Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇਟਲੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ

ਇਟਲੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ

ਮਿਲਾਨ 24 ਅਪ੍ਰੈਲ 2016 (ਬਲਵਿੰਦਰ ਸਿੰਘ ਢਿੱਲੋ): ਇਟਲੀ ਦੇ ਵਿਚੈਸਾ ਜਿਲੇ ਵਿੱਚ ਸਥਿੱਤ ਗੁਰਦੁਆਰਾ ਸਿੰਘ ਸਭਾ ਕਾਸਤਲਗੌਮਬੈਰਤੋ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੁੰ ਸਮੱਰਪਿਤ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਸਿੱਖ ਸੰਗਤਾਂ ਪੂਰੀ ਇਟਲੀ ਦੇ ਕੋਨੇ ਕੋਨੇ ਤੋ ਵੱਡੀ ਗਿਣਤੀ ਵਿਚ ਪੁੱਜੀਆ, ਸਿੱਖੀ ਪ੍ਰੰਪਰਾਵਾਂ ਤੇ ਪੂਰਨ ਗੁਰ ਮਰਿਯਾਦਾ ਅਨੁਸਾਰ ਨਗਰ ਕੀਰਤਨ ਦੀ ਆਰੰਭਤਾ ਬਾਅਦ ਦੁਪਿਹਰ 2 ਵਜੇ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਫੁੱਲਾ ਨਾਲ ਸਜਾਈ ਇਕ ਗੱਡੀ ਵਿਚ ਸੁਸ਼ੋਬਿਤ ਕੀਤਾ ਗਿਆ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਗਈ।

ਨਗਰ ਕੀਰਤਨ ਦੀ ਸ਼ੋਭਾ ਬਹੁਤ ਹੀ ਨਿਰਾਲੀ ਸੀ।
ਨਗਰ ਕੀਰਤਨ ਦੀ ਸ਼ੋਭਾ ਬਹੁਤ ਹੀ ਨਿਰਾਲੀ ਸੀ।

ਨਗਰ ਕੀਰਤਨ ਦੀ ਸ਼ੋਭਾ ਬਹੁਤ ਹੀ ਨਿਰਾਲੀ ਸੀ। ਸਮੁੱਚਾ ਕਸਤਲਗੋਮਬੈਰਤੋ ਸ਼ਹਿਰ ਖਾਲਸਾਈ ਪਹਿਰਾਵਿਆਂ ਵਾਲੇ ਸੱਜੇ ਸਿੰਘ ਸਿੰਘਣੀਆਂ ਨਾਲ ਖਾਲਸਾਈ ਰੰਗ ਵਿੱਚ ਰੰਗਿਆ ਨਜਰ ਆ ਰਿਹਾ ਸੀ, ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋ ਸੁਰੂ ਹੋ ਕੇ ਕਸਤਲਗੋਮਬੈਰਤੋ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚੋ ਹੁੰਦਾ ਹੋਇਆ ਪੰਡਾਲ ਵਿਚ ਪੰਹੁਚਿਆ, ਜਿੱਥੇ ਸੰਗਤਾ ਵਾਸਤੇ ਗੁਰੂ ਦੇ ਲੰਗਰ ਦਾ ਵਿਸੇਸ਼ ਪ੍ਰਬੰਧ ਕੀਤਾ ਹੋਇਆ ਸੀ, ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ‘ਤੇ ਇਟਲੀ ਪਹੁੰਚੇ ਪੰਥ ਦੇ ਪ੍ਰਸਿਧ ਢਾਡੀ ਭਾਈ ਗੁਰਮੇਜ ਸਿੰਘ ਬਾਦਲ ਤੇ ਗਿਆਨੀ ਪੂਰਨ ਸਿੰਘ ਦਿੱਲੀ ਵਾਲਿਆ ਦੁਆਰਾ ਵਡਮੁੱਲਾ ਇਤਿਹਾਸ ਸਰਵਣ ਕਰਵਾਇਆ ਗਿਆ।

ਬਾਬਾ ਅਜੀਤ ਸਿੰਘ ਜੁਝਾਰ ਸਿੰਘ ਗੁਰਮਤਿ ਗਤਕਾ ਅਕੈਡਮੀ ਬ੍ਰੇਸ਼ੀਆ ਦੇ ਸਿੰਘਾ ਵਲੋ ਗਤਕੇ ਦੇ ਹੈਰਤਅੰਗੈਜ ਕਰਨ ਵਾਲੇ ਕਰਤਵ ਦਿਖਾ ਕੇ ਇਟਾਲੀਅਨ ਲੋਕਾਂ ਦੇ ਮਨਾਂ ‘ਤੇ ਸਿੱਖਾਂ ਦੀ ਇਸ ਨਿਵੇਕਲੀ ਖੇਡ ਦਾ ਗਹਿਰਾ ਪ੍ਰਭਾਵ ਛੱਡਿਆ ਗਿਆ। ਨਗਰ ਕੀਰਤਨ ਵਿੱਚ ਗੁਰਦੁਆਰਾ ਗੁਰੂ ਰਾਮ ਦਾਸ ਨਿਵਾਸ ਕਿਆਂਪੋ, ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸੇਵਾ ਸੋਸਾਇਟੀ ਲੋਨੀਗੋ, ਗੁਰਦੁਆਰਾ ਸੰਨਬੋਨੀਫਾਚੋ ਦੀ ਪ੍ਰਬੰਧਕ ਕਮੇਟੀਆਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਰਪ ਦੇ ਪ੍ਰਧਾਨ ਭਾਈ ਚੈਨ ਸਿੰਘ ਫਰਾਂਸ, ਗੁਰਦੁਆਰਾ ਗੁਰੂ ਕਲਗੀਧਰ ਮਾਨਤੋਵਾ ਤੋ ਭਾਈ ਸੁਖਜਿੰਦਰ ਸਿੰਘ, ਕਸ਼ਮੀਰ ਸਿੰਘ ਖਾਲਸਾ, ਕਥਾਵਾਚਕ ਭਾਈ ਬਲਜਿੰਦਰ ਸਿੰਘ, ਕਥਾਵਾਚਕ ਭਾਈ ਸੁਰਜੀਤ ਸਿੰਘ ਖੰਡੇਵਾਲੇ, ਸਤਵਿੰਦਰ ਸਿੰਘ ਬਾਜਵਾ ਪੋਰਦੀਨੋਨੇ ਵਾਲਿਆ ਨੇ ਸ਼ਿਰਕਤ ਕੀਤੀ। ਸਮਾਪਤੀ ਤੇ ਮੁੱਖ ਪ੍ਰਬੰਧਕ ਭਾਈ ਹਰਵੰਤ ਸਿੰਘ ਦਾਦੂਵਾਲ ਦੁਆਰਾ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆ ਸਮੁੱਚੀਆਂ ਸੰਗਤਾਂ ਤੇ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ ਗਿਆ। ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਿਰੋਪਾਓ ਸਾਹਿਬ ਦੀ ਬਖਸ਼ਿਸ਼ ਨਾਲ਼ ਸਨਮਾਨਿਤ ਕੀਤਾ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਸ਼੍ਰੋਮਣੀ ਕਮੇਟੀ ਵਲੋਂ ਹਮਾਇਤ ਪ੍ਰਾਪਤ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਨੇ ਅਹਿਮ ਫੈਸਲਾ ਲੈਂਦਿਆਂ ਜਿਥੇ ਇਟਲੀ ਸਰਕਾਰ ਵਲੋਂ ਸੁਝਾਏ ਕ੍ਰਿਪਾਨ ਦੇ ਨਵੇਂ ਰੂਪ
ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਕ੍ਰਿਪਾਨ ਦੇ ਇਟਾਲੀਆਨ ਰੂਪ ਨੂੰ ਪ੍ਰਵਾਨ ਨਾ ਕੀਤਾ ਜਾਵੇ।
ਮੀਡੀਏ ਤੋਂ ਮਿਲੀ ਜਾਣਕਾਰੀ ਅਨੂਸਾਰ ਇਟਲੀ ਸਰਕਾਰ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਕਕਾਰ ਵਜੋਂ ਖਾਸ ਤਰਾਂ ਦੀ ਕਿਰਪਾਨ ਪਹਿਨਣ ਦੀ ਪ੍ਰਵਾਨਗੀ ਮਿਲ ਗਈ ਹੈ। ਅੱਜ ਇਸ ਸਬੰਧ ਵਿਚ ਸਿੱਖ ਆਗੂ ਸੁਖਦੇਵ
ਪਿਛਲੇ ਹਫਤੇ ਇਟਲੀ ਦੀ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਜਨਤਕ ਥਾਵਾਂ 'ਤੇ ਕਿਰਪਾਨ ਪਾਉਣ 'ਤੇ ਪਾਬੰਦੀ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਅਪੀਲ ਕਰਤਾ ਜਤਿੰਦਰ ਸਿੰਘ ਹੁਣ ਇਸ ਫੈਸਲੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: