ਸਰਦਾਰ ਬਿੱਕਰ ਸਿੰਘ ਹਾਂਗਕਾਂਗ ਨੇ ਪਿਛਲੇ ੨੭ ਸਾਲ ਪੰਜਾਬੀ ਭਾਸ਼ਾ ਅਤੇ ਵੱਖ-ਵੱਖ ਲਿਪੀਆਂ, ਜਿਨ੍ਹਾਂ ਵਿੱਚ ਅੰਕਾਂ ਦੇ ਵਿਕਾਸ ਨਾਲ ਸਬੰਧਤ ਲਿਖਤਾਂ ਵੀ ਸ਼ਾਮਲ ਹਨ, ਦੇ ਇਤਿਹਾਸਕ ਦਸਤਾਵੇਜ਼ਾਂ ਦੀ ਖੋਜ ਕਰਨ ਵਿੱਚ ਬਿਤਾਏ ਹਨ।
ਸਿੱਖ ਸਿਆਸਤ ਵੱਲੋਂ ਪੰਜਾਬੀ ਭਾਸ਼ਾ ਦੀ ਉਤਪਤੀ ਬਾਰੇ ਸ਼ੁਰੂ ਕੀਤੀ ਗਈ ਵਿਸ਼ੇਸ਼ ਲੜੀ ਤਹਿਤ, ਪੱਤਰਕਾਰ ਮਨਦੀਪ ਸਿੰਘ ਨੇ ਸਰਦਾਰ ਬਿੱਕਰ ਸਿੰਘ ਨਾਲ ਉਹਨਾਂ ਦੀ ਖੋਜ ਅਤੇ ਪ੍ਰਾਪਤੀਆਂ ਬਾਰੇ ਗੱਲਬਾਤ ਕੀਤੀ। ਸਰਦਾਰ ਬਿੱਕਰ ਸਿੰਘ ਦਾ ਮੰਨਣਾ ਹੈ ਕਿ ‘ਸਿਫ਼ਰ’ ਦੀ ਖੋਜ ਇਸ ਉਪ-ਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਹੀ ਹੋਈ ਸੀ। ਆਪਣੀ ਗੱਲ ਨੂੰ ਸਾਬਤ ਕਰਨ ਲਈ, ਉਹ ਕੁਝ ਅਜਿਹੇ ਦੁਰਲੱਭ ਇਤਿਹਾਸਕ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹਨ ਜੋ ਉਹਨਾਂ ਨੇ ਆਪਣੀ ਖੋਜ ਦੌਰਾਨ ਪ੍ਰਾਪਤ ਕੀਤੇ ਹਨ।
ਇਹ ਮੁਲਾਕਾਤ ਦੇਖੋ ਅਤੇ ਹੋਰਾਂ ਨਾਲ ਸਾਂਝੀ ਕਰੋ।
ਸਿੱਖ ਸਿਆਸਤ ਸੰਚਾਰ ਮੰਚ ‘ਤੇ ਮੁਲਾਕਾਤਾਂ ਜਾਂ ਭਾਸ਼ਣਾਂ ਵਿੱਚ ਮਹਿਮਾਨਾਂ, ਬੁਲਾਰਿਆਂ ਜਾਂ ਮਾਹਰਾਂ ਵੱਲੋਂ ਪੇਸ਼ ਕੀਤੇ ਗਏ ਵਿਚਾਰ ਉਹਨਾਂ ਦੇ ਆਪਣੇ ਨਿੱਜੀ ਹਨ। ਅਦਾਰਾ ਸਿੱਖ ਸਿਆਸਤ ਜਾਂ ਸਵਾਲਕਰਤਾ ਦਾ ਇਹਨਾ ਵਿਚਾਰਾਂ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਜਰੂਰੀ ਨਹੀਂ ਹੈ।