Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਗੁਰਦੁਆਰਾ ਕਮੇਟੀ ਨੇ ਕੇਜਰੀਵਾਲ ਸਰਕਾਰ ‘ਤੇ ਲਾਏ ਭਾਈ ਮਤੀਦਾਸ ਛਬੀਲ ਤੋੜਨ ਦੇ ਦੋਸ਼

ਦਿੱਲੀ ਗੁਰਦੁਆਰਾ ਕਮੇਟੀ ਨੇ ਕੇਜਰੀਵਾਲ ਸਰਕਾਰ ‘ਤੇ ਲਾਏ ਭਾਈ ਮਤੀਦਾਸ ਛਬੀਲ ਤੋੜਨ ਦੇ ਦੋਸ਼

ਨਵੀਂ ਦਿੱਲੀ:  ਭਾਈ ਮਤੀਦਾਸ ਜੀ ਦੀ ਯਾਦ ਵਿੱਚ ਬਣੀ ਛਬੀਲ਼ ਨੂੰ ਨਜ਼ਾਇਜ਼ ਨਿਰਮਾਣ ਦੇ ਨਾਂ ਹੇਠ ਦਿੱਲੀ ਨਗਰ ਨਿਗਮ ਵੱਲੋਂ ਢਾਹੁਣ ਦੀ ਕੋਸ਼ਿਸ਼ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਥਾਂ ਤੇ ਹਮਲਾ ਕਰਾਰ ਦਿੱਤਾ।

ਬਿਨਾ ਕੋਈ ਨੋਟਿਸ ਜਾਰੀ ਕੀਤੇ ਉੱਤਰੀ ਦਿੱਲੀ ਨਗਰ ਨਿਗਮ ਅਤੇ ਲੋਕ ਨਿਰਮਾਣ ਵਿਭਾਗ ਦਿੱਲੀ ਸਰਕਾਰ ਵੱਲੋਂ ਸੈਕੜਿਆਂ ਦੀ ਤਇਦਾਦ ਵਿਚ ਪੁਲਿਸ ਕਰਮਚਾਰੀਆਂ ਦੇ ਨਾਲ ਦਿੱਲੀ ਹਾਈਕੋਰਟ ਦੇ ਆਦੇਸ਼ ਤੇ ਸਵੇਰੇ 6 ਵਜੇ ਸ਼ੁਰੂ ਕੀਤੀ ਗਈ ਕਾਰਵਾਹੀ ਦੀ ਵੀ ਕਮੇਟੀ ਨੇ ਨਿਖੇਧੀ ਕੀਤੀ ਹੈ।

ਪੁਲਿਸ ਦੀ ਮੱਦਦ ਨਾਲ ਦਿੱਲੀ ਪ੍ਰਸ਼ਾਸ਼ਨ ਵੱਲੋਂ ਛਬੀਲ ਨੂੰ ਢਾਹੇ ਜਾਣ ਦਾ ਦ੍ਰਿਸ਼
ਪੁਲਿਸ ਦੀ ਮੱਦਦ ਨਾਲ ਦਿੱਲੀ ਪ੍ਰਸ਼ਾਸ਼ਨ ਵੱਲੋਂ ਛਬੀਲ ਨੂੰ ਢਾਹੇ ਜਾਣ ਦਾ ਦ੍ਰਿਸ਼

ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਅਦਾਲਤੀ ਆਦੇਸ਼ ਦੇ ਨਾਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਸ਼ਹੀਦੀ ਸਥਾਨ ਤੇ ਹਮਲਾ ਕਰਨ ਦੀ ਕਥਿਤ ਗਿਣੀ-ਮਿਥੀ ਸਾਜਿਸ਼ ਰਾਹੀਂ ਕਮੇਟੀ ਦੇ ਪ੍ਰਬੰਧ ਦੀ ਸੇਵਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਹੈ।

ਅੱਜ ਹੋਈ ਇਸ ਘਟਨਾਂ ਦੇ ਪਿਛੋਕੜ ਦੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਪ੍ਰੋਜੈਕਟ ਸ਼ਾਹਜਹਾਨਾਬਾਦ ਰੀਡਿਵਲੈਪਮੈਂਟ ਕਾੱਰਪੋਰੇਸ਼ਨ ਦੇ ਲਈ ਚਾਂਦਨੀ ਚੌਂਕ ਬਾਜ਼ਾਰ ਦੀ ਪਟਰੀ ਨੂੰ ਨਜਾਇਜ਼ ਕਬੱਜੇ ਤੋਂ ਮੁਕਤ ਕਰਵਾਉਣ ਲਈ ਲੋਕ ਨਿਰਮਾਣ ਵਿਭਾਗ ਦੇ ਪ੍ਰੋਜੈਕਟ ਅਤੇ ਪ੍ਰਸ਼ਾਸਨ ਦੇ ਡੀ.ਜੀ.ਐਮ. ਨਿਤਿਨ ਪਾਣੀਗ੍ਰਾਹੀ ਨੂੰ ਦਿੱਲੀ ਹਾਈਕੋਰਟ ਵੱਲੋਂ ਨੋਡਲ ਅਫਸਰ ਬਣਾਇਆ ਸੀ ਜੋ ਕਿ ਸਿੱਧਾ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸਤੇਂਦਰ ਜੈਨ ਨੂੰ ਜਵਾਬਦੇਹ ਹੈ।

ਉਹਨਾਂ ਨੇ ਪ੍ਰੌਜੈਕਟ ਦੀ ਡਾਈਰੈਕਟਰ ਅਤੇ ਚਾਂਦਨੀ ਚੌਂਕ ਦੀ ਵਿਧਾਇਕਾ ਅਲਕਾ ਲਾਂਬਾ ਦੀ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਇਸ ਪਿਆਊ ਨੂੰ ਤੋੜਨ ਦੀ ਹੋਈ ਮੀਟਿੰਗ ਦੇ ਮਿੰਨਟਸ ਵੀ ਜਾਰੀ ਕੀਤੇ।

ਉਨਾਂ ਨੇ ਸਵਾਲ ਕੀਤਾ ਕਿ ਜੇਕਰ ਅਲਕਾ ਲਾਂਬਾ ਨੂੰ ਛਬੀਲ਼ ਤੋਂ ਦਿੱਕਤ ਸੀ ਤੇ ਕੀ ਉਹ ਇਸ ਸੰਬੰਧ ਵਿਚ ਕਮੇਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਨਹੀਂ ਕਰ ਸਕਦੀ ਸੀ ? ਉਹਨਾਂ ਨੇ ਕਿਹਾ ਕਿ ਮੁਖ ਮੰਤਰੀ, ਮੰਤਰੀ ਅਤੇ ਵਿਧਾਇਕਾ ਸਿੱਧੇ ਤੌਰ ਤੇ ਗੁਰੂ ਘਰ ਤੇ ਹਮਲਾ ਕਰਨ ਦੇ ਕਥਿਤ ਸਾਜਿਸ਼ਕਰਤਾ ਹਨ ਇਸ ਲਈ ਉਹਨਾਂ ਨੂੰ ਸਾਹਮਣੇ ਆ ਕੇ ਇਸ ਮਸਲੇ ਤੇ ਆਪਣਾ ਰੁੱਖ ਸਪਸ਼ਟ ਕਰਨਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਛਬੀਲ਼ ਦੇ ਸਬੰਧ ਵਿਚ 1991 ਦੀ ਨਗਰ ਨਿਗਮ ਤੋਂ ਕਮੇਟੀ ਦੇ ਕੋਲ ਮੰਜੂਰੀ ਹੈ ਤੇ ਆਲੇ ਦੁਆਲੇ ਦੇ ਸਾਰੇ ਦੁਕਾਨਦਾਰ, ਯਾਤਰੀ, ਸੈਲਾਨੀ ਅਤੇ ਗਾਹਕ ਹਜਾਰਾਂ ਦੀ ਗਿਣਤੀ ਵਿਚ ਇਸ ਛਬੀਲ਼ ਤੋਂ ਠੰਡਾ ਪਾਣੀ ਪੀਕੇ ਰੋਜਾਨਾ ਆਪਣੀ ਪਿਆਸ ਬੁਝਾਉਂਦੇ ਹਨ।

ਦਿੱਲੀ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ਤੋਂ ਦੂਰ ਰਹਿਣ ਅਤੇ ਗੁਰਦੁਆਰਾ ਸਾਹਿਬ ਦੀ ਇਕ ਇੰਚ ਜਮੀਨ ਤੇ ਵੀ ਨਜ਼ਰ ਨਾ ਰੱਖਣ ਦੀ ਵੀ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੋਸਲ ਮੀਡੀਆ ਤੇ ਛਬੀਲ਼ ਨੂੰ ਤੋੜਨ ਦਾ ਨੌਟਿਸ ਕਮੇਟੀ ਨੂੰ 3 ਦਿਨ ਪਹਿਲੇ ਮਿਲਣ ਦਾ ਨਕਲੀ ਮੈਸੇਜ਼ ਵਾਇਰਲ ਕਰਨ ਵਾਲੇ ਸ਼ਰਾਰਤੀ ਅਨਸਰਾ ਦੇ ਖਿਲਾਫ ਕਮੇਟੀ ਵੱਲੋਂ ਸਾਈਬਰ ਸੈਲ ਵਿਚ ਸ਼ਿਕਾਇਤ ਕੀਤੀ ਜਾਵੇਗੀ। ਵਿਰੋਧੀ ਧਿਰਾਂ ਵੱਲੋਂ ਗੁਰਦੁਆਰਾ ਸਾਹਿਬ ਪੁੱਜ ਕੇ ਇਸ ਮਸਲੇ ਤੇ ਕੀਤੀ ਗਈ ਸਿਆਸਤ ਨੂੰ ਵੀ ਉਨਾਂ ਮੰਦਭਾਗਾ ਦੱਸਿਆ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਜਿਕਰਯੋਗ ਹੈ ਕਿ 1783 ਈਸਵੀ ਵਿਚ ਜਦੋਂ ਬਾਬਾ ਬਘੇਲ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਿੱਖ ਫੌਜਾਂ ਨੇ ਦਿੱਲੀ ਫਤਹਿ ਕੀਤੀ ਸੀ ਤਾਂ ਉਸ ਸਮੇਂ ਇੱਥੇ ਸਿੱਖਾਂ
ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਮੌਕੇ ਕੀਤਾ ਇਕਰਾਰਨਾਮਾ ਕਿ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਗ੍ਰੰਥੀਆਂ ਅਤੇ ਪੁਜਾਰੀਆਂ
ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਮੌਕੇ ਕੀਤਾ ਇਕਰਾਰਨਾਮਾ ਕਿ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਗ੍ਰੰਥੀਆਂ ਅਤੇ ਪੁਜਾਰੀਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: