Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Punjab University Bachao Morcha

ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਬਾਰੇ ਸੰਖੇਪ ਪੜਚੋਲ

ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਬਾਰੇ ਸੰਖੇਪ ਪੜਚੋਲ

ਪੰਜਾਬ ਯੂਨਵਰਸਿਟੀ ਬਚਾਓ ਮੋਰਚੇ ਬਾਰੇ ਸੰਖੇਪ ਪੜਚੋਲ

  1.  ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਲਗਾਈਆਂ ਗਈਆਂ ਰੋਕਾਂ ਦੇ ਬਾਵਜੂਦ ਅੱਜ ੧੦ ਨਵੰਬਰ ਨੂੰ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਵਿਖੇ ਵਿਦਿਆਰਥੀਆਂ ਅਤੇ ਪੰਜਾਬ ਦੇ ਲੋਕਾਂ ਦਾ ਭਾਰੀ ਇਕੱਠ ਹੋਇਆ।
  2.  ਇਸ ਅਦਾਰੇ ਦੀਆਂ ਨੀਤੀਆਂ ਅਤੇ ਇੱਥੋਂ ਦਾ ਪ੍ਰਬੰਧ ਕਦੇ ਵੀ ਕੇਂਦਰ ਦੇ ਗਲਬੇ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਰਿਹਾ।
  3. ਪਰ ਕੇਂਦਰ ਵੱਲੋਂ ਮੌਜੂਦਾ ਪ੍ਰਬੰਧਕੀ ਢਾਂਚੇ ਨੂੰ ਬਦਲ ਕੇ ਪੂਰੀ ਤਰ੍ਹਾਂ ਕੇਂਦਰ ਦੇ ਕਬਜ਼ੇ ਵਾਲਾ ਨਵਾਂ ਢਾਂਚਾ ਲਿਆਉਣ ਵਿਰੁੱਧ ਉਭਰਿਆ ਉਭਾਰ ਕਈ ਪੱਖਾਂ ਤੋਂ ਮਹੱਤਵਪੂਰਨ ਹੈ:
  4.  ਪਹਿਲੀ ਗੱਲ, ਕਿ ਇਹ ਮੋਦੀ-ਸ਼ਾਹ ਸਰਕਾਰ ਵੱਲੋਂ ਤਾਕਤ ਦੇ ਕੀਤੇ ਜਾ ਰਹੇ ਕੇਂਦਰੀਕਰਨ ਖਿਲਾਫ ਪੰਜਾਬ ਵੱਲੋਂ ਕੀਤੇ ਜਾ ਰਹੇ ਸੰਘਰਸ਼ ਅਤੇ ਇਸ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਦਰਸਾਉਂਦਾ ਹੈ।
  5.  ਦੂਸਰਾ, ਇਹ ਮੋਰਚਾ ਪੰਜਾਬ ਦੀ ਨਵੀਂ ਪੀੜੀ ਦੀ ਇੰਡੀਆ ਦੀ ਕੇਂਦਰੀ ਹਕੂਮਤ ਪ੍ਰਤੀ ਬੇਭਰੋਸਗੀ (ਟਰਸਟ ਡੈਫੀਸਟ) ਦਾ ਪ੍ਰਤੀਕ ਹੈ। ਦੂਜੇ ਸ਼ਬਦਾਂ ਵਿੱਚ ਕਹਿ ਲਓ ਕਿ ਨੌਜਵਾਨੀ ਕੇਂਦਰ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਹੈ।
  6.  ਤੀਜਾ, ਇਹ ਕੇਂਦਰ ਦੇ ਇੱਕਪਾਸੜ ਫੈਸਲਿਆਂ ਨਾਲ ਉੱਠਣ ਵਾਲੇ ਮਸਲਿਆਂ ਦੇ ਹੱਲ ਵਜੋਂ “ਸੰਘਰਸ਼ ਦੇ ਰਾਹ” ਦੀ ਵਾਜਬੀਅਤ ਨੂੰ ਦਰਸਾਉਂਦਾ ਹੈ।
  7.  ਕਈਆਂ ਦਾ ਇਹ ਕਹਿਣਾ ਹੈ ਕਿ ਇਸ ਉਭਾਰ ਨਾਲ ਪੰਜਾਬ ਦੇ ਚੰਡੀਗੜ੍ਹ ਉੱਪਰ ਦਾਅਵੇ ਦੀ ਮੁਹਿੰਮ ਦੀ ਨਵੀਂ ਸ਼ੁਰੂਆਤ ਹੋ ਗਈ ਹੈ। ਹਾਲਾਂਕਿ ਅਜਿਹਾ ਨਤੀਜਾ ਹਾਲ ਦੀ ਘੜੀ ਨਹੀਂ ਕੱਢਿਆ ਜਾ ਸਕਦਾ। ਅਗਾਂਹ ਇਸ ਉਭਾਰ ਨਾਲ ਅਜਿਹੀ ਸ਼ੁਰੂਆਤ ਹੁੰਦੀ ਹੈ ਜਾਂ ਨਹੀਂ, ਇਹ ਗੱਲ ਜਰੂਰ ਵੇਖਣ ਵਾਲੀ ਹੋਵੇਗੀ।
  8.  ਇਹ ਵੇਖਣਾ ਵੀ ਮਹੱਤਵਪੂਰਨ ਹੋਵੇਗਾ ਕਿ ਮੌਜੂਦਾ ਢਾਂਚੇ ਨੂੰ ਮੁੜ ਬਹਾਲ ਕਰਵਾ ਲੈਣ ਨਾਲ ਕੀ ਪੰਜਾਬ ਯੂਨੀਵਰਸਿਟੀ ਦੇ ਨੀਤੀ ਅਮਲ ਵਿੱਚ ਕੋਈ ਤਬਦੀਲੀ ਆਵੇਗੀ? ਕਿਉਂਕਿ ਇਸ ਅਦਾਰੇ ਦਾ ਨੀਤੀ ਅਮਲ ਪਹਿਲਾਂ ਵੀ ਨਾ ਤਾਂ ਪੰਜਾਬ ਪੱਖੀ ਰਹੀ ਹੈ ਅਤੇ ਨਾ ਹੀ ਕੇਂਦਰੀ ਕੰਟਰੋਲ ਤੋਂ ਮੁਕਤ।
  9.  ਕੁਲ ਮਿਲਾ ਕੇ ਪੰਜਾਬ ਦੇ ਨੌਜਵਾਨਾਂ ਅਤੇ ਸਿੱਖ ਵਿਦਿਆਰਥੀਆਂ ਵੱਲੋਂ ਇਸ ਵਿਦਿਆਰਥੀ ਮੋਰਚੇ ਵਿੱਚ ਨਿਭਾਈ ਭੂਮਿਕਾ ਇੱਕ ਚੰਗਾ ਸੰਕੇਤ ਹੈ, ਖਾਸ ਕਰਕੇ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਜਿਹੇ ਕੇਂਦਰੀ ਗਲਬੇ ਵਾਲੇ ਅਦਾਰੇ ਵਿੱਚ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਸ ਵਿਸ਼ੇਸ਼ ਰਿਪੋਰਟ ਵਿੱਚ, ਪੱਤਰਕਾਰ ਮਨਦੀਪ ਸਿੰਘ ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤੇ ਬਾਰੇ ਸਾਹਮਣੇ ਆਈ ਸ਼ੁਰੂਆਤੀ ਜਾਣਕਾਰੀ 'ਤੇ ਚਰਚਾ ਕਰ ਰਹੇ ਹਨ। ਇਸ ਸਮਝੌਤੇ ਦਾ ਐਲਾਨ ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ
25 ਫਰਵਰੀ ਕਿਸਾਨੀ ਮੋਰਚੇ ਦਾ ਤੇਰਵਾਂ ਦਿਨ ਸੀ। ਕਿਸਾਨਾਂ ਨੂੰ ਸੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਬੈਠਿਆਂ ਦੋ ਹਫਤੇ ਹੋਣ ਵਾਲੇ ਸਨ। ਇਹਨਾਂ ਦੋ ਹਫਤਿਆਂ ਦੇ ਵਿੱਚ ਇਹਨਾਂ ਬਾਰਡਰਾਂ ਦੇ ਉੱਤੇ
25 ਫਰਵਰੀ ਕਿਸਾਨੀ ਮੋਰਚੇ ਦਾ ਤੇਰਵਾਂ ਦਿਨ ਸੀ। ਕਿਸਾਨਾਂ ਨੂੰ ਸੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਬੈਠਿਆਂ ਦੋ ਹਫਤੇ ਹੋਣ ਵਾਲੇ ਸਨ। ਇਹਨਾਂ ਦੋ ਹਫਤਿਆਂ ਦੇ ਵਿੱਚ ਇਹਨਾਂ ਬਾਰਡਰਾਂ ਦੇ ਉੱਤੇ
ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਦਰਮਿਆਨ 18 ਫਰਵਰੀ ਦੀ ਮੀਟਿੰਗ ਅਜੇ ਚੱਲ ਹੀ ਰਹੀ ਕਿ ਖਨੌਰੀ ਬਾਰਡਰ ਤੋਂ ਇਕ ਹੋਰ ਕਿਸਾਨ ਦੀ ਮੌਤ ਦੀ ਖਬਰ ਆ ਗਈ। ਪਟਿਆਲੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: