਕਾ ਆਦਿ ਹਾਜ਼ਰ ਸਨ।