Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਿੰਦੂਆਂ ਦੀ ਆਬਾਦੀ ਵਧਾਉਣ ਲਈ ਹੈਲਪ ਲਾਈਨ ਸ਼ੁਰੂ ਕਰਾਂਗੇ: ਤੋਗੜੀਆ

ਹਿੰਦੂਆਂ ਦੀ ਆਬਾਦੀ ਵਧਾਉਣ ਲਈ ਹੈਲਪ ਲਾਈਨ ਸ਼ੁਰੂ ਕਰਾਂਗੇ: ਤੋਗੜੀਆ

 ਪ੍ਰਵੀਨ ਤੋਗੜੀਆ
ਪ੍ਰਵੀਨ ਤੋਗੜੀਆ

ਨਾਸਿਕ (7 ਸਤੰਬਰ 2015): ਨਾਸਿਕ ਵਿਚ ਚਲ ਰਹੇ ਕੁੰਭ ਦੇ ਦੌਰਾਨ ਅਪਣੇ ਸੰਗਠਨ ਦੇ ਇਕ ਪ੍ਰੋਗਰਾਮ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਭਾਰਤ ਵਿੱਚ ਹਿੰਦੂਆਂ ਦੀ ਆਬਾਦੀ ਵਿੱਚ ਕਮੀ ਆਉਣਾ ਬੜਾ ਚਿੰਤਾ ਦਾ ਵਿਸ਼ਾ ਹੈ।

ਪ੍ਰਵੀਨ ਤੋਗੜੀਆ ਨੇ ਕਿਹਾ ਹੈ ਕਿ ਹਿੰਦੂਆਂ ਦੀ ਗਿਣਤੀ ਵਧਾਉਣ ਦੇ ਲਈ ਛੇਤੀ ਹੀ ਕੋਸ਼ਿਸ਼ ਸ਼ੁਰੂ ਕੀਤੀ ਜਾਵੇਗੀ। ਜਿਸ ਹਿੰਦੂ ਪਰਿਵਾਰ ਵਿਚ ਸਨਤਾਨ ਨਹੀਂ ਹੈ, ਉਨ੍ਹਾਂ ਦੇ ਲਈ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਹਿੰਦੂ ਪਰਿਵਾਰਾਂ ਦਾ ਇਲਾਜ ਕਰਾਉਣਾ ਚਾਹੁੰਦੇ ਹਨ ਜਿੱਥੇ ਕੁਝ ਬਿਮਾਰੀਆਂ ਦੀ ਵਜ੍ਹਾ ਕਾਰਨ ਬੱਚੇ ਪੈਦਾ ਕਰਨ ਵਿਚ ਦਿੱਕਤ ਆਉਂਦੀ ਹੈ। ਇਲਾਜ ਤੋਂ ਬਾਅਦ ਉਨ੍ਹਾਂ ਚਾਰ ਬੱਚੇ ਪੈਦਾ ਕਰਨ ਦੇ ਲਈ ਬੜਾਵਾ ਦੇਣਗੇ। ਤੋਗੜੀਆ ਨੇ ਕਿਹਾ ਕਿ ਹਿੰਦੂਆਂ ਦੀ ਗਿਣਤੀ 80 ਫ਼ੀਸਦੀ ਤੋਂ ਘੱਟ ਹੋਣਾ ਭਾਰੀ ਚਿੰਤਾ ਦੀ ਗੱਲ ਹੈ।

ਇਸ ਸੰਮੇਲਨ ਵਿਚ ਕੁੱਲ ਦਸ ਮਤੇ ਪਾਸ ਕੀਤੇ ਗਏ। ਇਨ੍ਹਾਂ ਵਿਚ ਧਰਮ ਬਦਲੀ ਨਹੀਂ ਹੋਣ ਦੇਣਾ, ਘਰ ਵਾਪਸੀ ਜਾਰੀ ਰੱਖਣਾ, ਸਮਾਨ ਨਾਗਰਿਕ ਕਾਨੂੰਨ ਬਣਾਉਣ ਦੇ ਲਈ ਕੋਸ਼ਿਸ਼ ਕਰਨਾ, ਤਿੰਨ ਕਰੋੜ ਬੰਗਲਾਦੇਸ਼ੀਆਂ ਨੂੰ ਉਨ੍ਹਾਂ ਦੇ ਦੇਸ਼ ਭਿਜਵਾਉਣਾ, ਲਵ ਜੇਹਾਦ ਨੂੰ ਰੋਕਣਾ, ਮਠ ਅਤੇ ਮੰਦਰਾਂ ਵਿਚ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿਵਾਉਣਾ, ਬੇਰੋਜ਼ਗਾਰ ਹਿੰਦੂਆਂ ਦੇ ਲਈ ਰੋਜ਼ਗਾਰ ਉਪਲਬਧ ਕਰਾਉਣਾ, ਬੇਟੀਆਂ ਦੀ ਗਰਭ ਵਿਚ ਹੱਤਿਆ ਰੋਕਣਾ ਆਦਿ ਸ਼ਾਮਲ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੱਟੜ ਹਿੰਦੂਵਾਦੀ ਜਥੇਬੰਦੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ ਨੇ ਕਸ਼ਮੀਰ 'ਚ ਅਜ਼ਾਦੀ ਦੇ ਸੰਘਰਸ਼ ਨੂੰ ਦਬਾਉਣ ਲਈ ਉਥੇ 'ਕਾਰਪੇਟ ਬੰਬਾਂ' ਦੀ ਮੰਗ ਕੀਤੀ ਹੈ।
ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਹੁਰਮਤੀ ਵਾਲੇ ਕੇਸ ਵਿਚ ਜਾਂਚ ਦੌਰਾਨ ਕਈ ਦਿਲਚਸਪ ਪਰਤਾਂ ਖੁੱਲ੍ਹ ਰਹੀਆਂ ਹਨ ਅਤੇ ਵੱਡੇ-ਵੱਡੇ ਵਿਅਕਤੀਆਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ। ਪੰਜਾਬ ਪੁਲਿਸ ਵੱਲੋਂ
ਭਾਜਪਾ ਅਤੇ ਇਸਦੀਆਂ ਸਹਿਯੋਗੀ ਜੱਥੇਬੰਦੀਆਂ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦਿੰਦੀ ਧਾਰਾ 370 ਹਮੇਸ਼ਾਂ ਕੰਡੇ ਵਾਂਗੂੰ ਰੜਕਦੀ ਰਹਿੰਦੀ ਹੈ ਅਤੇ ਮੌਕੇ ਮਿਲਦੇ ਹੀ ਇਸਤੇ ਬਿਆਨਬਾਜ਼ੀ ਕਰਨ ਤੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: