
ਜਲੰਧਰ (11 ਦਸੰਬਰ, 2015): 31 ਅਕਤੂਬਰ 1984 ਵਿੱਚ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਰਕਾਰੀ ਸਰਪ੍ਰਸਤੀ ਹੇਠ ਸਿੱਖਾਂ ਦੇ ਹੋਏ ਕਤਲੇਆਮ ਸਮੇਂ ਗੁੜਗਾਉਂ ਵਿੱਚ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਗਰਗ ਕਮਿਸ਼ਨ ਦੀ ਮਿਆਦ ਵਧਾ ਦਿੱਤੀ ਗਈ ਹੈ।
ਗੁੜਗਾਉਂ ਵਿੱਚ 47 ਸਿੱਖਾਂ ‘ਤੇ ਸਾੜੇ 292 ਘਰਾਂ ਅਤੇ ਪਟੌਦੀ ਵਿੱਚ ਕਤਲ ਕੀਤੇ 17 ਤੇ ਸਾੜੇ 47 ਸਿੱਖਾਂ ਦੇ ਘਰਾਂ ਨਾਲ਼ ਸਬੰਧਿਤ ਸੁਣਵਾਈ ਦਾ ਮਾਮਲਾ ਜੋ ਗਰਗ ਕਮਿਸ਼ਨ ਦੀ ਅਦਾਲਤ ਵਿੱਚ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਿਸਾਰ ਵਿਖੇ ਲਗਾਤਾਰ ਚਾਰ ਸਾਲਾਂ ਤੋਂ ਚੱਲ ਰਿਹਾ ਸੀ ਤੇ ਉਸ ਦੀ ਮਿਆਦ ਪੁੱਗਣ ਕਾਰਨ ਇਹ ਮਾਮਲਾ ਪਿਛਲੇ ਕੁੱਝ ਦਿਨਾਂ ਤੋਂ ਲਟਕ ਗਿਆ ਸੀ ਪਰ ਹੁਣ ਹਰਿਆਣਾ ਦੀ ਖੱਟਰ ਸਰਕਾਰ ਵਲੋਂ 31 ਮਾਰਚ 2016 ਤੱਕ ਇਸ ਦੀ ਮਿਆਦ ਵਧਾ ਦਿੱਤੀ ਹੈ ।
ਸੂਤਰਾਂ ਅਨੁਸਾਰ ਇਹ ਹੁਕਮ ਗਰਗ ਕਮਿਸ਼ਨ ਦੇ ਦਫਤਰ ਵੀ ਭੇਜ ਦਿੱਤੇ ਗਏ ਹਨ ਅਤੇ ਕਮਿਸ਼ਨ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਰਿਪੋਰਟ 31 ਮਾਰਚ 2016 ਤੋਂ ਪਹਿਲਾਂ-ਪਹਿਲਾਂ ਹਰਿਆਣਾ ਸਰਕਾਰ ਨੂੰ ਸੌਾਪਣ ।
ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਾ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸ਼ਨ ਸਿੰਘ ਘੋਲ਼ੀਆ ਨੇ ਕਿਹਾ ਕਿ ਕਮਿਸ਼ਨ ਦੀ ਮਿਆਦ ਵਧਣ ਨਾਲ ਕਮਿਸ਼ਨ ਦੀ ਠੱਪ ਹੋਈ ਕਾਰਵਾਈ ਦੁਬਾਰਾ ਤੋਂ ਸ਼ੁਰੂ ਹੋ ਸਕੇਗੀ ਅਤੇ ਗੁੜਗਾਉਂ ਪਟੌਦੀ ਦੇ ਅੱਕ-ਥੱਕ ਚੁੱਕੇ ਪੀੜਤਾਂ ਨੂੰ ਇਨਸਾਫ ਮਿਲੇਗਾ ।