Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲੁਧਿਆਣਾ ਵਿੱਚ ਪੁਲਿਸ ਤਸ਼ੱਦਦ ਦੇ ਸਤਾਏ ਨੌਜਵਾਨ  ਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ

ਲੁਧਿਆਣਾ ਵਿੱਚ ਪੁਲਿਸ ਤਸ਼ੱਦਦ ਦੇ ਸਤਾਏ ਨੌਜਵਾਨ  ਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ

ਲੁਧਿਆਣਾ (1 ਜਨਵਰੀ, 2016): ਪੰਜਾਬ ਵਿੱਚ ਖਾੜਕੂਵਾਦ ਦੌਰਾਨ ਲੋਕਾਂ ‘ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੀ ਪੰਜਾਬ ਪੁਲਿਸ ਦੀ ਮਾਨਸਿਕਤਾ ਵਿੱਚ ਕੋਈ ਬਦਲਾਅ ਨਹੀਂ ਆਇਆ। ਹਰ ਦਿਨ ਪੁਲਿਸ ਵੱਲੋਂ ਕੀਤੇ ਅਣਮਨੁੱਖੀ ਕਾਰੇ ਮਨੁੱਖਤਾ ਨੂੰ ਸਰਮਸ਼ਾਰ ਕਰ ਰਹੇ ਹਨ।

ਸੰਗਰੂਰ ਵਿੱਚ ਨੋਜਵਾਨ ‘ਤੇ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਕਰਨ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਵੀ ਇੱਕ ਨੌਜਵਾਨ ‘ਤੇ ਤਸ਼ੱਦਦ ਕਰਨ ਦੀਆਂ ਖਬਰਾਂ ਮਿਲ ਰਹੀਆਂ ਹਨ।

ਪੁਲਿਸ ਤਸ਼ੱਦਦ
ਪੁਲਿਸ ਤਸ਼ੱਦਦ

ਮੋਟਰਸਾਈਕਲ ਚੋਰੀ ਮਾਮਲੇ ’ਚ ਇੱਕ ਪਾਰਕਿੰਗ ਕਰਿੰਦੇ ਨੂੰ ਚੁੱਕ ਕੇ ਪੁਲੀਸ ਨੇ ਉਸ ’ਤੇ ਕਥਿਤ ਤੌਰ ’ਤੇ ਇੰਨਾ ਤਸ਼ੱਦਦ ਕੀਤਾ ਕਿ ਉਸ ਨੇ ਬਾਹਰ ਆ ਕੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਦਾ ਕਸੂਰ ਸਿਰਫ਼ ਇੰਨ੍ਹਾ ਸੀ ਕਿ ਪਾਰਕਿੰਗ ’ਚ ਕੋਈ ਨੌਜਵਾਨ ਚੋਰੀ ਦਾ ਮੋਟਰਸਾਈਕਲ ਖੜ੍ਹਾ ਕਰ ਗਿਆ ਸੀ ਅਤੇ ਪੁਲੀਸ ਉਸ ਤੋਂ ਇਹ ਪੁੱਛ ਰਹੀ ਸੀ ਕਿ ਮੋਟਰਸਾਈਕਲ ਕਿਸ ਨੇ ਖੜ੍ਹਾ ਕੀਤਾ ਹੈ।

ਕਰਿੰਦੇ ਦਾ ਇਹੀਂ ਕਹਿਣਾ ਸੀ ਕਿ ਪਾਰਕਿੰਗ ’ਚ ਰੋਜ਼ਾਨਾ ਸੈਂਕੜੇ ਵਾਹਨ ਖੜ੍ਹੇ ਹੁੰਦੇ ਹਨ, ਉਹ ਕਿਵੇਂ ਦੱਸ ਸਕਦਾ ਹੈ ਕਿ ਕਿਹੜਾ ਵਾਹਨ ਕੌਣ ਖੜ੍ਹਾ ਕਰਕੇ ਗਿਆ ਹੈ। ਉਧਰ, ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਨੌਜਵਾਨ ਦੀ ਜਾਨ ਤਾਂ ਬਚ ਗਈ, ਪ੍ਰੰਤੂ ਫਿਲਹਾਲ ਉਸ ਦੀ ਬੋਲਣ ਦੀ ਸਮਰੱਥਾ ’ਤੇ ਗੰਭੀਰ ਅਸਰ ਪਿਆ ਹੈ।

