Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਮ ਆਦਮੀ ਪਾਰਟੀ ਭਗਵੰਤ ਮਾਨ ਮਾਮਲੇ ਨੂੰ ਦਬਾਉਣ ਦੇ ਰੌਂਉ ਵਿੱਚ

ਆਮ ਆਦਮੀ ਪਾਰਟੀ ਭਗਵੰਤ ਮਾਨ ਮਾਮਲੇ ਨੂੰ ਦਬਾਉਣ ਦੇ ਰੌਂਉ ਵਿੱਚ

ਚੰਡੀਗੜ੍ਹ (7 ਸਤੰਬਰ, 2015): ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਖਾਸ ਮੰਨੇ ਜਾਂਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਸੋਸ਼ਲ ਮੀਡੀਅਾ ’ਤੇ ਚੱਲ ਰਹੀ ਆਡੀਓ ਨੂੰ ਜੇ ਸੱਚ ਮੰਨਿਅਾ ਜਾਵੇ ਤਾਂ ਪੰਜਾਬ ਵਿੱਚ  ‘ਥੋਪੇ’ ਜਾ ਰਹੇ ਬਾਹਰਲੇ ਲੀਡਰਾਂ ਨੂੰ ਇੱਥੋਂ ਦੇ ਬਹੁਤੇ ਆਗੂ ਪਸੰਦ ਨਹੀਂ ਕਰਦੇ। ਪਹਿਲਾਂ ਪਾਰਟੀ ਤੋਂ ਬਾਗ਼ੀ ਹੋਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਪੰਜਾਬ ਇਕਾਈ ’ਤੇ ਬਾਹਰਲੇ ਆਗੂ ਥੋਪਣ ਕਾਰਨ   ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਸਮੇਤ ਹੋਰ ਆਗੂਆਂ ’ਤੇ ਉਂਗਲਾਂ ਚੁੱਕ ਰਹੇ ਹਨ।

ਭਗਵੰਤ ਮਾਨ ਦੀ ਸੋਸ਼ਲ ਮੀਡੀਆ ’ਤੇ ਚੱਲ ਰਹੀ ਵਿਵਾਦਤ ਆਡੀਓ ਅਤੇ ਇਸ ਸਬੰਧੀ ਭਗਵੰਤ ਮਾਨ ਵੱਲੋਂ ਧਾਰੀ ਚੁੱਪ ਨਾਲ ਇਹ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ। ਇਸ ਆਡੀਓ ਨੇ ਸੂਬਾੲੀ ਲੀਡਰਸ਼ਿਪ ਵਿੱਚ ਹਾਈਕਮਾਂਡ ਵੱਲੋਂ ਸੂਬੇ ’ਚ ਬਾਹਰੀ ਆਗੂਆਂ ਨੂੰ ਜ਼ਿੰਮੇਵਾਰੀ ਦੇਣ ਕਰਨ ਪੈਦਾ ਹੋਏ ਰੋਹ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ। ਪਰ ਹਾਈਕਮਾਂਡ ਵੱਲੋਂ ਭਗਵੰਤ ਮਾਨ ਦੀ ਆਡੀਓ ਨੂੰ ਫੋਨਾਂ ’ਤੇ ਹੁੰਦੀਆਂ ਸਰਸਰੀ ਗੱਲਾਂ ਅਤੇ ਪੁਰਾਣੀਆਂ ਬਾਤਾਂ ਮੰਨ ਕੇ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ।

10709CD-_AAM_AADMI_PARTY_AAP_MP_FROM_SANGRUR_BHAGWANT_MANN_DURING_A_RALLY_ORGANISED_DURING_RAKHAR_PUNIA_FAIR_AT_BABA_BAKAL_2
ਭਗਵੰਤ ਮਾਨ

ਭਗਵੰਤ ਮਾਨ ਵੱਲੋਂ ਫੋਨ ’ਤੇ ਡਾਕਟਰ ਗਾਂਧੀ ਨਾਲ ਕੀਤੀ ਗੱਲਬਾਤ ਦੀ ਆਡੀਓ ਸੋਸ਼ਲ ਮੀਡੀਆ ’ਤੇ ਚੱਲਣ ਤੋਂ ਸਪਸ਼ਟ ਸੰਕੇਤ ਮਿਲੇ ਹਨ ਕਿ ਭਗਵੰਤ ਮਾਨ ੳੁਪਰੋਂ ਭਾਵੇਂ ਸ੍ਰੀ ਕੇਜਰੀਵਾਲ ਤੇ ਹਾਈਕਮਾਂਡ ਦੇ ਗੁਣ ਗਾ ਰਹੇ ਹਨ ਪਰ ਅਸਲ ਵਿੱਚ ਪੰਜਾਬ ’ਚੋਂ ਚੁਣੇ ਸੰਸਦ ਮੈਂਬਰਾਂ ਦੀ ਸਹਿਮਤੀ ਬਿਨਾਂ ਅਾਗੂਅਾਂ ਦੀ ਨਿਯੁਕਤੀ ਤੋਂ ਦੁਖੀ ਹਨ।

 ਆਮ ਆਦਮੀ ਪਾਰਟੀ ਦੇ ਮੁਖੀ ਸੰਸਦ ਮੈਂਬਰ ਭਗਵੰਤ ਮਾਨ ਦੀ ਸੋਸ਼ਲ ਮੀਡੀਆ ’ਤੇ ਚੱਲ ਰਹੀ ਵਿਵਾਦਤ ਆਡੀਓ ਅਤੇ ਇਸ ਸਬੰਧੀ ਭਗਵੰਤ ਮਾਨ ਵੱਲੋਂ ਧਾਰੀ ਚੁੱਪ ਨਾਲ ਇਹ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ। ਇਸ ਆਡੀਓ ਨੇ ਸੂਬਾੲੀ ਲੀਡਰਸ਼ਿਪ ਵਿੱਚ ਹਾਈਕਮਾਂਡ ਵੱਲੋਂ ਸੂਬੇ ’ਚ ਬਾਹਰੀ ਆਗੂਆਂ ਨੂੰ ਜ਼ਿੰਮੇਵਾਰੀ ਦੇਣ ਕਰਨ ਪੈਦਾ ਹੋਏ ਰੋਹ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ।

ਸੰਸਦ ਮੈਂਬਰ ਭਗਵੰਤ ਮਾਨ ਨੇ ਫੋਨ ’ਤੇ ਡਾ. ਗਾਂਧੀ ਨਾਲ ਗੱਲਬਾਤ ਕਰਦਿਆਂ ਜਿਥੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਐਚ.ਐਸ. ਫੂਲਕਾ, ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਆਦਿ ਦੀ ਅਾਲੋਚਨਾ ਕੀਤੀ, ਉਥੇ ਹਾੲੀਕਮਾਂਡ ਪ੍ਰਤੀ ਵੀ ਸਖ਼ਤ ਰਵੱੲੀਅਾ ਅਪਣਾੲਿਅਾ। ੲਿਸ ਅਾਡੀਓ ਵਿੱਚ ਭਗਵੰਤ ਮਾਨ ਡਾ. ਗਾਂਧੀ ਨੂੰ ਕਹਿ ਰਹੇ ਹਨ ਕਿ ੳੁਨ੍ਹਾਂ ਨੂੰ ਖ਼ੁਦ ਸੂਬੇ ਵਿੱਚ ਟੀਮ ਚੁਣਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਜਦਕਿ ਹਾਈਕਮਾਂਡ ‘ਬਚਿਆਂ-ਖੁਚਿਆਂ’ ਨੂੰ ਉਨ੍ਹਾਂ ’ਤੇ ਥੋਪ ਰਹੀ ਹੈ।

ਸੰਸਦ ਮੈਂਬਰ ਭਗਵੰਤ ਮਾਨ  ਫੋਨ ’ਤੇ ਕਹਿ ਰਹੇ ਹਨ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿੱਤਣੀਅਾਂ ੲਿੰਨੀਅਾਂ ਸੌਖੀਅਾਂ ਨਹੀਂ ਕਿਉਂਕਿ ਦਿੱਲੀ ਵਿੱਚ ਲੋਕਾਂ ਨੇ ‘ਝਾੜੂ’ ਨੂੰ ਦੇਖ ਕੇ ਵੋਟਾਂ ਪਾਈਆਂ ਪਰ ਪੰਜਾਬ ਵਿੱਚ ਸ਼ਖਸੀਅਤਾਂ ਨੂੰ ਵੋਟਾਂ ਪੈਂਦੀਆਂ ਹਨ ਤੇ ਉਹ ਵੀ ਆਪਣੀ ਉਚ ਸ਼ਖਸੀਅਤ ਕਾਰਨ ਹੀ ਜਿੱਤੇ ਹਨ। ੳੁਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਲੋਕ ‘ਝਾੜੂ’ ਨੂੰ ਦੇਖ ਕੇ ਵੋਟਾਂ ਪਾਉਂਦੇ ਤਾਂ ਸ੍ਰ. ਫੂਲਕਾ ਅਤੇ ਹਿੰਮਤ ਸਿੰਘ ਸ਼ੇਰਗਿੱਲ ਕਿਉਂ ਹਾਰਦੇ। ਇਸ ਆਡੀਓ ਵਿੱਚ ਡਾ. ਗਾਂਧੀ ਵੱਲੋਂ ਭਗਵੰਤ ਮਾਨ ਦੀ ਹਰੇਕ ਗੱਲ ਨਾਲ ਹੁੰਗਾਰਾ ਭਰਿਅਾ ਗਿਅਾ ਹੈ।

‘ਆਪ’ ਪੰਜਾਬ ਦੇ ਸਹਿ ਨਿਗਰਾਨ ਦੁਰਗੇਸ਼ ਪਾਠਕ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਭਗਵੰਤ ਮਾਨ ਦੀ ਆਡੀਓ ਨਹੀਂ ਸੁਣੀ ਹੈ। ਜਦੋਂ ਉਨ੍ਹਾਂ ਨੂੰ ਸ੍ਰੀ ਮਾਨ ਦੀ ਆਡੀਓ ਵਿਚਲੀ ਸ਼ਬਦਾਵਲੀ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਇਹ ਆਡੀਓ ਤਾਂ ਫਰਵਰੀ ਦੀ ਜਾਪਦੀ ਹੈ ਅਤੇ ਉਸ ਵੇਲੇ ਤਾਂ ਅਜਿਹੀ ਕੋਈ ਗੱਲ (ਬਾਹਰੀ ਲੀਡਰ ਪੰਜਾਬ ’ਚ ਨਿਯੁਕਤ ਹੀ ਨਹੀਂ ਕੀਤੇ ਸਨ) ਨਹੀਂ ਸੀ।

ਇਸੇ ਦੌਰਾਨ ੲਿਹ ਵੀ ਪਤਾ ਲੱਗਿਅਾ ਹੈ ਕਿ ਹਾਈਕਮਾਂਡ ਵੱਲੋਂ ਭਗਵੰਤ ਮਾਨ ਦੀ ਆਡੀਓ ਨੂੰ ਫੋਨਾਂ ’ਤੇ ਹੁੰਦੀਆਂ ਸਰਸਰੀ ਗੱਲਾਂ ਅਤੇ ਪੁਰਾਣੀਆਂ ਬਾਤਾਂ ਮੰਨ ਕੇ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਵਾਲੇ ਰੰਗ ਵਿੱਚ ਰੰਗਣ ਸਬੰਧੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: