ਜਲੰਧਰ (10 ਨਵੰਬਰ, 2014): ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੱਛਲੇ ਦਿਨੀ ਦਿੱਲੀ ਦੇ ਹਾਵਈ ਅੱਡੇ ਤੋਂ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਹਰਮਿੰਦਰ ਸਿੰਘ ਮਿੰਟੂ ਨੂੰ ਹੋਰ ਪੱਛਗਿੱਛ ਲਈ ਜਲੰਧਰ ਤੋਂ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ।
ਮਿੰਟੂ ਨੂੰ ਥਾਈਲੈਂਡ ਸਰਕਾਰ ਨੇ ਵਾਪਸ ਭਾਰਤ ਭੇਜ ਦਿੱਤਾ ਸੀ, ਜਿੱਥੇ ਬਾਅਦ ਵਿੱਚ ਉਸਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।

“ਦੀ ਟ੍ਰਿਬਿਉਨ” ਅਖਬਾਰ ਵਿੱਚ ਛਪੀ ਰਿਪੋਰਟ ਅਨੁਸਾਰ ਪੰਜਾਬ ਪੁਲਿਸ ਦੇ ਮੁੱਖੀ ਸੁਮੇਧ ਸੈਨੀ ਦੀ ਨਿਗਰਾਨੀ ਹੇਠ ਭਾਈ ਮਿੰਟੂ ਤੋਂ ਚੰਡੀਗੜ੍ਹ ਵਿੱਚ ਅੱਗੇ ਹੋਰ ਪੱਛਗਿੱਛ ਕੀਤੀ ਜਾਵੇਗੀ।ਹਰਮਿੰਦਰ ਸਿੰਘ ਨੂੰ 9 ਨਵੰਬਰ ਤੜਕੇ ਸਖਤ ਸੁਰੱਖਿਆ ਘੇਰੇ ਵਿੱਚ ਜਲੰਧਰ ਤੋਂ ਚੰਡੀਗੜ ਪੰਜਾਨ ਪੁਲਿਸ ਦੇ ਮੁੱਖ ਦਫਤਰ ਲਿਆਦਾ ਗਿਆ ਹੈ।
“ਦੀ ਟ੍ਰਿਬਿਉਨ” ਨੇ ਪੰਜਾਬ ਪੁਲਿਸ ਦੇ ਗੁਪਤ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਕਿ ਮਿੰਟੂ ਤੋਂ ਕੇਂਦਰੀ ਖੁਫੀਆ ਏਜ਼ੰਸੀਆਂ ਰਾਅ, ਆਈ. ਬੀ ਅਤੇ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਪੱਛਗਿੱਛ ਕਰਨ ਦੀ ਸੰਭਾਵਨਾ ਹੈ।