ਕੀ ‘ਸਿਫ਼ਰ’ ਦੀ ਖੋਜ ਪੰਜਾਬ ਵਿੱਚ ਹੋਈ ਸੀ? 27 ਸਾਲ ਲਗਾ ਕੇ ਖੋਜ ਕਰਨ ਵਾਲੇ ਬਿਕਰ ਸਿੰਘ ਹੌਂਗਕੌਂਗ ਨਾਲ ਖਾਸ ਮੁਲਾਕਾਤ

ਸਿੱਖ ਸਿਆਸਤ ਵੱਲੋਂ ਪੰਜਾਬੀ ਭਾਸ਼ਾ ਦੀ ਉਤਪਤੀ ਬਾਰੇ ਸ਼ੁਰੂ ਕੀਤੀ ਗਈ ਵਿਸ਼ੇਸ਼ ਲੜੀ ਤਹਿਤ, ਪੱਤਰਕਾਰ ਮਨਦੀਪ ਸਿੰਘ ਨੇ ਸਰਦਾਰ ਬਿੱਕਰ ਸਿੰਘ ਨਾਲ ਉਹਨਾਂ ਦੀ ਖੋਜ ਅਤੇ ਪ੍ਰਾਪਤੀਆਂ ਬਾਰੇ ਗੱਲਬਾਤ ਕੀਤੀ। ਸਰਦਾਰ ਬਿੱਕਰ ਸਿੰਘ ਦਾ ਮੰਨਣਾ ਹੈ ਕਿ ‘ਸਿਫ਼ਰ’ ਦੀ ਖੋਜ ਇਸ ਉਪ-ਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਹੀ ਹੋਈ ਸੀ। ਆਪਣੀ ਗੱਲ ਨੂੰ ਸਾਬਤ ਕਰਨ ਲਈ, ਉਹ ਕੁਝ ਅਜਿਹੇ ਦੁਰਲੱਭ ਇਤਿਹਾਸਕ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹਨ ਜੋ ਉਹਨਾਂ ਨੇ ਆਪਣੀ ਖੋਜ ਦੌਰਾਨ ਪ੍ਰਾਪਤ ਕੀਤੇ ਹਨ।
ਪੰਜਾਬ ਦੀ ਪ੍ਰਾਚੀਨ ਪਹਿਚਾਣ: ਪੰਜਾਬੀ ਭਾਸ਼ਾ ਦੀ ਸ਼ੁਰੂਆਤ ਅਤੇ ਕੀ ਮਲੂਹਾ ਸਾਡਾ ਸਭ ਤੋਂ ਪੁਰਾਤਨ ਨਾਮ ਸੀ?

ਇਸ ਖ਼ਾਸ ਮੁਲਾਕਾਤ ਵਿੱਚ ਪੱਤਰਕਾਰ ਮਨਦੀਪ ਸਿੰਘ, ਸ਼ਬਦ ਖੋਜੀ ਸ. ਰਮਨਦੀਪ ਸਿੰਘ (ਵੈਨਕੂਵਰ) ਨਾਲ ਗੱਲਬਾਤ ਕਰਦੇ ਹਨ, ਜੋ ਪਿਛਲੇ ਦਸ ਸਾਲਾਂ ਤੋਂ ਭਾਸ਼ਾਈ ਇਤਿਹਾਸ ਦੀ ਖੋਜ ਕਰ ਰਹੇ ਹਨ। ਉਹ ਪੰਜਾਬ ਦੇ ਪ੍ਰਾਚੀਨ ਨਾਮਾਂ ਜਿਵੇਂ —ਰਿਗਵੇਦ ਦਾ ਸਪਤ ਸਿੰਧੂ, ਜ਼ੇਂਦ ਅਵੇਸਤਾ ਦਾ ਹਪਤ ਹਿੰਦੂ, ਅਤੇ ਮਲੂਹਾ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹਨ।
