ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵੱਲੋਂ ਆਪਣੀ ਸ਼ਹਾਦਤ ਦੇ ਬਲ ਨਾਲ ਸ਼ੁਰੂ ਕੀਤੇ ਗਏ ਖਾੜਕੂ ਸੰਘਰਸ਼ ਦੇ ਅਖੀਰਲੇ ਦਿਨਾਂ ਵਿੱਚ ਗੁਰੂ ਖਾਲਸਾ ਪੰਥ ਦੀ ਰਿਵਾਇਤ ਅਤੇ ਜੁਝਾਰੂਆਂ ਦੀ ਅਸਲ ਪ੍ਰੇਰਨਾ ਸ਼ਕਤੀ ਨੂੰ ਨਵੀਂ ਪੀੜੀ ਦੇ ਨੌਜਵਾਨਾਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਰਹੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ੧੪ਵੀਂ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਠਰੂਆ ਦੇ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੀ ਸਿੱਖ ਸੰਗਤਾਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਮਨਾਇਆ ਗਿਆ।
ਪੰਥ ਸੇਵਕ ਸਖਸ਼ੀਅਤ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿਚ ਸਲਾਨਾ ਗੁਰਮਤਿ ਸਮਾਗਮ 2 ਅਕਤੂਬਰ 2024 ਨੂੰ ਉਹਨਾ ਦੇ ਜੱਦੀ ਪਿੰਡ ਠਰੂਆ (ਨੇੜੇ ਖਨੌਰੀ ਤੋਂ ਕੈਥਲ ਮਾਰਗ) ਵਿਖੇ ਹੋਵੇਗਾ।
ਖਾਲਸਾ ਪੰਥ ਦੇ ਸਿੱਦਕੀ ਅਤੇ ਅਣਥੱਕ ਸੇਵਾਦਾਰ ਗੁਰਪੁਰਵਾਸੀ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਨਿੱਘੀ ਯਾਦ ਵਿੱਚ 1 ਅਕਤੂਬਰ 2023, ਦਿਨ ਐਤਵਾਰ ਸਵੇਰੇ 10 ਵਜੇ, ਗੁਰਦੁਆਰਾ ਸਾਹਿਬ ਪਿੰਡ ਠਰੂਆ (ਖਨੌਰੀ ਤੋਂ ਕੈਥਲ ਰੋਡ ਤੇ) ਵਿਖੇ ਗੁਰ ਸੰਗਤ ਤੇ ਖਾਲਸਾ ਪੰਥ ਦੇ ਸੇਵਾਦਾਰਾਂ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
ਸਿੱਖ ਸੰਘਰਸ਼ ਵਿੱਚ ਆਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿੱਚ ਸਲਾਨਾ ਯਾਦਗਾਰੀ ਭਾਸ਼ਣ 12 ਨਵੰਬਰ 2020 ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ।
ਸ. ਜਗਮੋਹਨ ਸਿੰਘ ਨੇ ਇਸ ਮੌਕੇ ਬੋਲਦਿਆਂ ਭਾਈ ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਵੱਲੋਂ ਨਿਭਾਈਆਂ ਪੰਥਕ ਸੇਵਾਵਾਂ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਕਿਵੇਂ ਭਾਈ ਸੁਰਿੰਦਰਪਾਲ ਸਿੰਘ ਨੇ ਪੰਥਕ ਸਿਆਸਤ ਨੂੰ ਹੁਲਾਰਾ ਦੇਣ ਲਈ ਜੀਅ-ਜਾਨ ਨਾਲ ਸਰਗਰਮੀ ਕੀਤੀ ਸੀ ਅਤੇ ਕਿਵੇਂ ਉਹ ਬਿਲਕੁਲ ਉਲਟ ਹੋ ਚੁੱਕੇ ਹਾਲਾਤ ਵਿਚ ਵੀ ਪੂਰੀ ਸ਼ਿੱਦਤ ਤੇ ਦ੍ਰਿੜਤਾ ਨਾਲ ਇਸ ਪਾਸੇ ਯਤਨ ਕਰਦੇ ਰਹੇ ਸਨ।
ਸੰਵਾਦ ਵੱਲੋਂ 2 ਅਕਤੂਬਰ, 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ "ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ" (2019) ਕਰਵਾਇਆ ਗਿਆ। ਇਸ ਵਾਰ ਦਾ ਭਾਸ਼ਣ ਪੇਸ਼ ਕਰਦਿਆਂ ਪ੍ਰੋ. ਕੰਵਲਜੀਤ ਸਿੰਘ (ਪ੍ਰਿੰਸੀਪਲ, ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਨੇ ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖਾਂ ਬਾਰੇ ਚਰਚਾ ਕੀਤੀ।
"ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖ" ਵਿਸ਼ੇ ਉੱਤੇ ਭਾਈ ਕੰਵਲਜੀਤ ਸਿੰਘ ਦਾ ਇਹ ਵਖਿਆਨ "ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ 2019" ਮੌਕੇ 2 ਅਕਤੂਬਰ, 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਂਝਾ ਕੀਤਾ ਗਿਆ ਸੀ। ਇਸ ਵਿਚ ਭਾਈ ਕੰਵਲਜੀਤ ਸਿੰਘ ਜੀ ਨੇ ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖਾਂ ਨੂੰ ਬਾਖੂਬੀ ਉਜਾਗਰ ਕੀਤਾ ਹੈ।