Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕ੍ਰਿਪਾਨ ਮਾਮਲਾ: ਨਿਊਜ਼ੀਲੈਂਡ ਦੇ ‘ਐਕਟਿੰਗ ਮਨਿਸਟਰ ਆਫ਼ ਜਸਟਿਸ’ ਨੇ ਜਾਰੀ ਪੱਤਰ ਵਿੱਚ ਕਿਹਾ ਕਿ ਕਿਰਪਾਨ ਪਹਿਨਣਾ ਕੋਈ ਜ਼ੁਰਮ ਨਹੀਂ

ਕ੍ਰਿਪਾਨ ਮਾਮਲਾ: ਨਿਊਜ਼ੀਲੈਂਡ ਦੇ ‘ਐਕਟਿੰਗ ਮਨਿਸਟਰ ਆਫ਼ ਜਸਟਿਸ’ ਨੇ ਜਾਰੀ ਪੱਤਰ ਵਿੱਚ ਕਿਹਾ ਕਿ ਕਿਰਪਾਨ ਪਹਿਨਣਾ ਕੋਈ ਜ਼ੁਰਮ ਨਹੀਂ

kirpan1ਔਕਲੈਂਡ (15 ਸਤੰਬਰ, 2014): ਸਿੱਖ ਸੰਸਾਰ ਵਿੱਚ ਜਿੱਥੇ ਵੀ ਵੱਸਦਾ ਹੈ, ਉੱਥੋਂ ਹੀ ਉਹ ਗੁਰਦੁਆਰਾ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਕੱਕਾਰੀ ਰਹਿਤ ਮਰਿਆਦਾ ਰਾਹੀਂ ਆਪਣੇ ਵਿਰਸੇ ਨਾਲ ਜੁੜਿਆ ਹੋਇਆਹੈ। ਭਲੇ ਹੀ ਸਿੱਖਾਂ ਨੂੰ ਆਪਣੀ ਪੰਜ ਕੱਕਾਰੀ ਰਹਿਤ ਕਰਕੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਸਿੱਖਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਸੰਸਾਰ ਨੂੰ ਪੰਜ ਕੱਕਾਰੀ ਰਹਿਤ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਸਬੰਧੀ ਕੋਈ ਮੁਸ਼ਕਿਲ ਨਾ ਆਵੇ ਅਤੇ ਨਾ ਹੀ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।

ਇਸੇ ਪਰਿਪੇਖ ਵਿੱਚ ਹੀ ਨਿਉਜ਼ੀਲੈਂਡ ਵਿੱਚ ਵੱਸਦੇ ਸਿੱਖਾਂ ਨੇ ਕ੍ਰਿਪਾਨ ਨੂੰ ਧਾਰਨ ਕਰਨ ਲਈ ਦੇਸ਼ ਵਿੱਚ ਆਉਦੀ ਮੁਸ਼ਕਲ ਦੇ ਮੱਦੇਨਜ਼ਰ ਸਰਕਾਰ ਤੱਕ ਪਹੁੰਚ ਕੀਤੀ ਹੈ।

ਜਿਸਦੇ ਜਬਾਬ ਵਿੱਚ ਸਰਕਾਰ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਵਿਚ ਕਿਰਪਾਨ ਪਹਿਨ ਕੇ ਵਿਚਰਨਾ ਓਨੀ ਦੇਰ ਤੱਕ ਜ਼ੁਰਮ ਨਹੀਂ ਹੈ ਜਿਨ੍ਹਾਂ ਚਿਰ ਤੁਹਾਡੀ ਕਿਰਪਾਨ ਕਿਸੇ ਨੂੰ ਸਰੀਰਕ ਹਾਨੀ ਨਹੀਂ ਪਹੁੰਚਾਉਂਦੀ। ਜੇਕਰ ਕੋਈ ਕਾਰਨ ਬਣਦਾ ਹੈ ਕਿ ਤੁਹਾਡੀ ਕਿਰਪਾਨ ਕਿਸੇ ਨੂੰ ਜ਼ਖਮੀ ਕਰ ਦਿੰਦੀ ਹੈ ਤਾਂ ਇਹ ਜ਼ੁਰਮ ਮੰਨਿਆ ਜਾ ਸਕਦਾ ਹੈ। ਇਸ ਵੇਲੇ ‘ਕ੍ਰਾਈਮ ਐਕਟ 1961 ਸੈਕਸ਼ਨ 202 ਏ’ ਦੇ ਮੁਤਾਬਿਕ ਅਜਿਹੇ ਦਿਸ਼ਾ ਨਿਰਦੇਸ਼ ਸੈਟ ਕੀਤੇ ਹੋਏ ਹਨ।

