2 ਨਵੰਬਰ 1984 ਦਿਨ ਦੇ ਤਕਰੀਬਨ ਗਿਆਰਾਂ ਵਜੇ, ਨਾਅਰੇ ਲਗਾਉਂਦੀ ਭੀੜ ਨੇ ਪੂਰੇ ਪਿੰਡ ਨੂੰ ਚਾਰੇ ਪਾਸਿਓਂ ਆਪਣੇ ਘੇਰੇ ਵਿਚ ਲੈ ਲਿਆ। ਚਾਰੇ ਪਾਸਿਓਂ ਘੇਰ ਕੇ ਇਨ੍ਹਾਂ ਆਪਣਾ ਤਾਂਡਵ ਨਾਚ ਨੱਚਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕੋਲ ਮਿੱਟੀ ਦੇ ਤੇਲ ਦੇ ਕੇਨ, ਹੱਥਾਂ ਵਿਚ ਬਲਦੀਆਂ ਮਸ਼ਾਲਾਂ, ਕਿਰਪਾਨਾਂ, ਡਾਂਗਾਂ, ਬਰਛੇ ਤੇ ਟਕੂਏ ਸਨ। ਭੀੜ ਨਾਅਰੇ ਲਗਾ ਰਹੀ ਸੀ ‘ਮਾਰੋ ਸਰਦਾਰ ਗਦਾਰੋਂ ਕੋ, ‘ਇੰਦਰਾ ਕੇ ਹਤਿਆਰੋਂ ਕੋ ਮਾਰੋ।' ਉਨ੍ਹਾਂ ਆਉਂਦਿਆਂ ਹੀ ਤੂੜੀ ਦੇ ਕੁੱਪਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਤੂੜੀ ਦੇ ਕੁੱਪਾਂ ਨੂੰ ਅੱਗ ਨੇ ਧੂੰ-ਧੂੰ ਕਰਕੇ ਜਲਾਉਣਾ ਸ਼ੁਰੂ ਕਰ ਦਿੱਤਾ। ਤੂੜੀ ਦੇ ਕੁੱਪਾ ਨੂੰ ਅੱਗ ਲੱਗਦੀ ਅਤੇ ਭੀੜ ਨੂੰ ਦੇਖ ਬੱਚੇ, ਬੁੱਢੇ, ਜਵਾਨ ਸਭ ਸਹਿਮ ਗਏ। ਸਾਰੇ ਆਪੋ-ਆਪਣੇ ਘਰਾਂ ਵਿਚ ਦੜ ਵੱਟ ਗਏ।