ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੇਰੋਲ ਦਾ ਮਸਲਾ: ਗੱਲ ਕਿੱਥੇ ਖੜ੍ਹੀ ਹੈ? ਭਾਈ ਨਰਾਇਣ ਸਿੰਘ ਚੌੜਾ ਨਾਲ ਖਾਸ ਗੱਲਬਾਤ

On Release of Bhai Jagtar Singh Hawara on Parole Exclusive Talk with Bhai Narien Singh

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਪੇਰੋਲ ਦੇ ਮਾਮਲੇ ਵਿਚ ਪੰਥ ਸੇਵਕ ਭਾਈ ਨਰਾਇਣ ਸਿੰਘ ਚੌੜਾ ਨਾਲ ਖਾਸ ਗੱਲਬਾਤ ਸੁਣੋ ਜੀ।

ਰਘੂਰਾਏ ਵੱਲੋਂ ਲੱਲਨਟੌਪ ਨਾਲ ਇੰਟਰਵਿਊ ਵਿਚ ਸੰਤ ਭਿੰਡਰਾਵਾਲਿਆਂ ਬਾਰੇ ਬੋਲੇ ਵੱਡੇ ਝੂਠ ਦਾ ਪਰਦਾਫਾਸ਼ (ਜਰੂਰ ਵੇਖੋ)

Photographer Raghurai Lied About Last Photograph of Sant Ji with Lallantop

‘ਦਿ ਲਲਨਟੌਪ’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਫੋਟੋਗ੍ਰਾਫਰ ਰਘੂ ਰਾਏ ਨੇ ਦਾਅਵਾ ਕੀਤਾ ਕਿ ਜੂਨ 1984 ਦੇ ਹਮਲੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਦੀ ਆਖਰੀ ਤਸਵੀਰ ਉਸੇ ਨੇ ਖਿੱਚੀ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸ ਮੌਕੇ ਉਹ ਸੰਤਾਂ ਨਾਲ ਜਮ੍ਹਾਂ ਇਕੱਲਾ ਸੀ ਅਤੇ ਸੰਤ ਜੀ ਡਰੇ ਹੋਏ ਜਾਪਦੇ ਸਨ।

ਭਗਵੰਤ ਮਾਨ ਦੀ ਵਿਵਾਦਤ ਵੀਡੀਓ ਦਾ ਮਸਲਾ: ਪੰਜਾਬ ਵਿਚ ਮੱਚਿਆ ਸਿਆਸੀ ਤੂਫਾਨ; ਕੀ ਬਦਲ ਦਿੱਤਾ ਜਾਵੇਗਾ ਮੁੱਖ ਮੰਤਰੀ?

Political Storm in Punjab Over Alleged Viral Video of Bhagwant Mann

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜੀ ਜਾ ਰਹੀ ਇੱਕ ਕਥਿਤ ਵਾਇਰਲ ਵੀਡੀਓ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।

ਸੁੱਕਾ-ਕੱਦੂ (ਡੀ.ਐਸ.ਆਰ) ਨਾਲ ਬਦਲੇਗਾ ਪੰਜਾਬ ਦਾ ਭਵਿੱਖ? ਪੰਜਾਬ ਵਿੱਚ ਪਾਣੀ ਸੰਕਟ ਦਾ ਹੱਲ ਬਣੇਗਾ ਸੁੱਕਾ-ਕੱਦੂ?

interview with Retired Joint Director of Agriculture Punjab, Dr. Baldev Singh

ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ ਅਤੇ ਰਵਾਇਤੀ ਝੋਨਾ ਇਸਦਾ ਇੱਕ ਵੱਡਾ ਕਾਰਨ ਬਣ ਚੁੱਕਾ ਹੈ। ਇਸ ਖਾਸ ਇੰਟਰਵਿਊ ਵਿੱਚ ਜਾਣੋ Direct Seeded Rice (DSR) ਜਾਂ ਸੁੱਕਾ-ਕੱਦੂ ਤਕਨੀਕ ਬਾਰੇ, ਜੋ ਘੱਟ ਪਾਣੀ ਨਾਲ ਝੋਨਾ ਲਗਾਉਣ ਦਾ ਇੱਕ ਨਵਾਂ ਅਤੇ ਟਿਕਾਊ ਤਰੀਕਾ ਮੰਨਿਆ ਜਾ ਰਿਹਾ ਹੈ।

ਇਤਿਹਾਸ ਦੇ ਸੰਘਰਸ਼ ਵਿਚ ਸਿੱਖ ਬੀਬੀਆਂ ਦੇ ਯੋਗਦਾਨ ਤੇ ਕੁਰਬਾਨੀਆਂ ਦੀ ਅਨਮੋਲ ਗਾਥਾ ਬਿਆਨੀ ਕੌਰਨਾਮਾ ਬਾਰੇ ਖਾਸ ਮੁਲਾਕਾਤ

Exclusive Talk with author of Kaurnama Book Series

ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਵਿੱਚ ਸਿੱਖ ਬੀਬੀਆਂ ਦਾ ਯੋਗਦਾਨ ਅਤੇ ਕੁਰਬਾਨੀਆਂ ਬੇਮਿਸਾਲ ਹਨ। ਪਰ ਸਾਡੇ ਇਤਿਹਾਸ ਦਾ ਇਹ ਅਹਿਮ ਪੱਖ ਅਜੇ ਵੀ ਬਹੁਤ ਘੱਟ ਲਿਖਿਆ, ਖੋਜਿਆ ਅਤੇ ਵਿਚਾਰਿਆ ਗਿਆ ਹੈ।

ਭਾਰਤ ਦੀ ਸਿਆਸਤ ਦਾ ਨਵਾਂ ਤਜੁਰਬਾ ਕਾਕਰੋਚ ਜਨਤਾ ਪਾਰਟੀ: ਸਿਆਸਤ ਦਾ ਸੱਚ ਜਾਂ ਤੰਜ?

Cockroach Janata Party Satire or Reality

ਸਿੱਖ ਸਿਆਸਤ ਵਲੋਂ ਪੱਤਰਕਾਰ ਹਮੀਰ ਸਿੰਘ ਨਾਲ ਇੱਕ ਗੰਭੀਰ ਅਤੇ ਜਾਣਕਾਰੀ ਭਰਪੂਰ ਗੱਲਬਾਤ ਕੀਤੀ ਗਈ, ਜਿਸ ਵਿੱਚ “ਕਾਕਰੋਚ ਜਨਤਾ ਪਾਰਟੀ” ਦੇ ਵਿਚਾਰ ਰਾਹੀਂ ਭਾਰਤੀ ਅਤੇ ਪੰਜਾਬੀ ਰਾਜਨੀਤੀ ਦੀਆਂ ਕਈ ਪਰਤਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ।

ਚੀਨ, ਰੂਸ, ਇਰਾਨ ਅਤੇ ਉਹ ਨਵਾਂ ਗਠਜੋੜ ਜੋ ਅਮਰੀਕਾ ਦੀ ਥਾਂ ਲੈ ਰਿਹਾ ਹੈ | ਡਾ. ਕੰਵਲਜੀਤ ਸਿੰਘ | ਭਾਗ-4

End of US Dominance in the Middle East

ਪੱਛਮੀ ਏਸ਼ੀਆ ਸੰਘਰਸ਼ ਬਾਰੇ ਸਾਡੀ ਜਾਰੀ ਲੜੀ ਦੇ ਇਸ ਭਾਗ-4 ਵਿੱਚ ਸਿੱਖ ਸਿਆਸਤ ਦੇਪੱਤਰਕਾਰ ਮਨਦੀਪ ਸਿੰਘ ਖੋਜਕਾਰ ਅਤੇ ਵਿਦਵਾਨ ਡਾ. ਕੰਵਲਜੀਤ ਸਿੰਘ ਨਾਲ ਖਾਸ ਗੱਲਬਾਤ ਕੀਤੀ। ਇਸ ਵਿਚ ਉਹ ਮੱਧ-ਪੂਰਬ ਵਿੱਚ ਪੱਛਮੀ ਦਬਦਬੇ ਦੀ ਢਹਿ ਰਹੀ ਸੰਰਚਨਾ ਅਤੇ ਉਭਰ ਰਹੇ ਬਹੁ-ਧਰੂਵੀ ਵਿਸ਼ਵ ਕ੍ਰਮ ਦਾ ਵਿਸ਼ਲੇਸ਼ਣ ਕਰਦੇ ਹਨ।

ਸਰਬਤ ਖਾਲਸਾ ਤੋਂ ਲੈ ਕੇ ਐਲਾਨਨਾਮੇ ਤੱਕ ਸਿੱਖ ਸੰਘਰਸ਼ ਦੀਆਂ ਅੰਦਰਲੀਆਂ ਬਾਤਾਂ: ਭਾਈ ਨਰਾਇਣ ਸਿੰਘ ਨਾਲ ਖਾਸ ਮੁਲਾਕਾਤ

The Untold Real Story of 1986 Sarbat Khalsa & Declaration

26 ਜਨਵਰੀ 1986 ਦਾ ਸਰਬੱਤ ਖ਼ਾਲਸਾ ਹਾਲੀਆ ਸਿੱਖ ਇਤਿਹਾਸ ਦਾ ਇੱਕ ਅਹਿਮ ਮੋੜ ਸੀ, ਜਿਸ ਨੇ ਸਾਂਝੀ ਅਗਵਾਈ ਅਤੇ ਸਾਂਝੇ ਫੈਸਲੇ ਲੈਣ ਦੀ ਖ਼ਾਲਸਾ ਰਵਾਇਤ ਦੀ ਮੁੜ ਨਿਸ਼ਾਨਦੇਹੀ ਕੀਤੀ।

ਸਿੱਖਾਂ ਦੇ ਮਾਮਲੇ ਵਿਚ ਕਨੇਡਾ ਪ੍ਰਸ਼ਾਸਨ ਦੋਫਾੜ? ਕਨੇਡਾ ਸਰਕਾਰ ਮੋਦੀ ਵੱਲ, ਖੂਫੀਆ ਏਜੰਸੀਆਂ ਸਿੱਖਾਂ ਵੱਲ? ਖਾਸ ਗੱਲਬਾਤ

Interview with Bhai Moninder Singh of the Sikh Federation Canada

ਕੈਨੇਡੀਅਨ ਸਮਾਜ ਦੇ ਵੱਖ-ਵੱਖ ਵਰਗ ਇਹਨਾਂ ਘਟਨਾਕ੍ਰਮਾਂ ਨੂੰ ਕਿਵੇਂ ਦੇਖ ਰਹੇ ਹਨ? ਇਹਨਾਂ ਘਟਨਾਵਾਂ ਦਾ ਸਿੱਖ ਕਾਰਕੁਨਾਂ ਅਤੇ ਉਹਨਾਂ ਦੇ ਪਰਿਵਾਰਾਂ ‘ਤੇ ਕੀ ਪ੍ਰਭਾਵ ਪੈ ਰਿਹਾ ਹੈ, ਜੋ ਕਥਿਤ ਤੌਰ ‘ਤੇ ਇਹਨਾਂ ਭਾਰਤੀ ਨੈਟਵਰਕਾਂ ਤੋਂ ਲਗਾਤਾਰ ਖਤਰੇ ਵਿੱਚ ਦੱਸੇ ਜਾ ਰਹੇ ਹਨ? ਪ੍ਰਵਾਸੀ ਸਿੱਖ ਜਥੇਬੰਦੀਆਂ ਮੌਜੂਦਾ ਸਥਿਤੀ ਨਾਲ ਕਿਵੇਂ ਨਜਿੱਠ ਰਹੀਆਂ ਹਨ, ਅਤੇ ਕੈਨੇਡਾ ਵਿੱਚ ਸਿੱਖਾਂ ਦਾ ਭਵਿੱਖ ਕੀ ਹੈ? ਇਹਨਾਂ ਅਤੇ ਹੋਰ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕਰਨ ਲਈ, ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਭਾਈ ਮੋਨਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਹੈ।

ਕੀ ਸਾਡੇ ਬੱਚਿਆਂ ਦੀ ਬੌਧਿਕਤਾ ਨੂੰ ਖਾ ਰਿਹਾ ਹੈ ਅੰਗਰੇਜ਼ਾ ਦਾ ਸਿੱਖਿਆ ਢਾਂਚਾ? ਗੁਰਮੀਤ ਸਿੰਘ ਰਾਂਚੀ ਨਾਲ ਖਾਸ ਗੱਲਬਾਤ

Talks with Bhai Gurmeet Singh Ranchi

ਕੀ ਸਾਡੇ ਬੱਚਿਆਂ ਦੀ ਬੌਧਿਕਤਾ ਨੂੰ ਖਾ ਰਿਹਾ ਹੈ ਅੰਗਰੇਜ਼ਾ ਦਾ ਸਿੱਖਿਆ ਢਾਂਚਾ? ਗੁਰਮੀਤ ਸਿੰਘ ਰਾਂਚੀ ਨਾਲ ਖਾਸ ਗੱਲਬਾਤ