 ਜਨਤਕ ਥਾਵਾਂ ਉਤੇ ਵੀ ਸਿੱਖ ਧਾਰਮਕਿ ਤੌਰ ‘ਤੇ ਕਿਰਪਾਨ ਧਾਰਨ ਕਰ ਸਕਦਾ ਹੈ।ਬਾਸ਼ਰਤ ਕਿ ਉਹ ਅੰਮ੍ਰਿਤਧਾਰੀ ਹੋਵੇ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਣਯੋਗ ‘ਐਕਟਿੰਗ ਜਸਟਿਸ ਮਨਿਸਟਰ’ ਮਾਣਯੋਗ ਸ੍ਰੀ ਕ੍ਰਿਸਟੋਫਰ ਫਿਨਲੇਅਸਨ ਨੇ ਸਾਂਸਦ ਸ੍ਰੀ ਫਿੱਲ ਗੌਫ ਨੂੰ ਲਿਖੇ ਇਕ ਪੱਤਰ ਦੇ ਜਵਾਬ ਵਿਚ ਕੀਤਾ ਹੈ।

ਸੁਪਰੀਮ ਸਿੱਖ ਸੁਸਾਇਟੀ ਵੱਲੋਂ ਬਣਾਏ ਗਏ ਇਕ ਸਾਂਝੇ ਮੋਰਚੇ ਅਤੇ ਕਾਨੂੰਨੀ ਸਲਾਹਕਾਰ ਸ੍ਰੀ ਮੌਟ ਰੌਬਸਨ ਨੇ ਇਹ ਮਾਮਲਾ ਲੇਬਰ ਲੀਡਰ ਸ੍ਰੀ ਫਿੱਲ ਗੌਫ ਦੇ ਰਾਹੀਂ ਨਿਆਂ ਮੰਤਰੀ ਕੋਲ ਉਠਾਇਆ ਸੀ। ਨਿਊਜ਼ੀਲੈਂਡ ਦੇ ਸਿੱਖਾਂ ਦੀ ਇਸ ਮੰਗ ਕਿ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਪੂਰਨ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ, ਦੇ ਸਬੰਧ ਵਿਚ ਨਿਆਂ ਮੰਤਰੀ ਨੂੰ 8 ਅਗਸਤ ਨੂੰ ਇਕ ਪੱਤਰ ਲਿਖਿਆ ਸੀ। ਇਸ ਚਿੱਠੀ ਦੇ ਵਿਚ ਕਿਰਪਾਨ ਦਾ ਭਾਵੇਂ ਕੋਈ ਸਾਈਜ਼ ਆਦਿ ਨਹੀਂ ਦਿੱਤਾ ਗਿਆ ਪਰ ਫਿਰ ਵੀ ਇਥੇ ਛੋਟੀ ਕਿਰਪਾਨ (ਕਕਾਰ) ਦੀ ਗੱਲ ਕੀਤੀ ਗਈ ਹੈ। ਨਿਆਂ ਮੰਤਰੀ ਨੇ ਇਹ ਵੀ ਸਾਫ ਕੀਤਾ ਹੈ ਕਿ ਅਜੇ ਇਸ ਸਬੰਧੀ ਬਣੇ ਕਾਨੂੰਨ ਨੂੰ ਦੁਬਾਰਾ ਵਿਚਾਰਨ ਜਾਂ ਉਸ ਵਿਚ ਕੋਈ ਤਬਦੀਲੀ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਜਿਹੜੇ ਸਿੱਖਾਂ ਨੂੰ ਕਿਰਪਾਨ ਪਹਿਨਣ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੋਵੇ ਤਾਂ ਉਹ ਇਸ ਚਿੱਠੀ ਦਾ ਰੈਂਫਰੈਂਸ ਦੇ ਸਕਦੇ ਹਨ। ਇਸ ਤੋਂ ਪਹਿਲਾਂ ਹੁਣ ਤੱਕ ਇਕ ਪੁਲਿਸ ਸਾਰਜੈਂਟ ਵੱਲੋਂ 1987 ਵੇਲੇ ਦੀ ਜਾਰੀ ਇਕ ਚਿੱਠੀ ਨੂੰ ਅਧਾਰ ਬਣਾ ਕੇ ਜਾਂ ਪੁਲਿਸ ਵੱਲੋਂ ਮਿਲਦੀ ਛੋਟ ਨਾਲ ਹੀ ਸਿੱਖ ਕਿਰਪਾਨ ਪਹਿਨਣ ਦਾ ਹੱਕ ਜਿਤਾ ਰਹੇ ਸਨ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਨਿਆਂ ਮੰਤਰੀ ਵੱਲੋਂ ਇਹ ਚਿੱਠੀ ਜਾਰੀ ਕੀਤੀ ਗਈ ਹੈ।

ਨਿਉਜ਼ੀਲੈਂਡ ਵਿੱਚ ਇਸ ਸਮੇਂ ਚੋਣਾ ਹੋਣ ਜਾ ਰਹੀਆਂ ਹਨ ਅਤੇ ਸਿੱਖਾਂ ਵੱਲੋਂ ਕ੍ਰਿਪਾਨ ਸਮੇਤ ਹੋਰ ਸਿੱਖ ਮਸਲਿਆਂ ਨੂੰ ਇਨ੍ਹਾਂ ਪਾਰਟੀਆਂ ਕੋਮ ਪ੍ਰਭਾਵੀ ਤਰੀਕਿਆਂ ਨਾਲ ਉਠਾਇਆ ਜਾ ਰਿਹਾ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਲੇਬਰ ਪਾਰਟੀ ਦੇ ਸ੍ਰੀ ਡੇਵਿਡ ਕਨਲਿਫ, ਸ੍ਰੀ ਫਿੱਲ ਗੌਫ, ਗ੍ਰੀਨ ਪਾਰਟੀ ਦੀ ਸ੍ਰੀਮਤੀ ਮਟਰੀਆ, ਨੈਸ਼ਨਲ ਪਾਰਟੀ ਤੋਂ ਸ੍ਰੀਮਤੀ ਜੂਠਿਤ ਕੌਲਿਨ ਅਤੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਇਸ ਮੰਗ ਨੂੰ ਗੰਭੀਰਤਾ ਨਾਲ ਲਿਆ ਹੈ। ਆਸ ਹੈ ਕਿ ਅਗਲੀ ਸਰਕਾਰ ਦੇ ਰਾਜ ਕਾਲ ਵਿਚ ਇਸ ਸਬੰਧੀ ਕੋਈ ਫੈਸਲਾ ਹੋ ਸਕੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨਵੀ ਸਰਕਾਰ ਨੂੰ ਜਗਤਾਰ ਸਿੰਘ ਜੱਗੀ ਜੌਹਲ ਨੂੰ ਰਸਮੀ ਤੌਰ ’ਤੇ ਰਾਜਦੂਤੀ ਸੁਰੱਖਿਆ ਦੇਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਨਾਲ ਮਾਮਲਾ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੌਰਾਨ ਸਿੱਖ ਸਵੈ-ਨਿਰਣਾ ਅਤੇ ਸਿਆਸੀ ਹੱਕਾਂ ਦਾ ਮੁੱਦਾ ਉਠਾਇਆ।
ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨੀਆ ਸਰਕਾਰ ’ਤੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਨਸਲੀ ਅਤੇ ਧਾਰਮਿਕ ਨਫ਼ਰਤ ਦੇ ਆਮ ਅੰਕੜਿਆਂ ਵਿੱਚ ਲੁਕਾਉਣ ਦਾ ਦੋਸ਼ ਲਾਇਆ ਹੈ। ਲਿਵਰਪੂਲ ਵਿੱਚ ਲੇਬਰ ਪਾਰਟੀ ਦੀ
ਦਲ ਖ਼ਾਲਸਾ ਨੇ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਪੱਤਰ ਲਿਖ ਕੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ, ਅਟਾਰੀ-ਵਾਹਗਾ ਰਾਹੀਂ ਵਪਾਰ ਬਹਾਲ ਕਰਨ ਅਤੇ ਵਿਦੇਸ਼ਾਂ ਵਿੱਚ ਸਿੱਖ ਸਿਆਸੀ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: