ਚੰਡੀਗੜ੍ਹ: 2014 ਦੀਆਂ ਲੋਕ ਸਭਾ ਚੌਣਾਂ ਆਪ ਪਾਰਟੀ ਵੱਲੋਂ ਲੜ ਚੁੱਕੇ ਭਾਈ ਬਲਦੀਪ ਸਿੰਘ ਵੱਲੋਂ ਇਸ ਵਾਰ ਸਵਰਾਜ ਅਭਿਆਨ ਨਾਲ ਮਿਲ ਕੇ ਖਡੂਰ ਸਾਹਿਬ ਦੀ ਜਿਮਨੀ ਚੋਣ ਲੜ੍ਹਨ ਦਾ ਐਲਾਨ ਕੀਤਾ ਗਿਆ ਹੈ।

ਸਵਰਾਜ ਅਭਿਆਨ ਦੇ ਆਗੂ ਪ੍ਰੋ. ਮਨਜੀਤ ਸਿੰਘ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਐਲਾਨ ਕੀਤਾ ਗਿਆ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਚੋਣ ਭਾਈ ਬਲਦੀਪ ਸਿੰਘ ਵੱਲੋਂ ਅਜਾਦ ਉਮੀਦਵਾਰ ਦੇ ਤੌਰ ਤੇ ਲੜੀ ਜਾਵੇਗੀ।
ਭਾਈ ਬਲਦੀਪ ਸਿੰਘ ਨੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਈ ਪੰਥਕ ਧਿਰਾਂ ਵੱਲੋਂ ਵੀ ਸਮਰਥਨ ਦਾ ਭਰੋਸਾ ਦਿੱਤਾ ਗਿਆ ਹੈ।