Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਕਾਰਾ ਹੋਏ ਪੰਜਾਬ ਦੇ ਮਹਿਲਾ ਕਮਿਸ਼ਨ ਨੂੰ ਦਿੱਲੀ ਵਾਂਗ ਮਜ਼ਬੂਤ ਕੀਤਾ ਜਾਵੇਗਾ-ਆਪ

ਨਕਾਰਾ ਹੋਏ ਪੰਜਾਬ ਦੇ ਮਹਿਲਾ ਕਮਿਸ਼ਨ ਨੂੰ ਦਿੱਲੀ ਵਾਂਗ ਮਜ਼ਬੂਤ ਕੀਤਾ ਜਾਵੇਗਾ-ਆਪ

ਖੰਨਾ/ ਚੰਡੀਗੜ: ‘ਆਮ ਆਦਮੀ ਪਾਰਟੀ’ (‘ਆਪ’) ਨੇ ਆਪਣੇ ਚੋਣ-ਮੈਨੀਫ਼ੈਸਟੋ ਵਿੱਚ ਸ਼ਾਮਲ ਕਰਨ ਲਈ ਮੁੱਦਿਆਂ ਦੀ ਸ਼ਨਾਖ਼ਤ ਵਾਸਤੇ ਚੱਲ ਰਹੀ ਆਪਣੀ ਪ੍ਰਕਿਰਿਆ ਅਧੀਨ ਔਰਤਾਂ ਨਾਲ ‘ਪੰਜਾਬ ਸੰਵਾਦ’ (ਪੰਜਾਬ ਡਾਇਲਾੱਗ) ਦੀ ਸ਼ੁਰੂਆਤ ਕੀਤੀ ਕਿਉਂਕਿ ਪੰਜਾਬ ਦੇ ਮਰਦ-ਪ੍ਰਧਾਨ ਸਮਾਜ ਵਿੱਚ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਉਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਤੇ ਉਨ੍ਹਾਂ ਲਈ ਵਿਦਿਅਕ ਸਹੂਲਤਾਂ ਵੀ ਸਹੀ ਤਰੀਕੇ ਉਪਲਬਧ ਨਹੀਂ ਹਨ। ਔਰਤਾਂ ਦੀਆਂ ਅਜਿਹੀਆਂ ਹੀ ਕੁੱਝ ਚਿੰਤਾਵਾਂ ’ਤੇ ਸਮੱਸਿਆਵਾਂ ਅੱਜ ਉੱਘੜ ਕੇ ਸਾਹਮਣੇ ਆਈਆਂ।

bolda punjab women 1
ਬੋਲਦਾ ਪੰਜਾਬ ‘ਚ ਸਵਾਲ ਕਰਦੀ ਬੀਬੀ

‘ਪੰਜਾਬ ਸੰਵਾਦ’ ਦੇ ਮੁਖੀ ਅਤੇ ਸੀਨੀਅਰ ਪੱਤਰਕਾਰ ਕੰਵਰ ਸੰਧੂ, ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਮੁਖੀ ਪ੍ਰੋਫ਼ੈਸਰ ਬਲਜਿੰਦਰ ਕੌਰ ਅਤੇ ਪਾਰਟੀ ਦੇ ਸੀਨੀਅਰ ਆਗੂ ਚੰਦਰ ਸੁਤਾ ਡੋਗਰਾ ਨੇ ਖੰਨਾ ਦੇ ਯੂ.ਕੇ. ਪੈਲੇਸ ‘ਚ ਮਹਿਲਾਵਾਂ ਦੇ ਵਿਸ਼ਾਲ ਇਕੱਠ ਦੌਰਾਨ ਬਹੁਤ ਹੀ ਠਰੰ੍ਹਮੇ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ।

ਔਰਤਾਂ ਨਾਲ ‘ਸੰਵਾਦ’ ਦੀ ਸ਼ੁਰੂਆਤ ਕਰਦਿਆਂ ਪ੍ਰੋਫ਼ੈਸਰ ਬਲਜਿੰਦਰ ਕੌਰ ਨੇ ਕਿਹਾ,”ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣਾ ਚੋਣ ਦਸਤਾਵੇਜ਼ ਤਿਆਰ ਕਰਦੇ ਸਮੇਂ ਮਹਿਲਾਵਾਂ ਦੀਆਂ ਚਿੰਤਾਵਾਂ ਤੇ ਸਮੱਸਿਆਵਾਂ ਨੂੰ ਅੱਖੋਂ ਪ੍ਰੋਖੇ ਕਰਦੀਆਂ ਹਨ ਪਰ ਪੰਜਾਬ ਵਿੱਚ ਕਾਇਮ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ ਅਗਲੀ ਸਰਕਾਰ ਦੇ ਏਜੰਡੇ ਬਾਰੇ ਫ਼ੈਸਲਾ ਕਰਨ ਲਈ ਪਾਰਟੀ ਨੇ ਔਰਤਾਂ ਨੂੰ ਵੀ ‘ਦਾਅਵੇਦਾਰ ਸਬੰਧਤ ਧਿਰਾਂ’ ਮੰਨ ਕੇ ਇਸ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਹੈ।”

ਬਲਜਿੰਦਰ ਕੌਰ ਨੇ ਕਿਹਾ ਕਿ ਮੋਰਚਾ ਭਾਵੇਂ ਸਮਾਜਕ ਹੋਵੇ ਜਾਂ ਘਰੇਲੂ, ਔਰਤਾਂ ਸਦਾ ਹੀ ਪੀੜਤ ਰਹੀਆਂ ਹਨ। ਸ਼ਾਇਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਸਿਆਸੀ ਪਾਰਟੀ ਨੇ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਜਾਣਨ ਅਤੇ ਉਨ੍ਹਾਂ ਨੂੰ ਲੱਭ ਕੇ ਚੋਣ ਦਸਤਾਵੇਜ਼ ਵਿੱਚ ਸ਼ਾਮਲ ਕਰਨ ਲਈ ਪਹੁੰਚ ਕੀਤੀ ਹੈ।

bolda punjab women 2
ਬੋਲਦਾ ਪੰਜਾਬ ‘ਚ ਬੀਬੀਆਂ ਦਾ ਇਕੱਠ

ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਜੇ ਕਿਸੇ ਪਰਿਵਾਰ ਵਿੱਚ ਕਿਸੇ ਲੜਕੀ ਨੂੰ ਮਿਆਰੀ ਸਿੱਖਿਆ ਮਿਲਦੀ ਹੈ, ਤਾਂ ਉਹ ਉਸ ਪਰਿਵਾਰ ਦੀ ਆਉਣ ਵਾਲੀ ਸਮੁੱਚੀ ਪੀੜ੍ਹੀ ਦੇ ਜੀਵਨ ਹੀ ਸਕਾਰਾਤਮਕ ਢੰਗ ਨਾਲ ਬਦਲ ਕੇ ਰੱਖ ਦਿੰਦੀ ਹੈ ਅਤੇ ਫਿਰ ਉਹੀ ਪੀੜ੍ਹੀ ਸੂਬੇ ਦੇ ਨਾਲ-ਨਾਲ ਰਾਸ਼ਟਰ ਦੇ ਵਿਕਾਸ ਵਿੱਚ ਵੀ ਆਪਣਾ ਵੱਡਾ ਯੋਗਦਾਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਤਾਂ ਔਰਤਾਂ ਨੂੰ ਜਨਮ ਲੈਣ ਤੋਂ ਪਹਿਲਾਂ ਤੇ ਬਾਅਦ ਹਰ ਸਮੇਂ ਆਪਣੇ ਜਿਊਣ ਲਈ ਲੜਨਾ ਪੈ ਰਿਹਾ ਹੈ।

ਕੰਵਰ ਸੰਧੂ ਨੇ ਇਸ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਔਰਤਾਂ ਦੇ ਦੁੱਖਾਂ ਬਾਰੇ ਅਕਾਲੀਆਂ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਦਾ ਸੂਬਾਈ ਮਹਿਲਾ ਕਮਿਸ਼ਨ ਹੁਣ ਇੱਕ ਤਰ੍ਹਾਂ ਗ਼ੈਰ-ਸਰਗਰਮ ਹੋ ਕੇ ਰਹਿ ਗਿਆ ਹੈ ਅਤੇ ਕਮਿਸ਼ਨ ਦਾ ਚੇਅਰਪਰਸਨ ਵੀ ਕਿਸੇ ਨੂੰ ਨਿਯੁਕਤ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਲਈ 1,000 ਕਰੋੜ ਰੁਪਏ ਦਾ ਬਜਟ ਰੱਖਿਆ ਹੈ।

ਚੰਦਰ ਸੁਤਾ ਡੋਗਰਾ ਨੇ ਇੰਕਸ਼ਾਫ਼ ਕੀਤਾ ਕਿ ‘ਦਿੱਲੀ ਐਸਿਡ ਅਟੈਕ ਵਿਕਟਿਮ ਵਾਚ ਸੈੱਲ’ ਪੀੜਤਾਂ ਦੇ ਇਲਾਜ ਲਈ ਨਾ ਕੇਵਲ ਵਿੱਤੀ ਮਦਦ ਦੇਣ ਵਾਸਤੇ ਗਠਤ ਕੀਤਾ ਗਿਆ ਸੀ, ਸਗੋਂ ਉਸੇ ਸੈੱਲ ਰਾਹੀਂ ਅਜਿਹੇ ਮਾਮਲਿਆਂ ਵਿੱਚ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਜੋ ਅਜਿਹੇ ਮਾਮਲੇ ਕਿਸੇ ਨਾ ਕਿਸੇ ਤਰਕਪੂਰਨ ਨਤੀਜੇ ਤੱਕ ਪੁੱਜ ਸਕਣ।

‘ਪੰਜਾਬ ਸੰਵਾਦ’ ‘ਚ ਭਾਗ ਲੈਣ ਲਈ ਪੁੱਜੀਆਂ ਪਿੰਡਾਂ ਦੀਆਂ ਅਨੇਕਾਂ ਔਰਤਾਂ ਵਿੱਚੋਂ ਇੱਕ ਬੀਬੀ ਮਨਜੀਤ ਕੌਰ ਨੇ ਸ਼ਿਕਾਇਤ ਕੀਤੀ ਕਿ ਔਰਤਾਂ ਨੂੰ ‘ਮਨਰੇਗਾ’ ਯੋਜਨਾ ਅਧੀਨ ਨੌਕਰੀਆਂ ਦੇਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਜਾਂਦਾ ਹੈ ਤੇ ਜੇ ਕਿਤੇ ਉਨ੍ਹਾਂ ਨੂੰ ਕੰਮ ਦਿੱਤਾ ਵੀ ਜਾਂਦਾ ਹੈ, ਤਾਂ ਅਕਾਲੀ ਆਗੂ ਉਨ੍ਹਾਂ ਨੂੰ ਉਨ੍ਹਾਂ ਦੀ ਨੌਕਰੀ ਵਾਲੇ ਕੰਮ ਉਤੇ ਨਿਯੁਕਤ ਕਰਨ ਦੀ ਥਾਂ ਆਪਣੇ ਘਰਾਂ ਦੇ ਨਿਜੀ ਕੰਮ ਕਰਵਾਉਂਦੇ ਹਨ।

ਕੰਵਰ ਸੰਧੂ ਨੇ ਕਿਹਾ ਕਿ ਅਕਾਲੀਆਂ ਦੇ ਮੌਜੂਦਾ ਸ਼ਾਸਨ ਵਿੱਚ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਉਤੇ ਫੈਲਿਆ ਹੋਇਆ ਹੈ; ਇਸੇ ਕਰ ਕੇ ਸੂਬੇ ਤੇ ਕੇਂਦਰ ਦੀਆਂ ਸਾਰੀਆਂ ਹੀ ਭਲਾਈ ਯੋਜਨਾਵਾਂ ‘ਫ਼ਲਾੱਪ’ (ਨਾਕਾਮ) ਹੋ ਕੇ ਰਹਿ ਗਈਆਂ ਹਨ।

ਇੱਕ ਹੋਰ ਬੀਬੀ ਕਰਤਾਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਔਰਤਾਂ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਸੀ; ਜਿਸ ਕਰ ਕੇ ਹੁਣ ਪਿੰਡ ਦੇ ਬਹੁ-ਗਿਣਤੀ ਮਰਦ ਸ਼ਰਾਬੀ ਬਣ ਗਏ। ਬੀਬੀ ਭਾਵਨਾ ਨੇ ਦੱਸਿਆ ਕਿ ਉਸ ਨੂੰ ਆਪਣੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਣ ਗਰੈਜੁਏਸ਼ਨ ਦੇ ਪਹਿਲੇ ਵਰ੍ਹੇ ਦੌਰਾਨ ਹੀ ਆਪਣੀ ਪੜ੍ਹਾਈ ਛੱਡਣੀ ਪਈ।

ਸੈਸ਼ਨ ਦੀ ਸਮਾਪਤੀ ਕਰਦਿਆਂ ਕੰਵਰ ਸੰਧੂ ਨੇ ਕਿਹਾ ਕਿ ਇੱਕ ਵਾਰ ਸੱਤਾ ‘ਚ ਆਉਣ ਤੋਂ ਬਾਅਦ ਆਪ ਦੀ ਸਰਕਾਰ ਵਲੋਂ ਔਰਤਾਂ ਨੂੰ ਉਚੇਰੀ ਸਿੱਖਿਆ ਲਈ ਵਜ਼ੀਫ਼ਾ ਯੋਜਨਾ ਸ਼ੁਰੂ ਕੀਤੀ ਜਾਵੇਗੀ ਅਤੇ ਵਿਆਜ ਦੀ ਬਹੁਤ ਹੀ ਵਾਜਬ ਦਰ ਉਤੇ ਪੜ੍ਹਾਈ ਲਈ ਕਰਜ਼ੇ ਮੁਹੱਈਆ ਕਰਵਾਏ ਜਾਣਗੇ ਅਤੇ ਵਿਦਿਆਰਥੀ ਨੂੰ ਉਹ ਕਰਜ਼ਾ ਨੌਕਰੀ ਮਿਲਣ ਤੋਂ ਬਾਅਦ ਹੀ ਮੋੜਨਾ ਹੋਵੇਗਾ।

ਸੰਧੂ ਨੇ ਕਿਹਾ ਕਿ ਕੁੜੀਆਂ ਨੂੰ ਸਕੂਲ ਪੱਧਰ ਉਤੇ ਹੀ ਆਤਮ-ਰੱਖਿਆ ਲਈ ਸਿਖਲਾਈ ਦਿੱਤੀ ਜਾਵੇਗਾ, ਤਾਂ ਜੋ ਉਹ ਸਾਰਾ ਜੀਵਨ ਆਪਣੀ ਰਾਖੀ ਆਪ ਕਰ ਸਕਣ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾਣਗੇ, ਜੋ ਵਿਸ਼ੇਸ਼ ਤੌਰ ‘ਤੇ ਔਰਤਾਂ ਲਈ ਕੰਮ ਕਰਨਗੇ; ਤਾਂ ਜੋ ਔਰਤਾਂ ਆਪਣੇ ਘਰਾਂ ਵਿੱਚ ਛੋਟੀਆਂ-ਛੋਟੀਆਂ ਵਸਤਾਂ ਦਾ ਨਿਰਮਾਣ ਕਰ ਸਕਣ ਅਤੇ ਉਨ੍ਹਾਂ ਵਸਤਾਂ ਨੂੰ ਸਰਕਾਰੀ ਏਜੰਸੀਆਂ ਖ਼ਰੀਦ ਕੇ ਬਾਜ਼ਾਰ ਵਿੱਚ ਭੇਜਣ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ
ਆਮ ਆਦਮੀ ਪਾਰਟੀ ਵਿਚ ਕੇਂਦਰੀ ਲੀਡਰਸ਼ਿੱਪ ਦੇ ਦਬਦਬ ਕਾਰਨ ਲੱਗਦਾ ਹੈ ਕਿ ਪੰਜਾਬ ਦੇ ਚੁਣੇ ਹੋਏ ਵਿਧਾਇਕ ਸੂਬੇ ਤੋਂ ਬਾਹਰੀ ਆਗੂਆਂ ਨੂੰ ਪੰਜਾਬ ਦੇ ਨੁਮਾਇੰਦੇ ਵਜੋਂ ਰਾਜ ਸਭਾ ਵਿਚ ਭੇਜਣਗੇ।
ਕੇਜਰੀਵਾਲ ਸਰਕਾਰ ਦੇ ਫੈਸਲੇ ਨੇ ਪੰਜਾਬ ਦੇ ਆਪ ਆਗੂ ਕੁੜਿੱਕੀ ਵਿੱਚ ਫਸਾਏ। ਇੱਕ ਪਾਸੇ ਲੱਖਾਂ ਕਿਸਾਨ ਕੇਂਦਰ ਦੇ ਬਣਾਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਹੱਦਾਂ ਉੱਤੇ ਮੋਰਚਾ ਲਾ ਕੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: