ਅੱਜ ਸਵੇਰੇ 3:30 ਵਜੇ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਫੌਜੀ ਵਰਦੀ ਵਿੱਚ ਆਏ ਹਮਲਾਵਰਾਂ ਨੇ ਹਵਾਈ ਅੱਡੇ ਅੰਦਰ ਵੜ ਕੇ ਹਮਲਾ ਕਰ ਦਿੱਤਾ, ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਹੈ। ਹੁਣ ਤੱਕ ਭਾਰਤੀ ਫੌਜ, ਹਵਾਈ ਫੌਜ, ਨੈਸ਼ਨਲ ਸਕਿਉਰਿਟੀ ਗਾਰਡਾਂ ਅਤੇ ਹਮਲਾਵਰਾਂ ਵਿੱਚ ਹੋਈ ਲੜਾਈ ਵਿੱਚ ਪੰਜ ਹਮਲਾਵਰ ਅਤੇ ਤਿੰਨ ਸੁਰੱਖਿਆ ਜਵਾਨਾਂ ਦੀ ਮੌਤ ਹੋ ਗਈ ਹੈ।