Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਣਕ ਖਰੀਦ ਵਿਚ ਹੋ ਰਹੀ ਗੜਬੜੀ ਲਈ ਬਾਦਲ ਸਰਕਾਰ ਜਿੰਮੇਵਾਰ: ਆਪ

ਕਣਕ ਖਰੀਦ ਵਿਚ ਹੋ ਰਹੀ ਗੜਬੜੀ ਲਈ ਬਾਦਲ ਸਰਕਾਰ ਜਿੰਮੇਵਾਰ: ਆਪ

ਚੰਡੀਗੜ: ਆਮ ਆਦਮੀ ਪਾਰਟੀ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਸਰਕਾਰ ਨੂੰ ਕਣਕ ਖਰੀਦ ਵਿਚ ਹੋ ਰਹੀ ਗੜਬੜੀ ਲਈ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ 20 ਦਿਨਾਂ ਤੋਂ ਚੱਲ ਰਹੀ ਕਣਕ ਦੀ ਖਰੀਦ ਦੌਰਾਨ 40 ਲੱਖ ਟਨ ਕਣਕ ਖਰੀਦਣ ਤੋ ਬਾਅਦ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 1 ਧੇਲਾ ਵੀ ਅਦਾਇਗੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਜਦੋਂ ਪੰਜਾਬ ਦਾ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕਸ਼ੀਆਂ ਦੇ ਰਾਹ ਪੈ ਰਿਹਾ ਹੈ, ਉਸ ਸਮੇਂ ਸਰਕਾਰ ਦੀ ਇਹ ਕਾਰਵਾਈ ਕਿਸਾਨਾਂ ਲਈ ਹੋਰ ਵੀ ਮਾਰੂ ਸਿੱਧ ਹੋ ਸਕਦੀ ਹੈ।Aam Aadmi Party Logo

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੱਲ ਹੀ ਮਾਲਵੇ ਦੇ 5 ਕਿਸਾਨਾਂ ਨੇ ਬਾਦਲ ਸਰਕਾਰ ਤੋਂ ਕਿਸੇ ਉਮੀਦ ਦੀ ਆਸ ਨਾ ਰੱਖਦੇ ਹੋਏ ਆਤਮ ਹੱਤਿਆ ਕਰ ਲਈ ਗਈ। ਇਨਾ ਮੌਤਾਂ ਦਾ ਕਾਰਨ ਬਾਦਲ ਸਰਕਾਰ ਦੁਆਰਾ ਕਿਸਾਨਾਂ ਨੂੰ ਜਿਣਸਾਂ ਦੀ ਰਕਮ ਦੀ ਅਦਾਇਗੀ ਨਾ ਕਰਨਾ ਅਤੇ ਕਿਸਾਨਾਂ ਦੁਆਰਾ ਆਪਣੇ ਕਰਜ਼ੇ ਤੋਂ ਉਪਜੀ ਪਰੇਸ਼ਾਨੀ ਹੈ।

12 ਹਜਾਰ ਕਰੋੜ ਰੁਪਏ ਦੇ ਅਨਾਜ ਘੋਟਾਲੇ ਲਈ ਸੁਪਰੀਪ ਕੋਰਟ ਦੇ ਮੌਜੂਦਾ ਜੱਜ ਦੁਆਰਾ ਗਠਿਤ ਐਸਆਈਟੀ ਦੀ ਮੰਗ ਕਰਦਿਆਂ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਬਾਦਲਾਂ ਦੀ ਇਸ ਕਾਰਜਸਤਾਨੀ ਸੰਬੰਧੀ ‘ਸਫੈਦ ਪੱਤਰ’ ਜਾਰੀ ਕਰੇ ਤਾਂ ਜੋ ਪੰਜਾਬ ਦੇ ਲੋਕ ਇਸ ਗੱਲ ਤੋਂ ਜਾਣੂ ਹੋ ਸਕਣ ਕਿ ਕਿਸ ਪ੍ਰਕਾਰ ਬਾਦਲਾਂ ਨੇ ਉਨ੍ਹਾਂ ਦੇ ਪੈਸੇ ਉੱਤੇ ਡਾਕਾ ਮਾਰਿਆ ਹੈ।

ਅਨਾਜ ਘੋਟਾਲੇ ਵਿਚ ਆਪਣੀ ਸ਼ਮੂਲੀਅਤ ਦੱਸਣ ਦੀ ਥਾਂ ਮੁੱਖ ਮੰਤਰੀ ਬਾਦਲ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਮੋਦੀ ਤੋਂ ਖਰੀਦ ਲਈ ਹੋਰ ਪੈਸੇ ਮੰਗਣ ਚਲੇ ਗਏ ਜਦੋਂ ਕਿ ਖਰੀਦ ਦਾ ਪੈਸਾ ਮਿਲਣਾ ਕਿਸੇ ਵੀ ਰਾਜ ਦਾ ਅਧਿਕਾਰ ਹੈ।

ਮਾਨ ਨੇ ਕਿਹਾ ”ਹੁਣ ਜਦੋਂ ਕਿ ਬਾਦਲ ਸਾਹਿਬ ਦੇ ਜਵਾਈ ਅਤੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਅਦੇਸ ਪ੍ਰਤਾਪ ਕੈਰੋਂ ਨੇ ਇਹ ਗੱਲ ਮੰਨ ਲਈ ਹੈ ਕਿ ਖਰੀਦ ਸੰਬੰਧੀ ਪੈਸੇ ਵਿਚੋਂ ਗਲਤ ਢੰਗ ਨਾਲ 900 ਕਰੋੜ ਰੁਪਏ ਆਟਾ-ਦਾਲ ਸਕੀਮ ਲਈ ਵਰਤੇ ਗਏ ਸਨ ਤਾਂ ਅਜਿਹੀ ਸਥਿਤੀ ਵਿਚ ਕੈਰੋਂ ਖਿਲਾਫ ਫੰਡਾ ਦੀ ਦੁਰਵਰਤੋਂ ਦਾ ਮੁੱਕਦਮਾ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ?”

ਘੋਟਾਲੇ ਸੰਬੰਧੀ ਹੈਰਾਨੀ ਜਨਕ ਤੱਥ ਪੇਸ਼ ਕਰਦਿਆਂ ‘ਕੈਗ’ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੁਆਰਾ ਕਣਕ ਦੀ ਢੋਆ ਢੁਆਈ ਲਈ ਵਰਤੇ ਗਏ ਟਰੱਕਾਂ ਦੇ ਨੰਬਰਾਂ ਦੀ ਜਾਂਚ ਉਪਰੰਤ ਉਹ ਪਾਇਆ ਗਿਆ ਕਿ ਉਨ੍ਹਾਂ ਵਿਚੋਂ ਬਹੁਤੇ ਨਕਲੀ ਸਨ ਅਤੇ ਇਸ ਤੋਂ ਵੀ ਉਪਰ ਕੁਝ ਕੁ ਟਰੱਕਾਂ ਦੇ ਨੰਬਰਾਂ ਦੀ ਥਾਂ ਸਕੂਟਰਾਂ ਦੇ ਨੰਬਰ ਲਿਸਟ ਵਿਚ ਸ਼ਾਮਲ ਕੀਤੇ ਗਏ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਵਾਲੇ ਰੰਗ ਵਿੱਚ ਰੰਗਣ ਸਬੰਧੀ
ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ
ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: