Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਾ ਉਡੀਕ ਬਹਾਰਾਂ ਨੂੰ, ਮੌਸਮ ਬਦਲ ਗਏ ਨੇ।

ਨਾ ਉਡੀਕ ਬਹਾਰਾਂ ਨੂੰ, ਮੌਸਮ ਬਦਲ ਗਏ ਨੇ।

ਸਾਲ 2022 ਮੌਸਮ ਦੇ ਸਬੰਧ ਵਿੱਚ ਕਾਫੀ ਅਸਧਾਰਨ ਰਿਹਾ ਹੈ। ਕਿਸੇ ਪਾਸੇ ਜਿਆਦਾ ਮੀਂਹ ਕਾਰਨ ਹੜ੍ਹ ਆਏ, ਕਈ ਜਗ੍ਹਾ ਘੱਟ ਮੀਂਹ ਕਾਰਨ ਸੋਕਾ ਪਿਆ, ਗਰਮ ਹਵਾਵਾਂ ਬਹੁਤ ਚਲੀਆਂ। ਧਰਤੀ ਦੇ ਕਈ ਹਿੱਸਿਆ ਦੇ ਹਾਲਾਤ ਐਸੇ ਬਣ ਗਏ ਕਿ ਤਾਪਮਾਨ ਸਧਾਰਨ ਤਾਪਮਾਨ ਨਾਲੋਂ 10 ਡਿਗਰੀ ਸੈਲਸੀਅਸ ਵੱਧ ਰਿਹਾ। ਸਿੱਟੇ ਵਜੋਂ ਕਈ ਜੰਗਲ ਅੱਗ ਨਾਲ ਤਬਾਹ ਹੋ ਗਏ। ਬਹਾਰ ਦਾ ਮੌਸਮ ਬਹੁਤ ਹੀ ਘੱਟ ਸਮੇਂ ਲਈ ਆਇਆ। ਬਾਕੀ ਸਾਰੀਆਂ ਚੀਜ਼ਾਂ ਉੱਤੇ ਅਸਰ ਪੈਣ ਦੇ ਨਾਲ-ਨਾਲ ਫਸਲ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ।

May be an image of nature

ਕਣਕ ਦਾ ਝਾੜ ਘੱਟ ਗਿਆ। ਵਧੇਰੇ ਮੀਂਹ ਪੈਣ ਕਾਰਨ ਕਈ ਥਾਵਾਂ ਉੱਤੇ ਝੋਨੇ ਦੀ ਫ਼ਸਲ ਵੀ ਤਬਾਹ ਹੋ ਗਈ। ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਸਾਲ 2022-23 ਦਾ ਠੰਡ ਦਾ ਮੌਸਮ ਵੀ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਵਧੇਰੇ ਗਰਮ ਰਿਹਾ। ਇਕ ਰਿਪੋਰਟ ਮੁਤਾਬਕ ਫਰਵਰੀ 2023 ਦਾ ਤਾਪਮਾਨ ਸਧਾਰਨ ਤਾਪਮਾਨ ਨਾਲੋਂ 7 ਡਿਗਰੀ ਸੈਲਸੀਅਸ ਤੋਂ 11 ਡਿਗਰੀ ਸੈਲਸੀਅਸ ਵੱਧ ਰਿਹਾ, ਔਸਤਨ ਤਾਪਮਾਨ ਤਕਰੀਬਨ 29 ਡਿਗਰੀ ਰਿਹਾ। ਭਾਰਤੀ ਮੌਸਮ ਵਿਭਾਗ ਮੁਤਾਬਕ ਸਾਲ 1901, ਜਦ ਤੋਂ ਤਾਪਮਾਨ ਦਾ ਰਿਕਾਰਡ ਰੱਖਿਆ ਜਾ ਰਿਹਾ, ਤੋਂ ਹੁਣ ਤੱਕ ਸਭ ਤੋਂ ਵੱਧ ਗਰਮ ਫਰਵਰੀ ਰਹੀ। ਇਸ ਦਾ ਇਕ ਕਾਰਨ ਮੀਂਹ ਦਾ ਘੱਟ ਪੈਣਾ ਵੀ ਹੈ। ਪਿਛਲੇ ਸਾਲ ਦੇ ਮੁਕਾਬਲਤਨ ਇਸ ਸਾਲ ਫਰਵਰੀ ਵਿੱਚ 68% ਘੱਟ ਮੀਂਹ ਪਿਆ। ਕੁਝ ਇਸੇ ਤਰਾਂ ਦਾ ਅਨੁਭਵ ਮਾਰਚ 2022 ਦਾ ਵੀ ਸੀ।

