ਯੂ. ਕੇ. ਦੇ ਮਿੱਡਲੈਂਡਸ ਸੂਬੇ ਵਿੱਚ ਵੱਸਦੇ ਸਿੱਖਾਂ ਦੀ ਮੰਗ 'ਤੇ ਯੂ.ਕੇ. ਸਰਕਾਰ ਵਲੋਂ ਮੁਫ਼ਤ ਸਕੂਲਾਂ ਦੀ ਲੜੀ ਖੋਲ੍ਹਣ ਦੇ ਹਿੱਸੇ ਵਜੋਂ ਵੈਸਟ ਮਿੱਡਲੈਂਡਸ ਸੂਬੇ 'ਚ ਇਕ ਹੋਰ ਸਿੱਖ ਸਕੂਲ ਖੋਲ੍ਹਿਆ ਜਾਵੇਗਾ। ਇਹ ਬਰਤਾਨਵੀ ਸਿੱਖ ਸਕੂਲ ਸਤੰਬਰ, 2015 ਤਕ ਵੋਲਵਰਹੈਂਪਟਨ ਟਾਊਨ ਵਿਖੇ ਖੋਲ੍ਹਿਆ ਜਾਵੇਗਾ, ਜੋ ਕਿ ਸਰਕਾਰ ਦੇ ਮੁਫ਼ਤ ਸਕੂਲ ਸਿਸਟਮ ਦਾ ਹਿੱਸਾ ਹੋਵੇਗਾ। ਅਜਿਹੇ ਸਕੂਲ ਸਰਕਾਰੀ ਫ਼ੰਡਾਂ ਦੀ ਮਦਦ ਨਾਲ ਆਜ਼ਾਦ ਰੂਪ 'ਚ ਵਿਚਰਦੇ ਹਨ।