ਬ੍ਰਿਸਬੇਨ (25 ਮਾਰਚ, 2016): ਆਸਟਰੇਲੀਆ ਵਿੱਚ 23ਵੀਆਂ ਸਿੱਖਾਂ ਖੇਡਾਂ ਅੱਜ ਸ਼ੁਰੂ ਹੋ ਗਈਆਂ ਹਨ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੇ ਅਰਦਾਸ ਕਰਕੇ ਖੇਡਾਂ ਦੀ ਸ਼ੁਰੂਆਤ ਕੀਤੀ।ਇਹ ਖੇਡਾਂ ਬ੍ਰਿਸਬੇਨ ਦੀ ਮੋਰਟਨ ਬੇਅ ਸਪੋਰਟਸ ਕਲੱਬ ਟਿੰਰਾਲਪਾ ਵਿਖੇ ਹੋ ਰਹੀਆਂ ਹਨ।
ਇਸ ਮੌਕੇ ਆਸਟ੍ਰੇਲੀਅਨ ਸੈਨੇਟਰ ਗ੍ਰਾਹਮ ਪੈਰਟ, ਡੁਨਕੇਨ ਪੈਰਾ (ਮੈਂਬਰ ਪਾਰਲੀਮੈਂਟ), ਤੈਨੀਯਾ ਸਮਿਥ ਮੈਂਬਰ ਪਾਰਲੀਮੈਂਟ, ਸੈਨੇਟਰ ਗਲੇਨ ਲਾਜੁਰਸ, ਰਿਅਆਨ ਮਰਫੀ (ਡੋਬੋਆਏ), ਮਹਾਰਾਣੀ ਪੁਨੀਤ ਕੌਰ ਸਾਬਕਾ ਵਿਦੇਸ਼ ਮੰਤਰੀ ਤੇ ਐਮ. ਐਲ. ਏ. ਪਟਿਆਲਾ ਵਿਸ਼ੇਸ਼ ਰੂਪ ‘ਚ ਹਾਜ਼ਰ ਹੋਏ ਅਤੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਰਾਜਾਂ ਤੋਂ ਆਈਆਂ ਟੀਮਾਂ ਨੇ ਮਾਰਚ ਪਾਸਟ ਵਿਚ ਹਿੱਸਾ ਲਿਆ।

ਇਸ ਮੌਕੇ ਸ਼ੇਰੇ ਪੰਜਾਬ ਦੇ ਨੌਜਵਾਨ, ਬੱਚਿਆਂ ਤੇ ਮੁਟਿਆਰਾਂ ਨੇ ਜੋਤਾ ਸਿੰਘ ਦੀ ਅਗਵਾਈ ਹੇਠ ਭੰਗੜਾ ਤੇ ਗਿੱਧਾ ਪ੍ਰੋਗਰਾਮ ਪੇਸ਼ ਕੀਤਾ। ਬ੍ਰਿਸਬੇਨ ਗਤਕਾ ਅਕੈਡਮੀ ਦੇ ਜੁਝਾਰੂ ਸਿੰਘਾਂ ਨੇ ਸੁਖਦੀਪ ਸਿੰਘ ਦੀ ਅਗਵਾਈ ਵਿਚ ਗਤਕੇ ਦੇ ਜੌਹਰ ਦਿਖਾਏ।
ਬ੍ਰਿਸਬੇਨ ਸਿੱਖ ਖੇਡਾਂ ਦੇ ਪ੍ਰਧਾਨ ਅਵਨਿੰਦਰ ਸਿੰਘ ਲਾਲੀ ਗਿੱਲ, ਐਨ. ਜੈਕ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੱਧੂ ਨੇ ਸਭ ਨੂੰ ਜੀ ਆਇਆਂ ਕਿਹਾ। ਸਟੇਜ ਸੰਚਾਲਕ ਸੈਕਟਰੀ ਪਰਮਿੰਦਰ ਸਿੰਘ ਤੇ ਜਸਵਿੰਦਰ ਰਾਣੀਪੁਰ ਨੇ ਕਰਦੇ ਹੋਏ ਮੋਰਟਨ ਕਲੱਬ ਦੇ ਰਿਚਰਡ, ਪੁਲਿਸ ਸਹਿਯੋਗ ਲਈ ਜਿਮ ਤੇ ਕੇਡਰਨ ਸਕੂਲ ਦੇ ਕਪਤਾਨ ਸਰਬਜੀਤ ਨੂੰ ਯਾਦਗਾਰੀ ਚਿੰਨ੍ਹ ਤੇ ਆਈਆਂ ਹਸਤੀਆਂ ਵੱਲੋਂ ਦੇ ਕੇ ਸਨਮਾਨਿਤ ਕੀਤਾ ਗਿਆ।
ਅੱਜ ਕਬੱਡੀ, ਹਾਕੀ, ਫੁੱਟਬਾਲ, ਨੈੱਟਬਾਲ, ਟੱਚ ਫੁੱਟਬਾਲ, ਵਾਲੀਬਾਲ ਸਮੇਤ ਕਈ ਹੋਰ ਮੈਚ ਵੱਖ-ਵੱਖ ਖੇਡ ਮੈਦਾਨਾਂ ਵਿਚ ਜਾਰੀ ਰਹੇ। ਐਕਟਿੰਗ ਚੀਫ ਸੁਪਰਡੈਂਟ ਪਾਉਲ ਦੀ ਅਗਵਾਈ ‘ਚ ਪੁਲਿਸ ਨੇ ਸ਼ਾਨਦਾਰ ਭੂਮਿਕਾ ਨਿਭਾਈ।
ਪ੍ਰਧਾਨ ਲਾਲੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੈਸਟਰਨ ਯੂਨੀਅਨ, ਨਿਊ ਇੰਗਲੈਂਡ ਕਾਲਜ ਦੇ ਅਜੀਤਪਾਲ, ਸੰਨੀ ਬਰਾੜ, ਅਮਰੀਕਨ ਕਾਲਜ ਦੇ ਬਰਨਾਡ ਮਲਕ, ਵਾਇਵ ਵਾਟਰ ਦੇ ਜਸਪਾਲ ਸੰਧੂ, ਸਕਿੱਲ ਤੋਂ ਦਮਨ ਤੇ ਰੂਬੀ ਸਿੰਘ, ਅਵੈਨਟਾ ਤੇ ਗਰੋਅ ਮਨੀ ਤੋਂ ਨੀਰੂ ਵੀਰਕ, ਹਰਜੀਤ ਭੁੱਲਰ, ਮਾਲਵਾ ਹੋਮ ਤੋਂ ਹਨੀ, ਵਿਜੈ ਪਾਲ, ਸਪੈਨਸਰ ਤੋਂ ਤਜਿੰਦਰ ਸਿੰਘ, ਕੁਲਦੀਪ ਸਿੰਘ ਵਿਲਾਵੋਂਗ ਬਿਲਡਰ ਸਮੇਤ ਸਿੰਘ ਸਭਾ ਟਾਈਗਮ, ਬ੍ਰਿਸਬੇਨ ਸਿੱਖ ਟੈਂਪਲ (ਲੋਗਨ ਰੋਡ), ਇੰਡੀਅਨ ਬ੍ਰਦਰਜ਼, ਸਮੁੱਚੇ ਮੀਡੀਆ ਅਤੇ ਪ੍ਰੋਗਰਾਮ ਦੀ ਆਯੋਜਿਕ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਕੁਈਨਜ਼ਲੈਂਡ ਦੀ ਟੀਮ ਗੁਰਮਿੰਦਰ ਸਿੰਘ ਬਿੱਟਾ, ਗੁਰਦੀਪ ਸਿੰਘ ਨਿੱਝਰ, ਗੈਰੀ ਸਿੰਘ, ਬਲਵਿੰਦਰ ਸਿੰਘ, ਦੁਪਿੰਦਰ ਸਿੰਘ ਸਮੇਤ ਸਮੂਹ ਅਣਥੱਕ ਸੇਵਕਾਂ, ਸਪਾਂਸਰਾਂ ਦਾ ਧੰਨਵਾਦ ਕੀਤਾ।