ਪਹਿਲਾਂ ਪੰਛੀਆਂ ਦੀ ਚਹਿਕ ਘਟੀ ਅਤੇ ਬਹਾਰ ਚੁੱਪ ਹੋ ਗਈ। ਆਲਮੀ ਤਪਸ਼ ਵਧਣ ਨਾਲ ਬਹਾਰ ਦੇ ਦਿਨ ਘੱਟ ਗਏ। ਚੱਲਦੇ ਹਾਲਾਤਾਂ ਨੂੰ ਦੇਖ ਕੇ ਇੰਝ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਆਉਂਦੇ ਕੁਝ ਸਾਲਾਂ ਵਿਚ ਬਾਕੀ ਥਾਵਾਂ ਉਤੇ ਘਾਟੇ ਦੇ ਨਾਲ ਨਾਲ ਰੁਤਾਂ ਦੇ ਬਦਲਣ ਦੀ ਵੀ ਸ਼ੰਕਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਪੂਰਥਲਾ ਜਿਲ੍ਹੇ ਦੀ ਪੱਛਮੀ ਹੱਦ ਕੁਦਰਤੀ ਤੌਰ ਤੇ ਬਿਆਸ ਦਰਿਆ ਵੱਲੋਂ ਬਣਾਈ ਜਾਂਦੀ ਹੈ। ਜਿਲ੍ਹੇ ਦੇ ਪੰਜ ਬਲਾਕਾਂ ਵਿੱਚੋਂ ਤਿੰਨ ਬਲਾਕਾਂ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਵਿੱਚ ਬਿਆਸ ਦਰਿਆ ਦੇ
ਕਪੂਰਥਲਾ ਜਿਲ੍ਹੇ ਦੀ ਪੱਛਮੀ ਹੱਦ ਕੁਦਰਤੀ ਤੌਰ ਤੇ ਬਿਆਸ ਦਰਿਆ ਵੱਲੋਂ ਬਣਾਈ ਜਾਂਦੀ ਹੈ। ਜਿਲ੍ਹੇ ਦੇ ਪੰਜ ਬਲਾਕਾਂ ਵਿੱਚੋਂ ਤਿੰਨ ਬਲਾਕਾਂ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਵਿੱਚ ਬਿਆਸ ਦਰਿਆ ਦੇ
ਪੁਰਾਣੇ ਸਮੇਂ ਵਿੱਚ ਬੀਜ ਕਿਰਸਾਨੀ ਜੀਵਨ ਦਾ ਆਧਾਰ ਮੰਨੇ ਜਾਂਦੇ ਸੀ। ਫਸਲ ਉਗਾਉਣ ਲਈ ਘਰੋਂ ਹੀ ਬੀਜ ਵਰਤੇ ਜਾਂਦੇ ਸਨ। ਜੇਕਰ ਕਿਸੇ ਨੇ ਬੀਜ ਦੂਸਰੇ ਕਿਸਾਨੀ ਪਰਿਵਾਰ ਤੋਂ ਲੈਣਾ ਹੁੰਦਾ
ਪੁਰਾਣੇ ਸਮੇਂ ਵਿੱਚ ਬੀਜ ਕਿਰਸਾਨੀ ਜੀਵਨ ਦਾ ਆਧਾਰ ਮੰਨੇ ਜਾਂਦੇ ਸੀ। ਫਸਲ ਉਗਾਉਣ ਲਈ ਘਰੋਂ ਹੀ ਬੀਜ ਵਰਤੇ ਜਾਂਦੇ ਸਨ। ਜੇਕਰ ਕਿਸੇ ਨੇ ਬੀਜ ਦੂਸਰੇ ਕਿਸਾਨੀ ਪਰਿਵਾਰ ਤੋਂ ਲੈਣਾ ਹੁੰਦਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: