Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਫੌਜੀਆਂ ਵੱਲੋਂ ਸ਼ਰਮਨਾਕ ਕਾਰਾ, 14 ਸਾਲਾ ਕੁੜੀ ਦਾ ਕੀਤਾ ਬਲਾਤਕਾਰ

ਭਾਰਤੀ ਫੌਜੀਆਂ ਵੱਲੋਂ ਸ਼ਰਮਨਾਕ ਕਾਰਾ, 14 ਸਾਲਾ ਕੁੜੀ ਦਾ ਕੀਤਾ ਬਲਾਤਕਾਰ

ਹਾਵੜਾ: ਬੀਤੇ ਕੱਲ੍ਹ ਭਾਰਤੀ ਫੌਜ ਦੇ ਤਿੰਨ ਸਿਪਾਹੀਆਂ ਵੱਲੋਂ ਇੱਕ ਬੇਹਦ ਸ਼ਰਮਨਾਕ ਕਾਰਾ ਕਰਦਿਆਂ ਕੋਲਕਾਤਾ ਦੀ ਇੱਕ 14 ਸਾਲਾ ਕੁੜੀ ਨਾਲ ਬਲਾਤਕਾਰ ਕੀਤਾ ਗਿਆ।ਫੌਜੀਆਂ ਨੇਂ ਹਾਵੜਾ ਅੰਮ੍ਰਿਤਸਰ ਐਕਸਪ੍ਰੈਸ ਨਾਂ ਦੀ ਰੇਲ ਗੱਡੀ ਵਿੱਚ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ।ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫੌਜੀਆਂ ਵੱਲੋਂ ਪਹਿਲਾਂ ਕੁੜੀ ਨੂੰ ਜਬਰਦਸਤੀ ਸ਼ਰਾਬ ਪਿਲਾਈ ਗਈ ਤੇ ਬਾਅਦ ਵਿੱਚ ਉਸ ਨਾਲ ਜਬਰ ਜਿਨਾਹ ਕੀਤਾ ਗਿਆ।

ਭਾਰਤੀ ਫੌਜ ਦੇ ਤਿੰਨ ਸਿਪਾਹੀਆਂ ਵੱਲੋਂ ਇੱਕ 14 ਸਾਲਾ ਕੁੜੀ ਨਾਲ ਕੀਤਾ ਗਿਆ ਬਲਾਤਕਾਰ
ਭਾਰਤੀ ਫੌਜ ਦੇ ਤਿੰਨ ਸਿਪਾਹੀਆਂ ਵੱਲੋਂ ਇੱਕ 14 ਸਾਲਾ ਕੁੜੀ ਨਾਲ ਕੀਤਾ ਗਿਆ ਬਲਾਤਕਾਰ

ਅਖਬਾਰ “ਹਿੰਦੁਸਤਾਨ ਟਾਈਮਜ਼” ਵਿੱਚ ਛਪੀ ਖਬਰ ਅਨੁਸਾਰ 14 ਸਾਲਾ ਇਹ ਕੁੜੀ ਹਾਵੜਾ ਤੋਂ ਰੇਲ ਗੱਡੀ ਵਿੱਚ ਚੜੀ ਪਰ ਉਹ ਗਲਤੀ ਨਾਲ ਉਸ ਡੱਬੇ ਅੰਦਰ ਚਲੀ ਗਈ ਜੋ ਕਿ ਫੌਜੀਆਂ ਲਈ ਰਿਜ਼ਰਵ ਸੀ।

ਇਸ ਤੋਂ ਬਾਅਦ ਉੱਥੇ ਮੋਜੂਦ ਇੱਕ ਫੌਜੀ ਵੱਲੋਂ ਪਹਿਲਾਂ ਉਸ ਨੂੰ ਜਬਰਦਸਤੀ ਸ਼ਰਾਬ ਪਿਲਾਈ ਗਈ ਤੇ ਬਾਅਦ ਵਿੱਚ ਜਦੋਂ ਉਹ ਪਖਾਨੇ ਗਈ ਤਾਂ ਉੱਥੇ ਹੋਰ ਦੋ ਫੌਜੀਆਂ ਵੱਲੋਂ ਉਸ ਨਾਲ ਬਲਾਤਕਾਰ ਕੀਤਾ ਗਿਆ।

ਜਦੋਂ ਰੇਲਗੱਡੀ ਝਾਰਖੰਡ ਦੇ ਮਾਧੂਪੁਰ ਸਟੇਸ਼ਨ ਤੇ ਪਹੁੰਚੀ ਤਾਂ ਸਮਾਜਿਕ ਸੰਗਠਨ ਦੇ ਕਾਰਜਕਰਤਾਵਾਂ ਵੱਲੋਂ ਕੁੜੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ।

ਮਾਧੂਪੁਰ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਅਰਜੁਨ ਤਿਵਾਰੀ ਨੇਂ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਮਨਦਰੀਸ਼ ਤਿਰਪਾਠੀ ਜਿਸ ਨੇਂ ਕੁੜੀ ਨੂੰ ਸ਼ਰਾਬ ਪਿਲਾਈ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਵੱਲੋਂ ਆਪਣਾ ਦੋਸ਼ ਕਬੂਲ ਕਰ ਲਿਆ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਾਬ ਵਿੱਚ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਸੂਬੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਕੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: