Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਵਿਸ਼ੇਸ਼ ਵੀਡੀਓੁ ਰਿਪੋਰਟ: ਪੰਜਾਬੀ ਯੁਨੀਵਰਸਿਟੀ ਵੱਲੋਂ ਦੁਰਲੱਭ ਦਸਤਾਵੇਜ ਅਤੇ ਕਿਤਾਬਾਂ ਰੱਦੀ ਦੇ ਵਿੱਚ ਵੇਚਣ ਦਾ ਮਾਮਲਾ

ਵਿਸ਼ੇਸ਼ ਵੀਡੀਓੁ ਰਿਪੋਰਟ: ਪੰਜਾਬੀ ਯੁਨੀਵਰਸਿਟੀ ਵੱਲੋਂ ਦੁਰਲੱਭ ਦਸਤਾਵੇਜ ਅਤੇ ਕਿਤਾਬਾਂ ਰੱਦੀ ਦੇ ਵਿੱਚ ਵੇਚਣ ਦਾ ਮਾਮਲਾ

ਪਟਿਆਲਾ ( 20 ਮਾਰਚ, 2016): ਪੰਜਾਬੀ ਯੂਨੀਵਰਸਿਟੀ ਵੱਲੋਂ ਦੁਰਲੱਭ ਪੁਸਤਕਾਂ, ਅਖਬਾਰਾਂ, ਹੱਥ ਲਿਖਤ ਖਰੜਿਆਂ ਅਤੇ ਰਸਾਲਿਆਂ ਨੂੰ ਰੱਦੀ ਵਿੱਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਮੁੱਦੇ ਨੂੰ ਜਨਤਕ ਕਰਨ ਵਿੱਚ ਮੋਹਰੀ ਭੁਮਿਕਾ ਨਿਭਾਉਣ ਵਾਲੇ ਵਿਦਿਆਰਥੀ ਰਣਜੀਤ ਸਿੰਘ ਨੇ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਦੱਸਿਆ ਕਿ ਦੁਰਲੱਭ ਕਿਸਮ ਦੀਆਂ ਅਖਬਾਰਾਂ ਜਿਵੇਂ ਕਿ ਖਾਲਸਾ ਸਮਾਚਾਰ, ਪੰਜਾਬੀ ਰਸਾਲਾ ਨਿਰਗੁਨਆਰਾ, ਕੁਰਾਨ ਅਤੇ ਬਾਈਬਲ ਦੀਆਂ ਕਾਪੀਆਂ ਰੱਦੀ ਦੇ ਰੂਪ ਵਿੱਚ ਭੇਜੀਆਂ ਜਾ ਰਹੀਆਂ ਸਨ।

ਯੂਨੀਵਰਸਿਟੀ ਦੇ ਪੀਐੱਚਡੀ ਦੇ ਵਿਦਿਆਰਥੀ ਜਗਤਾਰ ਸਿੰਘ ਨੇ ਦੱਸਿਆ ਕਿ ਉਸਦੇ ਇੱਕ ਦੋਸਤ ਨੇ ਉਸਨੂੰ ਦੱਸਿਆ ਕਿ ਯੂਨੀਵਰਸਿਟੀ ਦੀ ਡਾ. ਗੰਡਾ ਸਿੰਘ ਲਾਇਬਰੇਰੀ ਵਿੱਚੋਂ ਕਿਤਾਬਾਂ , ਅਖਬਾਰਾਂ, ਰਸਾਲਿਆਂ ਦਾ ਟਰੱਕ ਭਰ ਕੇ ਬਾਹਰ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਮੈਂਨੂੰ ਕਿਹਾ ਕਿ ਮੈਂ ਆਪ ਜਾ ਕੇ ਵੇਖਾਂ ਕਿ ਕੀ ਗੱਕ ਹੈ। ਜਦੋ ਨੈ ਮੌਕੇ ‘ਤੇ ਪੁੱਜਿਆ ਤਾਂ ਦੇਖਿਆ ਕਿ ਦੁਰਲੱਭ ਦਸਤਾਵੇਜ਼ ਟਰੱਕ ਵਿੱਚ ਲੱਦੇ ਜਾ ਰਹੇ ਸਨ।

ਵਿਦਿਆਰਥੀ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਵਿਦਿਆਰਥੀਆਂ ਨੇ ਲਾਇਬਰੇਰੀ ਦੀ ਮੁਖੀ ਕੋਲੋ ਇਸ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਯੁਨੀਵਰਸਿਟੀ ਕੋਲ ਇਨ੍ਹਾਂ ਦੀਆਂ ਅਸਲ ਕਾਪੀਆਂ ਹਨ ਅਤੇ ਸਿਰਫ ਨਕਲਾਂ ਵੀ ਵੇਚੀਆਂ ਜਾ ਰਹੀਆਂ ਹਨ।ਪਰ ਜਦੋਂ ਇਨਾਂ ਦਸਤਾਵੇਜਾਂ ਦੀਆਂ ਹੋ ਕਾਪੀਆਂ ਵਿਖਾਉਣ ਲਈ ਕਿਹਾ ਤਾਂ ਉਹ ਵਿਖਾਂ ਨਹੀਂ ਸਕੇ।

ਇਸ ਰਿਪੋਰਟ ਨੂੰ ਵਿਸਥਾਰ ਸਾਹਿਬ ਪੜ੍ਹਨ ਲਈ ਵੇਖੋ:

EXCLUSIVE VIDEO REPORT: On Dumping Away Rare Documents in Punjabi University

ਮਾਮਲੇ ਨੂੰ ਗੰਭੀਰ ਹੁੰਦਿਆਂ ਵੇਖ ਕੇ ਲਾਇਬਰੇਰੀ ਦੀ ਮੁਖੀ ਬੀਬੀ ਨੇ ਅਸਤੀਫਾ ਦੇ ਦਿੱਤਾ ਅਤੇ ਦਸਤਾਵੇਜ਼ਾਂ ਨਾਲ ਬਰੇ ਟਰੱਕ ਨੂੰ ਖਲਾੀ ਕਰ ਦਿੱਤਾ। ਯੁਨੀਵਰਸਿਟੀ ਨੇ ਮਾਮਲੇ ਦੀ ਜਾਂਚ ਲਈ ਚਾਰ ਮੇਂਬਰੀ ਕਮੇਟੀ ਬਣਾ ਦਿੱਤੀ ਹੈ।

ਸਿੱਖ ਸਿਆਸਤ ਦੀ ਟੀਮ 15 ਮਾਰਚ ਸ਼ਾਮ ਨੂੰ ਪੰਜਾਬੀ ਯੁਨੀਵਰਸਿਟੀ ਪਹੁੰਚੀ ਨੇ ਵੇਖਿਆ ਕਿ ਰੱਦੀ ਦੇ ਰੂਪ ਵਿੱਚ ਵੇਚੇ ਜਾ ਰਹੇ ਦਸਤਾਵੇਜ਼ਾਂ ਵਿੱਚ ਵੱਡੀ ਗਿਣਤੀ ਵਿੱਚ 1984-85 ਦੇ ਉਸ ਦੌਰ ਨਾਲ ਸਬੰਧਿਤ ਹਨ, ਜਦੋਂ ਭਾਰਤੀ ਹਕੂਮਤ ਵੱਲੋਂ ਪੰਜਾਬ ਵਿੱਚ ਉੱਠੀ ਸਿੱਖ ਅਜ਼ਾਦੀ ਦੀ ਲਹਿਰ ਨੂੰ ਦਬਾਉਣ ਲਈ ਯਤਨ ਕਰ ਰਹੀ ਸੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਸ਼ਵ ਦੀ ਦੂਜੀ ਵੱਡੀ ਯੂਨੀਵਰਸਿਟੀ ਹੈ ਜੋ ਹਿਬਰੂ ਯੂਨੀਵਰਸਿਟੀ ਤੋਂ ਬਾਅਦ ਦੂਜੀ ਵੱਡੀ ਯੂਨੀਵਰਸਿਟੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੇ ਮਕਸਦ ਲਈ ਸਥਾਪਿਤ ਹੋਈ। ਇਸ ਮਕਸਦ ਲਈ ਸਥਾਪਤ ਹੋਈ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸ੍ਰੀ
ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ
ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: