Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਗਏ ਪੰਜਾਬ ਦੇ ਮੰਤਰੀ ਤੋਤਾ ਸਿੰਘ ‘ਤੇ ਜੁੱਤੀ ਸੁੱਟੀ

ਅਮਰੀਕਾ ਗਏ ਪੰਜਾਬ ਦੇ ਮੰਤਰੀ ਤੋਤਾ ਸਿੰਘ ‘ਤੇ ਜੁੱਤੀ ਸੁੱਟੀ

ਨਿਊਯਾਰਕ (19 ਜਲਾਈ, 2015): ਬਾਦਲ ਦਲ ਦੇ ਆਗੂਆਂ ਅਤੇ ਮੰਤਰੀਆਂ ਨੂੰ ਇਸ ਸਮੇਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦੇ ਗੁੱਸੇ ਅਤੇ ਨਰਾਜ਼ਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।ਕੈਨੇਡਾ ਦੇ ਸ਼ਹਿਰ  ਟਰਾਂਟੋ ਵਿੱਚ ਬਾਦਲ ਦਲ ਦੀ ਕਾਨਫਰੰਸ ਸਮੇਂ ਬਾਦਲ ਦਲ ਦੇ ਮੰਤਰੀਆਂ ਡਾ. ਦਲਜੀਤ ਸਿੰਘ ਚੀਮਾ, ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ ਅਤੇ ਮਹੇਸ਼ਇੰਦਰ ਗਰੇਵਾਲ ਦੇ ਸਥਾਨਿਕ ਸਿੱਖਾਂ ਵੱਲੋਂ ਵੱਲੋਂ ਹੋਏ ਕਰੜੇ ਵਿਰੋਧ ਤੋਂ ਬਾਅਦ ਇੱਥੇ ਪਹੁੰਚੇ ਪੰਜਾਬ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਤੋਤਾ ਸਿੰਘ ਨੂੰ ਸਿੱਖਾਂ ਦੇ ਇੱਕ ਵਰਗ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।

ਸਿੱਖਾਂ ਵੱਲੋਂ ਬਾਦਲ ਦਲ ਦੇ ਵਫਦ ਦਾ ਕੀਤਾ ਗਿਆ ਵਿਰੋਧ
ਸਿੱਖਾਂ ਵੱਲੋਂ ਬਾਦਲ ਦਲ ਦੇ ਵਫਦ ਦਾ ਕੀਤਾ ਗਿਆ ਵਿਰੋਧ

ਬਾਦਲ ਦਲ ਦੀ ਪੰਥਕ ਮੱਦਿਆਂ ਤੋਂ ਕਿਨਾਰਾਕਸ਼ੀ ਕਰਨ ਕਰਕੇ ਤੋਤਾ ਸਿੰਘ ਅਤੇ ਨਾਲ ਗਏ ਆਗੂਆਂ ‘ਤੇ ਜੁੱਤੀ ਸੁੱਟੀ ਗਈ ਅਤੇ ਕਾਰ ‘ਤੇ ਪਥਰਾਅ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਹੈ।
ਤੋਤਾ ਸਿੰਘ ਅਤੇ ਹੋਰ ਬਾਦਲ ਦਲ ਦੇ ਅਾਗੂਅਾਂ ਨੇ ਸ਼ਨਿਚਰਵਾਰ ਨੂੰ ਕੁੲੀਨਜ਼ ਬਰੋਅ ਦੇ ਰਿਚਮੰਡ ਹਿਲ ਵਿਖੇ ਬੈਠਕ ਨੂੰ ਸੰਬੋਧਨ ਕਰਨਾ ਸੀ। ‘ਸਿੱਖਸ ਫਾਰ ਜਸਟਿਸ’ (ਅੈਸਅੈਫਜੇ) ਵੱਲੋਂ ਦਿੱਤੀ ਗੲੀ ਜਾਣਕਾਰੀ ਮੁਤਾਬਕ ੲਿਸ ਮੌਕੇ ਸੈਂਕਡ਼ੇ ਸਿੱਖ ਨਾਅਰੇ ਲਾੳੁਂਦੇ ਹੋੲੇ ਪੰਜਾਬ ਦੇ ਅਾਗੂਅਾਂ ਦਾ ਵਿਰੋਧ ਕਰਨ ਲਗ ਪੲੇ ਅਤੇ ੳੁਨ੍ਹਾਂ ਨੂੰ ਘੇਰ ਲਿਅਾ। ਕਰੀਬ ਤਿੰਨ ਘੰਟਿਅਾਂ ਦੇ ਵਿਰੋਧ ਤੋਂ ਬਾਅਦ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਤੋਤਾ ਸਿੰਘ ਸਮੇਤ ਹੋਰ ਅਾਗੂਅਾਂ ਨੂੰ ੳੁਥੋਂ ਸੁਰੱਖਿਅਤ ਕੱਢਿਅਾ ਗਿਅਾ।

‘ਸਿੱਖਸ ਫਾਰ ਜਸਟਿਸ’ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ  ਕਿਹਾ ਕਿ ੳੁਤਰੀ ਅਮਰੀਕਾ ਦੀਅਾਂ ਸਿੱਖ ਜਥੇਬੰਦੀਅਾਂ ਅਕਾਲੀ ਦਲ (ਬਾਦਲ) ਦਾ ੲਿਸ ਲੲੀ ਵਿਰੋਧ ਕਰ ਰਹੀਅਾਂ ਹਨ ਕਿੳੁਂਕਿ ੳੁਹ 1990 ਵਿਆਂ ਦੇ ਦਹਾਕੇ ’ਚ ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਹਿਰਾਸਤ ਵਿੱਚ ਹਜ਼ਾਰਾਂ ਸਿੱਖਾਂ ਦੇ ਹੋਏ ਕਤਲਾਂ ਦੇ  ’ਚ ਸ਼ਾਮਲ ਦੋਸ਼ੀ ਪੁਲੀਸ ਅਧਿਕਾਰੀਅਾਂ ਨੂੰ ਸਜ਼ਾਵਾਂ ਦਿਵਾੳੁਣ ’ਚ ਨਾਕਾਮ ਰਹੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਬਾਦਲ ਦਲ ਤੋਂ ਵੱਖ ਹੋਏ ਆਗੂਆਂ ਵੱਲੋਂ ਬਣਾਈ ਗਈ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਪੰਜ ਮੈਂਬਰੀ “ਪੰਥਕ ਕੌਂਸਲ” ਦੇ ਸੇਵਾਦਾਰ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਲੰਘੇ
11 ਅਗਸਤ 2025 ਨੂੰ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਵੱਖ ਹੋਏ ਹਿੱਸੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕੀਤੀ ਗਿਆ ਹੈ। ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ
ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥੇਬੰਦੀਆਂ ਵੱਲੋਂ "ਸ਼੍ਰੋਮਣੀ ਅਕਾਲੀ ਦਲ" ਦੀ ਨੀਤੀ, ਵਿਧਾਨ ਤੇ ਪੁਨਰਸੁਰਜੀਤੀ ਦੇ ਸੰਬੰਧ ਵਿੱਚ ਇੱਕ ਤਿੰਨ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਮੇਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: