Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Stop Animation Movies on Sikh Gurus

ਖਾਲਸਾ ਬੁੱਤ ਨਾ ਮਾਨੈ ਕੋਇ:- ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦਾ ਫਿਲਮੀ ਸਵਾਂਗ ਰੋਕਣਾ ਜ਼ਰੂਰੀ ਕਿਉਂ

ਖਾਲਸਾ ਬੁੱਤ ਨਾ ਮਾਨੈ ਕੋਇ:- ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦਾ ਫਿਲਮੀ ਸਵਾਂਗ ਰੋਕਣਾ ਜ਼ਰੂਰੀ ਕਿਉਂ

ਇਤਿਹਾਸ ਦੀ ਨਾਟਕੀ/ਫਿਲਮੀ ਪੇਸ਼ਕਾਰੀ ਦਾ ਮਸਲਾ ਅਸੂਲਨ ਤੌਰ ਉੱਤੇ ਵਿਚਾਰਨ ਵਾਲਾ ਮਸਲਾ ਹੈ। ਇਤਿਹਾਸ ਪ੍ਰੇਰਣਾ ਦਾ ਸਰੋਤ ਹੈ ਤੇ ਫਿਲਮਾਂ ਤੇ ਨਾਟਕ ਮਨੋਰੰਜਨ ਦਾ ਸਾਧਨ ਹਨ। ਇਤਿਹਾਸ ਪੜ੍ਹਨ-ਸੁਣਨ ਜਾਂ ਜਾਨਣ ਦਾ ਮਨੋਰਥ ਆਪਣੇ ਜੀਵਨ ਵਿਚ ਅਮਲੀ ਸੁਧਾਰ ਲਈ ਉਤਸ਼ਾਹ ਹਾਸਿਲ ਕਰਨਾ ਹੁੰਦਾ ਹੈ ਤੇ ਸਿਨੇਮਾ ਲੋਕ ਵਕਤ ਗੁਜ਼ਾਰਨ ਅਤੇ ਮਨਪਰਚਾਵੇ ਲਈ ਵੇਖਦੇ ਹਨ। ਮਨੋਰੰਜਨ ਦੇ ਸਾਧਨ ਤੋਂ ਇਲਾਵਾ ਫਿਲਮਾਂ ਮਾਇਆ (ਪੈਸੇ) ਦਾ ਇਕ ਵੱਡਾ ਕਾਰੋਬਾਰ ਹਨ। ਇਸ ਬਾਰੇ ਕਈ ਵਿਚਾਰਵਾਨ ਹਿੱਸਿਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਹਨ ਕਿ ਫਿਲਮੀ ਕਾਰੋਬਾਰੀਆਂ ਦਾ ਸਿੱਖ ਇਤਿਹਾਸ ਦੇ ਪਰਚਾਰ ਲਈ ਜਾਗਿਆ ਹੇਜ ਅਸਲ ਵਿਚ ਇਤਿਹਾਸ ਦੇ ਨਾਮ ਉੱਤੇ ਮਾਇਆ ਦੇ ਕਾਰੋਬਾਰ ਦਾ ਸੂਚਕ ਹੈ।

ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ, ਗੁਰੂ ਸਾਹਿਬ ਦੇ ਸੰਗੀ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਸਵਾਂਗ ਦਾ ਮਸਲਾ ਜਦੋਂ ਵੀ ਉੱਠਦਾ ਹੈ ਤਾਂ ਬਹੁਤ ਸਾਰੇ ਸੱਜਣ ਜਗਿਆਸਾ ਵੱਸ ਇਹ ਪੁੱਛਦੇ ਹਨ ਕਿ

• ਇਹ ਫਿਲਮਾਂ ਕਿਉਂ ਨਹੀਂ ਬਣਨੀਆ ਚਾਹੀਦੀਆਂ?
• ਕਈ ਲੋਕ ਕਹਿੰਦੇ ਹਨ ਕਿ ਇਹ ਫਿਲਮਾਂ ਪਰਚਾਰ ਦਾ ਸਾਧਨ ਹਨ, ਉਹਨਾ ਨੂੰ ਕੀ ਕਿਹਾ ਜਾਵੇ?
• ਸਾਨੂੰ ਦੱਸੋ ਕਿ ਇਹਨਾ ਫਿਲਮਾਂ ਦੇ ਕੀ ਨੁਕਸਾਨ ਹਨ ਤਾਂ ਕਿ ਅਸੀਂ ਅੱਗੇ ਦੱਸ ਸਕੀਏ? ਆਦਿ ।

ਇਸ ਸੰਬੰਧੀ ਸਾਲ 2022 ਵਿਚ ਜਦੋਂ ਗੁਰੂ ਸਾਹਿਬਾਨ ਦੇ ਫਿਲਮੀ ਸਵਾਂਗਾਂ ਦਾ ਰਾਹ ਵਧਦਾ ਨਜ਼ਰ ਆ ਰਿਹਾ ਸੀ ਤਾਂ ਤਕਰੀਬਨ 15 ਸਾਲਾਂ ਦੌਰਾਨ ਅਦਾਰਾ ਸਿੱਖ ਸਿਆਸਤ ਵੱਲੋਂ ਇਸ ਮਸਲੇ ਬਾਬਤ ਅਸਲੂਨ ਪਹਿਰੇਦਾਰੀ ਕਰਦਿਆਂ ਪ੍ਰਕਾਸ਼ਤ ਕੀਤੀਆਂ ਲਿਖਤਾਂ ਇਕੱਤਰ ਕਰਕੇ ਪੁਸਤਕ ‘ਖਾਲਸਾ ਬੁੱਤ ਨਾ ਮਾਨੈ ਕੋਇ: ਨਵੇਂ ਜਮਾਨੇ ਦੇ ਬਿਜਲਈ ਬੁੱਤਾਂ ਦੇ ਪਰਸੰਗ ’ਚ’ ਅਤੇ ਸਾਲ 2025 ਵਿਚ ਪਿਛਲੀ ਸਦੀ(ਵੀਹਵੀ ਸਦੀ) ਵਿਚ ਪ੍ਰਕਾਸ਼ਿਤ ਗੁਰ/ਸਿੱਖ ਇਤਿਹਾਸ ਦੀ ਫਿਲਮੀ ਪੇਸ਼ਕਾਰੀ ਨਾਲ ਸੰਬੰਧਿਤ ਸਿਧਾਂਤਕ ਲਿਖਤਾਂ ਅਤੇ ਮਤਿਆ ਨੂੰ ਇਕਤਰ ਕਰਕੇ ‘ਖਾਲਸਾ ਬੁੱਤ ਨਾ ਮਾਨੈ ਕੋਇ: ਇਤਿਹਾਸ ਦੀਆਂ ਪੈੜਾਂ ’ਚੋਂ’ ਪੁਸਤਕਾਂ ਸੰਪਾਦਿਤ ਕੀਤੀਆਂ ਗਈਆ। ਜਿਸ ਨੂੰ ਅਦਾਰਾ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗਿਆ ਹੈ। ਇਹਨਾਂ ਦੋਹਾਂ ਕਿਤਾਬਾਂ ਵਿਚਲੀਆਂ ਲਿਖਤਾਂ ਦੇ ਚੌਣਵੇਂ ਹਿਸਿਆਂ ਵਿਚੋਂ ਸੰਖੇਪ ਰੂਪ ਵਿਚ ਦੋ ਚੌਵਰਕੀਆਂ ਤਿਆਰ ਕੀਤੀਆਂ ਗਈਆਂ ਸਨ। ਜਿਹਨਾਂ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਜਾ ਰਿਹਾ ਹੈ।

ਆਪਣਾ ਫਰਜ਼ ਸਮਝਦਿਆਂ ਸਾਡੇ ਵਡੇਰਿਆਂ ਵੱਲੋਂ ਮਰਜ਼ ਦੀ ਕੀਤੀ ਗਈ ਪਛਾਣ ਤੇ ਇਸ ਦੀ ਰੋਕਥਾਮ ਲਈ ਕੀਤੇ ਯਤਨਾਂ ਨੂੰ ਇਹਨਾਂ ਕਿਤਾਬਾਂ ਅਤੇ ਚੌਵਰਕੀਆਂ ਦੇ ਰੂਪ ਵਿਚ ਇਕੱਤਰ ਕਰਕੇ ਸੰਗਤਾਂ ਦੇ ਸਨਮੁਖ ਪੇਸ਼ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਅਸੂਲਾਂ ਉੱਤੇ ਪਹਿਰੇਦਾਰੀ ਕਰਨ ਵਾਲਿਆਂ ਲਈ ਜੇਕਰ ਇਹ ਕਿਰਤ ਸਹਾਈ ਹੁੰਦੀ ਹੈ ਤਾਂ ਅਸੀਂ ਆਪਣੇ ਯਤਨ ਨੂੰ ਸਫਲਾ ਸਮਝਾਂਗੇ।


  • ਕੀ ਫਿਲਮਾਂ ਦੁਆਰਾ ਪ੍ਰਚਾਰ ਹੋ ਸਕਦਾ ਹੈ?
  • ਕੀ ਸਿੱਖ ਇਤਿਹਾਸ ਉੱਪਰ ਫਿਲਮਾਂ ਬਣ ਸਕਦੀਆਂ ਹਨ?
  • Comments

    comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

“ਚੜ੍ਹਦੀਕਲਾ” ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪਰਮਜੀਤ ਸਿੰਘ ਗਾਜ਼ੀ ਨੇ ਸਿੱਖ ਪੰਥ ਵਿੱਚ ਸ਼ਹੀਦਾਂ ਅਤੇ ਗੁਰੂ ਸਾਹਿਬਾਨ ਦੇ ਸਵਾਂਗਾਂ ਸਬੰਧੀ ਲੰਮੇ ਸਮੇਂ ਤੋਂ ਚੱਲ ਰਹੀ ਸਿਧਾਂਤਕ ਚਰਚਾ
ਸਿੱਖ ਰੈਫਰੈਂਸ ਲਾਇਬ੍ਰੇਰੀ ਸਿੱਖ ਕੌਮ ਦੀ ਸੰਸਥਾਗਤ ਯਾਦ ਅਤੇ ਰੂਹਾਨੀ ਵਿਰਸੇ ਦਾ ਅਨਮੋਲ ਭੰਡਾਰ ਸੀ, ਜਿਸਨੂੰ ਜੂਨ 1984 ਦੇ ਘੱਲੂਘਾਰੇ ਦੌਰਾਨ ਯੋਜਨਾਬੱਧ ਤਰੀਕੇ ਨਾਲ ਲੁੱਟਿਆ ਅਤੇ ਤਬਾਹ ਕੀਤਾ ਗਿਆ। ਹਾਲ
ਦਸੰਬਰ ਮਹੀਨੇ 'ਚ ਸਮੁੱਚਾ ਸਿੱਖ ਜਗਤ ਚਮਕੌਰ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਉੱਤੇ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਅਣਗਿਣਤ ਸਿੰਘਾਂ ਦੇ ਸ਼ਹੀਦੀ ਜੋੜ ਮੇਲੇ ਮਨਾਉਣ
ਕਿਤਾਬ “ਜਾਂਬਾਜ ਰਾਖਾ” ਅਨੁਸਾਰ ਸੰਨ 1984 ਦੀ ਸਿੱਖ ਨਸਲਕੁਸ਼ੀ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਸਨ, ਸਗੋਂ ਇਹ ਇੱਕ ਸੋਚੀ-ਸਮਝੀ, ਯੋਜਨਾਬੱਧ ਨਸਲਕੁਸ਼ੀ ਸੀ। ਸਿੱਖਾਂ ਨਸਲਕੁਸ਼ੀ ਰਾਜਨੀਤਿਕ ਮੁਫਾਦਾਂ ਲਈ ਕੇਂਦਰ ਸਰਕਾਰ, ਖਾਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: