Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦੋ ਦਿਨਾ ਮਾਈ ਭਾਗੋ ਗਤਕਾ (ਮਹਿਲਾ) ਚੈਂਪੀਅਨਸ਼ਿਪ ਸਮਰਾਲਾ ਵਿੱਚ 27 ਸਤੰਬਰ ਤੋਂ ਸ਼ੁਰੂ

ਦੋ ਦਿਨਾ ਮਾਈ ਭਾਗੋ ਗਤਕਾ (ਮਹਿਲਾ) ਚੈਂਪੀਅਨਸ਼ਿਪ ਸਮਰਾਲਾ ਵਿੱਚ 27 ਸਤੰਬਰ ਤੋਂ ਸ਼ੁਰੂ

gatkaਚੰਡੀਗੜ (14 ਸਤੰਬਰ, 2014): ਦੋ ਦਿਨਾ ਮਾਈ ਭਾਗੋ ਗਤਕਾ ਕੱਪ (ਮਹਿਲਾ) ਚੈਂਪੀਅਨਸ਼ਿਪ (ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ) ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ 27 ਸਤੰਬਰ ਤੋਂ ਸ਼ਾਹੀ ਫ਼ਿਜ਼ੀਕਲ ਕਾਲਜ ਝਕੜੌਦੀ, ਸਮਰਾਲਾ ਜਿਲਾ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਰਾਜ ਦੇ ਸਾਰੇ ਜਿਲਿਆਂ ਵਿੱਚੋਂ ਲੜਕੀਆਂ ਦੀਆਂ ਗੱਤਕਾ ਟੀਮਾਂ ਭਾਗ ਲੈਣਗੀਆਂ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸਲਾਨਾ ਟੂਰਨਾਮੈਂਟ ਨੂੰ ਮਾਈ ਭਾਗੋ ਕੱਪ ਵਜੋਂ ਖੇਡਿਆ ਜਾਂਦਾ ਹੈ ਜਿਸ ਵਿਚ ਉਮਰ ਵਰਗ 14 ਸਾਲ ਤੋਂ ਘੱਟ, 17 ਸਾਲ, 19 ਸਾਲ22 ਸਾਲ ਅਤੇ 25 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਸੋਟੀ, ਫ਼ੱਰੀ-ਸੋਟੀ ਅਤੇ ਸ਼ਸ਼ਤਰ ਪ੍ਰਦਰਸ਼ਨੀ ਦੇ ਇਕਹਿਰੇ ਅਤੇ ਟੀਮ ਮੁਕਾਬਲਿਆਂ ਦੌਰਾਨ ਗੱਤਕੇ ਦੇ ਜੰਗਜੂ ਜੌਹਰ ਦਿਖਾਉਣਗੀਆਂ।

ਉਨਾਂ ਦੱਸਿਆ ਕਿ ਸਾਰੇ ਜਿਲਿਆਂ ਦੀਆਂ ਗੱਤਕਾ ਐਸੋਸੀਏਸ਼ਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਜ਼ਿਲਾ ਟੀਮਾਂ ਦੀ ਚੋਣ ਕਰਨ ਲਈ ਟਰਾਇਲਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦੇਣ ਅਤੇ ਟੀਮਾਂ ਦੀਆਂ ਤਿਆਰ ਸੂਚੀਆਂ ਇਸ ਟੁਰਨਾਂਮੈਂਟ ਦੇ ਕਨਵੀਨਰ ਬਲਜਿੰਦਰ ਸਿੰਘ ਤੂਰ ਨੂੰ 21 ਸਤੰਬਰ ਤੱਕ ਜਮਾਂ ਕਰਵਾ ਦੇਣ ਤਾਂ ਜੋ 22 ਸਤੰਬਰ ਨੂੰ ਟੀਮਾਂ ਦੀਆਂ ਟਾਈਆਂ ਪਾ ਕੇ ਮੁਕਾਬਲਿਆਂ ਦਾ ਐਲਾਨ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਇਸ ਟੂਰਨਾਂਮੈਂਟ ਵਿੱਚੋਂ ਰਾਜ ਦੀ ਲੜਕੀਆਂ ਦੀ ਗੱਤਕਾ ਟੀਮ ਦੀ ਵੀ ਚੋਣ ਕੀਤੀ ਜਾਵੇਗੀ ਜੋ ਕਿ ਦਸੰਬਰ ਮਹੀਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਹੋਣ ਵਾਲੀ ਨੈਸ਼ਨਲ ਵਿਮੈਨ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰੇਗੀ।

ਉਦਘਾਟਨ ਤੋਂ ਪਹਿਲਾਂ ਸ਼ਬਦ ਗਾਇਨ, ਅਰਦਾਸ, ਝੰਡਾ ਝੁਲਾਉਣ, ਮਾਰਚ ਪਾਸਟ ਅਤੇ ਸਹੁੰ ਚੁੱਕਣ ਦੀ ਰਸਮ ਉਪਰੰਤ ਸਵੇਰੇ 9.30 ਵਜੇ ਟੂਰਨਾਮੈਂਟ ਦੀ ਆਰੰਭਤਾ ਹੋਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਦੀ ਇੱਕ ਨਿੱਜੀ ਕੰਪਨੀ ਵਲੋਂ ਸਿੱਖ ਸ਼ਸ਼ਤਰ ਵਿਿਦਆ ਗਤਕਾ ਨੁੰ ਨਿੱਜੀ ਨਾਮ ਹੇਠ ਪੇਟੈਂਟ ਕਰਵਾਏ ਜਾਣ ਜਿਥੇ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਗਤਕਾ ਸਿਖਲਾਈ ਨਾਲ ਜੁੜੀਆਂ ਸੰਸਥਾਵਾਂ ਨੇ ਅਜੇਹੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: