ਚੰਡੀਗੜ੍ਹ: ਆਮ ਆਦਮੀ ਪਾਰਟੀ ਵਲੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਸਾਰੀਆਂ ਪਾਰਟੀਆਂ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰੇਗੀ। ਪਰ ਪਹਿਲੀ ਸੂਚੀ ਤੈਅ ਤਰੀਕਾਂ ਤੋਂ ਕਾਫੀ ਬਾਅਦ ਜਾਰੀ ਕੀਤੀ ਗਈ। ਪਹਿਲੀ ਸੂਚੀ ਲਈ ਵੀ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ 26 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ ਪਰ ਸਿਰਫ 19 ਉਮੀਦਵਾਰਾਂ ਦੇ ਨਾਵਾਂ ਦਾ ਹੀ ਐਲਾਨ ਕੀਤਾ ਗਿਆ। ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਪਾਰਟੀ ਦੇ ਅੰਦਰੋਂ ਹੀ ਕੁਝ ਵਿਰੋਧ ਹੋਇਆ ਅਤੇ ਕਈ ਆਗੂਆਂ ‘ਤੇ ਪੈਸੇ ਦੇ ਕੇ ਟਿਕਟਾਂ ਦੇਣ ਦੇ ਇਲਜ਼ਾਮ ਵੀ ਲੱਗੇ। ਇਨ੍ਹਾਂ ਇਲਜ਼ਾਮਾਂ ਦਾ ਖੰਡਨ ਸਮੇਂ-ਸਮੇਂ ‘ਤੇ ਸੀਨੀਅਰ ਆਗੂਆਂ ਵਲੋਂ ਹੁੰਦਾ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਹੀ ਦੂਜੀ ਸੂਚੀ ਜਲਦ ਆਉਣ ਦੀ ਉਮੀਦ ਹੈ।