ਵੀਰਵਾਰ ਨੂੰ ਪਾਰਕਿੰਗ ਮੈਨੇਜਰ ਅਤੇ ਲਾਡੀ ਦੇ ਪਰਿਵਾਰ ਵਾਲੇ ਲਾਡੀ ਨੂੰ ਪੁਲੀਸ ਹਿਰਾਸਤ ’ਚੋਂ ਛੁਡਵਾ ਲਿਆਏ। ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨ ਲਈ ਜ਼ਹਿਰੀਲਾ ਪਦਾਰਥ ਨਿਗਲ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਰਿਸ਼ੀ ਨਗਰ ਵਾਸੀ ਅੰਮ੍ਰਿਤਪਾਲ ਸਿੰਘ ਉਰਫ਼ ਲਾਡੀ ਸਿਲਵਰ ਆਰਕ ਦੇ ਬਾਹਰ ਬਣੀ ਪਾਰਕਿੰਗ ’ਚ ਕਰਿੰਦਾ ਹੈ। ਉਸ ਨੂੰ ਪੰਜ ਦਿਨ ਹੋਏ ਸਨ ਕੰਮ ’ਤੇ ਲੱਗੇ। ਬੀਤੇ ਬੁੱਧਵਾਰ ਕੋਈ ਪਾਰਕਿੰਗ ’ਚ ਚੋਰੀ ਮੋਟਰਸਾਈਕਲ ਖੜ੍ਹਾ ਕਰਕੇ ਚਲਾ ਗਿਆ। ਜਿਸ ਨੌਜਵਾਨ ਦਾ ਮੋਟਰਸਾਈਕਲ ਸੀ, ਉਹ ਲੱਭਦਾ ਹੋਇਆ ਸਿਲਵਰ ਆਰਕ ਦੇ ਬਾਹਰ ਬਣੀ ਸਰਵਿਸ ਲੇਨ ਦੀ ਪਾਰਕਿੰਗ ਚੈੱਕ ਕਰਨ ਪੁੱਜਿਆ।  ਉਥੇ ਉਸ ਦਾ ਮੋਟਰਸਾਈਕਲ ਪਾਰਕਿੰਗ ’ਚ ਖੜ੍ਹਾ ਸੀ। ਪਹਿਲਾਂ ਉਸ ਨੇ ਲਾਡੀ ਤੋਂ ਮੋਟਰਸਾਈਕਲ ਖੜ੍ਹੇ ਕਰਨ ਵਾਲੇ ਨੌਜਵਾਨ ਬਾਰੇ ਪੁੱਛਿਆ, ਪ੍ਰੰਤੂ ਉਸ ਨੇ ਕੁਝ ਪਤਾ ਨਾ ਹੋਣ ਬਾਰੇ ਖੁਲਾਸਾ ਕੀਤਾ। ਇਸ ਤੋਂ ਬਾਅਦ ਜਿਸ ਦਾ ਮੋਟਰਸਾਈਕਲ ਸੀ, ਉਹ ਨੌਜਵਾਨ ਥਾਣਾ ਡਵੀਜ਼ਨ ਨੰ. 5 ਦੀ ਪੁਲੀਸ ਕੋਲ ਪੁੱਜ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,
ਸਾਕਾ ਬਹਿਬਲ ਕਲਾਂ 2015 ਨਾਲ ਜੁੜੇ ਫੌਜਦਾਰੀ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਮੋਗੇ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਬੀਤੇ ਕੱਲ੍ਹ ਫਰੀਦਕੋਟ ਵਿਖੇ ਜਸਟਿਸ ਚੇਤਨ ਸ਼ਰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: