ਚੰਡੀਗਡ਼੍ਹ (8 ਦਸੰਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਗਾੜੀ ਬੇਅਦਬੀ ਕੇਸ ਅਤੇ ਪੰਜਾਬ ਪੁਲਿਸ ਵੱਲੋਂ ਬੇਅਦਬੀ ਦੀ ਘਟਨਾ ਵਿਰੁੱਧ ਪੁਰਅਮਨ ਰੋਸ ਪ੍ਰ੍ਰਗਟਾ ਰਹੀ ਸਿੱਖ ਸੰਗਤ ‘ਤੇ ਪਿੰਡ ਬਹਿਬਲ ਕਲਾਂ ਵਿੱਚ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਦੋ ਸ਼ਹੀਦ ਕਰਨ ਦੀਆਂ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਨਂ ਗਠਿਤ ਜਸਟਿਸ (ਰਿਟਾ) ਜੋਰਾ ਸਿੰਘ ਕਮਿਸ਼ਨ 17 ਦਸੰਬਰ ਨੂੰ ਫਰੀਦਕੋਟ ਪਹੁੰਚ ਕੇ ਜਾਂਚ ਸ਼ੁਰੂ ਕਰੇਗਾ।

ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਮਿਆਦ ਦੋ ਮਹੀਨੇ ਮਿਥੀ ਗਈ ਸੀ ਅਤੇ ਉਹ 15 ਦਸੰਬਰ ਨੂੰ ਖਤਮ ਹੋ ਰਹੀ ਹੈ। ਇਸ ਤਰਾਂ ਕਮਿਸ਼ਨ ਆਪਣੀ ਜਾਂਚ ਆਪਣੀ ਮਿੱਥੀ ਮਿਆਦ ਖਤਮ ਹੋਣ ਤੋਂ ਬਾਅਦ 17 ਦਸੰਬਰ ਨੂੰ ਸ਼ੁਰੂ ਕਰੇਗਾ।
ਕਮਿਸ਼ਨ ਨੇ ਅੱਜ ਕੁੱਝ ਅਖ਼ਬਾਰਾਂ ਵਿੱਚ ਪਬਲਿਕ ਨੋਟਿਸ ਦੇ ਕੇ ਅੈਲਾਨ ਕੀਤਾ ਹੈ ਕਿ ਕਮਿਸ਼ਨ ਪੀਡ਼ਤਾਂ ਅਤੇ ਮੌਕੇ ਦੇ ਗਵਾਹਾਂ ਦੇ ਬਿਆਨ ਕਲਮਬੱਧ ਕਰਨ ਲਈ 17 ਦਸੰਬਰ ਨੂੰ ਫਰੀਦਕੋਟ ਆਵੇਗਾ.। ਸੂਤਰਾਂ ਅਨੁਸਾਰ ਸਰਕਾਰ ਵੱਲੋਂ ਕਮਿਸ਼ਨ ਦੀ ਮਿਆਦ ਵਿੱਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ।