Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਵਰਾਜ ਪਾਰਟੀ ਦੇ ਐਲਾਨ ਦੇ ਪਹਿਲੇ ਹੀ ਦਿਨ ਵਿਵਾਦ, ਯੋਗੇਂਦਰ ਯਾਦਵ ਸਹਿਮਤ ਨਹੀਂ

ਸਵਰਾਜ ਪਾਰਟੀ ਦੇ ਐਲਾਨ ਦੇ ਪਹਿਲੇ ਹੀ ਦਿਨ ਵਿਵਾਦ, ਯੋਗੇਂਦਰ ਯਾਦਵ ਸਹਿਮਤ ਨਹੀਂ

ਚੰਡੀਗੜ੍ਹ: ਪੰਜਾਬ ਵਿਚ ਪਾਰਟੀ ਦੇ ਐਲਾਨ ਦੇ ਪਹਿਲੇ ਹੀ ਦਿਨ ਸਵਰਾਜ ਪਾਰਟੀ ਵਿਵਾਦਾਂ ਵਿਚ ਘਿਰ ਗਈ ਹੈ। ਯੋਗੇਂਦਰ ਯਾਦਵ ਨੇ ਨਵੀਂ ਪਾਰਟੀ ਨਾਲ ਆਪਣਾ ਸਬੰਧ ਤੋੜ ਲਿਆ ਹੈ। ਅਸਲ ਵਿਚ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਯੋਗੇਂਦਰ ਯਾਦਵ ਦੀ ਸਵਰਾਜ ਲਹਿਰ ਨੇ ਐਤਵਾਰ ਨੂੰ ਪੰਜਾਬ ਵਿਚ ਇਕ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ।

ਸਵਰਾਜ ਲਹਿਰ ਨਾਲ ਜੁੜੇ ਯੋਗੇਂਦਰ ਯਾਦਵ ਅਤੇ ਪ੍ਰੋ. ਮਨਜੀਤ ਸਿੰਘ (ਫਾਈਲ ਫੋਟੋ)
ਸਵਰਾਜ ਲਹਿਰ ਨਾਲ ਜੁੜੇ ਯੋਗੇਂਦਰ ਯਾਦਵ ਅਤੇ ਪ੍ਰੋ. ਮਨਜੀਤ ਸਿੰਘ (ਫਾਈਲ ਫੋਟੋ)

ਪਾਰਟੀ ਦੇ ਐਲਾਨ ਦੀ ਪ੍ਰਕ੍ਰਿਆ ਤੋਂ ਨਿਰਾਸ਼ ਸਵਰਾਜ ਲਹਿਰ ਦੇ ਮੁਖੀ ਯੋਗੇਂਦਰ ਯਾਦਵ ਨੇ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਿਆ ਹੈ। ਐਤਵਾਰ ਨੂੰ ਭਕਨਾ ਭਵਨ ਵਿਚ ਸਵਰਾਜ ਪਾਰਟੀ ਦਾ ਐਲਾਨ ਕੀਤਾ ਗਿਆ ਸੀ। ਪ੍ਰੋ. ਮਨਜੀਤ ਸਿੰਘ ਨੂੰ ਇਸਦਾ ਪ੍ਰਧਾਨ ਬਣਾਇਆ ਗਿਆ ਹੈ।

ਪ੍ਰੋ. ਮਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਪੂਰੇ ਪੰਜਾਬ ਤੋਂ ਲੋਕ ਇਸ ਵਿਚ ਸ਼ਾਮਲ ਹੋਏ ਹਨ। ਸਵਰਾਜ ਪਾਰਟੀ ਦੇ ਬਣਨ ਦੇ ਨਾਲ ਹੀ ਇਥੇ ਕਈ ਮਤੇ ਪਾਸ ਕੀਤੇ ਗਏ। ਹਾਲੇ 11 ਜ਼ਿਿਲ੍ਹਆਂ ਦੀਆਂ ਕਮੇਟੀਆਂ ਹੀ ਬਣੀਆਂ ਹਨ, ਬਾਕੀ ਦੀਆਂ ਕਮੇਟੀਆਂ ਅਗਲੇ ਦੋ ਹਫਤਿਆਂ ਵਿਚ ਬਣ ਜਾਣ ਦੀ ਉਮੀਦ ਹੈ।

ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਸਵਰਾਜ ਨਾਲ ਜੁੜੇ ਲੋਕ ਚਾਹੁੰਦੇ ਸੀ ਕਿ ਕੋਈ ਸਿਆਸੀ ਦਲ ਬਣਾਇਆ ਜਾਵੇ ਪਰ ਤਕਨੀਕੀ ਕਮੀਆਂ ਕਰਕੇ ਇਹ ਕੰਮ ਕਾਫੀ ਦਿਨਾਂ ਤੋਂ ਰੁਕਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਸਵਰਾਜ ਲਹਿਰ ਦੇ ਸੰਵਿਧਾਨ ਵਿਚ ਸਾਫ ਲਿਿਖਆ ਹੋਇਆ ਹੈ ਕਿ ਜੇ ਕੋਈ ਵੀ ਸੂਬਾ ਇਕਾਈ ਚਾਹੇ ਤਾਂ ਸਿਆਸੀ ਪਾਰਟੀ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਚੋਣਾਂ ਲੜਨ ’ਤੇ ਕੋਈ ਇਤਰਾਜ਼ ਨਹੀਂ, ਚੋਣਾਂ ਵੇਲੇ ਜਿੱਥੇ ਵੀ ਲੋਕਾਂ ਦਾ ਸਮਰਥਨ ਮਿਿਲਆ ਅਤੇ ਚੰਗੇ ਉਮੀਦਵਾਰ ਮਿਲੇ ਉਥੇ ਚੋਣਾਂ ਲੜਾਂਗੇ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਸਵਰਾਜ ਪਾਰਟੀ ਸਿਰਫ ਚੋਣਾਂ ਦੀ ਰਾਜਨੀਤੀ ਤਕ ਹੀ ਸੀਮਤ ਨਹੀਂ ਰਹੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਯੋਗੇਂਦਰ ਯਾਦਵ ਦੇ ਸਵਰਾਜ ਅਭਿਆਨ ਦੇ ਪੰਜਾਬ ਯੂਨਿਟ ਵੱਲੋਂ ਬਣਾਈ ਸਵਰਾਜ ਪਾਰਟੀ ਨੂੰ ‘ਆਪ’ ਦੇ ਦੋ ਸਾਂਸਦਾ ਨੇ ਸਮਰਥਨ ਦਿੱਤਾ ਹੈ। ਇਸ ਸਮਰਥਨ ਦਾ ਆਡੀਓ ਤੇ ਵੀਡੀਓ ਸਬੂਤ ਵੀ ਮੌਜੂਦ
ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਪੰਜਾਬ ਦੀ ਸਿਆਸੀ ਫਿਜ਼ਾ ਇਸ ਵਾਰ ਪਹਿਲਾਂ ਨਾਲੋਂ ਕਾਫੀ ਵੱਖਰੀ ਕਿਸਮ ਦੀ ਹੋਵੇਗੀ।ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਉਭਾਰ ਜਿੱਥੇ ਪੰਜਾਬ ਦੀਆਂ ਮੁੱਖ ਰਵਾਇਤੀ
2014 ਦੀਆਂ ਲੋਕ ਸਭਾ ਚੌਣਾਂ ਆਪ ਪਾਰਟੀ ਵੱਲੋਂ ਲੜ ਚੁੱਕੇ ਭਾਈ ਬਲਦੀਪ ਸਿੰਘ ਵੱਲੋਂ ਇਸ ਵਾਰ ਸਵਰਾਜ ਅਭਿਆਨ ਨਾਲ ਮਿਲ ਕੇ ਖਡੂਰ ਸਾਹਿਬ ਦੀ ਜਿਮਨੀ ਚੋਣ ਲੜ੍ਹਨ ਦਾ ਐਲਾਨ ਕੀਤਾ
ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਯੋਗਿੰਦਰ ਯਾਦਵ ਅੱਜ ਪਾਰਟੀ 'ਚੋਂ ਮੁਅੱਤਲ ਪਟਿਆਲਾ ਤੋਂ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਨੂੰ ਮਿਲਣ ਉਨ੍ਹਾਂ ਦੇ ਘਰ ਆਏ। ਦੋਹਾਂ ਆਗੂਆਂ 'ਚ ਕਾਫ਼ੀ ਦੇਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: