Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇੰਗਲੈਂਡ ਵਿੱਚ ਸੈਮਸੰਗ ਗਲੈਕਸੀ ਫੋਨ ਦੀ ਮਸ਼ਹੂਰੀ ਲਈ ਕੰਪਨੀ ਨੇ ਸਿੱਖ ਮਾਡਲ ਪ੍ਰਦੀਪ ਸਿੰਘ ਬਾਹਰਾ ਦੀਆਂ ਲਈਆਂ ਸੇਵਾਵਾਂ

ਇੰਗਲੈਂਡ ਵਿੱਚ ਸੈਮਸੰਗ ਗਲੈਕਸੀ ਫੋਨ ਦੀ ਮਸ਼ਹੂਰੀ ਲਈ ਕੰਪਨੀ ਨੇ ਸਿੱਖ ਮਾਡਲ ਪ੍ਰਦੀਪ ਸਿੰਘ ਬਾਹਰਾ ਦੀਆਂ ਲਈਆਂ ਸੇਵਾਵਾਂ

samsung-sikh-model-294x300ਚੰਡੀਗੜ੍ਹ (14 ਸਤੰਬਰ, 2014): ਸੰਸਾਰ ਦੇ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਧਾਂਕ ਜਮਾਉਣ ਵਾਲੇ ਸਿੱਖਾਂ ਲਈ ਹੁਣ ਮਾਡਲਿੰਗ ਦਾ ਖੇਤਰ ਵੀ ਨਵਾਂ ਨਹੀਂ ਰਿਹਾ।ਦੂਨੀਆਂ ਦੀ ਸਭ ਤ ਵੱਡੀੋਂ ਮੋਬਾਇਲ ਫੋਨਾਂ ਦੀ ਕੰਪਨੀ ਸੈਮਸੰਗ ਨੇ ਆਪਣੀ ਕੰਪਨੀ ਦੇ ਨਵੇਂ ਮੋਬਾਇਲ ਫੋਨ ਦੀ ਮਸ਼ਹੂਰੀ ਲਈ ਇੱਕ ਸਿੱਖ ਮਾਡਲ ਦੀਆਂ ਸੇਵਾਵਾਂ ਲਈਆਂ ਹਨ।

ਕੰਪਨੀ ਨੇ ਯੂ. ਕੇ. ‘ਚ ਆਪਣੇ ਨਵੇਂ ਮੋਬਾਈਲ ਸੈਮਸੰਗ ਗਲੈਕਸੀ ਅਲਫਾ ਦੀ ਮਸ਼ਹੂਰੀ ਲਈ ਯੂ. ਕੇ. ਦੇ ਸਿੱਖ ਮਾਡਲ ਪ੍ਰਦੀਪ ਸਿੰਘ ਬਾਹਰਾ ਨੂੰ ਚੁਣਿਆ ਹੈ।

ਸੈਮਸੰਗ ਮੋਬਾਈਲ ਵਲੋਂ ਜਾਰੀ ਕੀਤੇ ਗਏ ਵੀਡੀਓ ਇਸ਼ਤਿਹਾਰ ਵਿਚ ਪ੍ਰਦੀਪ ਸਿੰਘ ਬਾਹਰਾ ਨੇ ਸੈਮਸੰਗ ਦੇ ਇਸ ਨਵੇਂ ਮੋਬਾਈਲ ਦੀਆਂ ਖੂਬੀਆਂ ਦੱਸਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਬਾਹਰਾ ਤੋਂ ਇਲਾਵਾ ਕਈ ਹੋਰ ਮਾਡਲ ਵੀ ਸ਼ਾਮਲ ਹਨ ਪਰ ਸੜਕਾਂ ‘ਤੇ ਸੈਮਸੰਗ ਵਲੋਂ ਲਾਏ ਜਾ ਰਹੇ ਇਸ਼ਤਿਹਾਰਾਂ ਵਿਚ ਪ੍ਰਦੀਪ ਸਿੰਘ ਬਾਹਰਾ ਨੂੰ ਸੈਮਸੰਗ ਦਾ ਚਿਹਰਾ ਬਣਾਇਆ ਗਿਆ ਹੈ।

ਸੈਮਸੰਗ ਦੀ ਇਸ ਪ੍ਰਮੋਸ਼ਨ ਬਾਰੇ ਪ੍ਰਦੀਪ ਸਿੰਘ ਬਾਹਰਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਆਪਣੇ ਇਸ ਇਸ਼ਤਿਹਾਰ ਦੀਆਂ ਕੁਝ ਫੋਟੋਆਂ ਵੀ ਜਾਰੀ ਕੀਤੀਆਂ ਹਨ।

ਇਹ ਪਹਿਲਾਂ ਮੌਕਾ ਹੈ, ਜਦੋਂ ਕਿਸੇ ਵੱਡੀ ਮੋਬਾਈਲ ਕੰਪਨੀ ਨੇ ਯੂ. ਕੇ. ‘ਚ ਇਕ ਸਿੱਖ ਨੌਜਵਾਨ ਨੂੰ ਆਪਣੀ ਮਸ਼ਹੂਰੀ ਦੀ ਮੁਹਿੰਮ ਵਿਚ ਥਾਂ ਦਿੱਤੀ ਹੋਵੇ। ਬਾਹਰਾ ਇਸ ਤੋਂ ਪਹਿਲਾਂ ਵੀ ਮਾਡਲਿੰਗ ਦੀ ਦੁਨੀਆ ਵਿਚ ਕਾਫੀ ਨਾਂ ਖੱਟ ਚੁੱਕੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਯੂ.ਕੇ. ਦੀ ਵਿਰੋਧੀ ਧਿਰ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਤਿੰਨ ਦਿਨਾਂ ਭਾਰਤ ਫੇਰੀ ਤੋਂ ਪਹਿਲਾਂ ਸਾਕਾ ਨੀਲਾ ਤਾਰਾ ਵਿੱਚ ਬਰਤਾਨੀਆ ਦੀ ਭੂਮਿਕਾ ਬਾਰੇ ‘ਸਚਾਈ’ ਦੱਸਣ ਨੂੰ ਕਿਹਾ
ਸਿੱਖ ਫੈਡਰੇਸ਼ਨ ਯੂ.ਕੇ. ਦੀ ਲੈਸਟਰ ਇਕਾਈ ਅਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੀਆਂ ਸਮੂਹ ਸੰਗਤਾਂ ਅਤੇ ਪ੍ਰਬੰਧਕ ਸੇਵਾਦਾਰਾਂ ਵਲੋਂ ਸਮੂਹ ਸ਼ਹੀਦਾਂ ਦੀ ਯਾਦ 'ਚ ਗੁਰੂ ਤੇਗ਼ ਬਹਾਦਰ ਗੁਰਦੁਆਰਾ 106 ਈਸਟ
ਬਰਤਾਨੀਆ ਵਿੱਚ ਪਾਬੰਦੀਸ਼ੁਦਾ ਸਿੱਖ ਜੱਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਯੂ.ਕੇ. ਤੋਂ ਪਾਬੰਦੀ ਹਟਾਉਣ ਲਈ 15 ਮਾਰਚ ਨੂੰ ਬਰਤਾਨਵੀ ਸੰਸਦ 'ਚ ਮਤਾ ਲਿਆਂਦਾ ਜਾਵੇਗਾ ਅਤੇ ਉਸੇ ਹਫ਼ਤੇ ਹੀ ਹਾਊਸ ਆਫ਼ ਲਾਰਡ
ਬਰਤਾਨੀਆ ਵਿੱਚ ਪਾਬੰਦੀਸ਼ੁਦਾ ਸਿੱਖ ਜੱਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਯੂ.ਕੇ. ਤੋਂ ਪਾਬੰਦੀ ਹਟਾਉਣ ਲਈ 15 ਮਾਰਚ ਨੂੰ ਬਰਤਾਨਵੀ ਸੰਸਦ 'ਚ ਮਤਾ ਲਿਆਂਦਾ ਜਾਵੇਗਾ ਅਤੇ ਉਸੇ ਹਫ਼ਤੇ ਹੀ ਹਾਊਸ ਆਫ਼ ਲਾਰਡ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: