Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬੇਰੋਜਗਾਰੀ, ਨਸ਼ਾ ਅਤੇ ਮਹਿੰਗਾਈ ਦੇ ਖਿਲਾਫ ਘਰ-ਘਰ ਦਸਤਕ ਦੇਵੇਗਾ ਮਹਿਲਾ ਵਿੰਗ: ਪ੍ਰੋ. ਬਲਜਿੰਦਰ ਕੌਰ

ਬੇਰੋਜਗਾਰੀ, ਨਸ਼ਾ ਅਤੇ ਮਹਿੰਗਾਈ ਦੇ ਖਿਲਾਫ ਘਰ-ਘਰ ਦਸਤਕ ਦੇਵੇਗਾ ਮਹਿਲਾ ਵਿੰਗ: ਪ੍ਰੋ. ਬਲਜਿੰਦਰ ਕੌਰ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਦੀ ਮਹਿਲਾ ਵਿੰਗ ਬੇਰੋਜਗਾਰੀ, ਨਸ਼ਾ ਅਤੇ ਮਹਿੰਗਾਈ ਦੇ ਵਿਰੁੱਧ ਸ਼ਨੀਵਾਰ ਤੋਂ ਰਾਜ ਭਰ ਵਿੱਚ ਹਸਤਾਖਰ ਅਭਿਆਨ ਸ਼ੁਰੂ ਕਰ ਰਿਹਾ ਹੈ। ਮਹਿਲਾ ਵਿੰਗ ਦੀ ਪ੍ਰਦੇਸ਼ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਸ਼ੁੱਕਰਵਾਰ ਇੱਥੇ ਪ੍ਰੈਸ ਕਾਨਫਰੰਸ ਵਿੱਚ ਇਸਦਾ ਐਲਾਨ ਕਰਦੇ ਹੋਏ ਦੱਸਿਆ ਕਿ ਇਸ ਅਭਿਆਨ ਦੇ ਤਹਿਤ ਸੂਬੇ ਦੇ ਘਰ-ਘਰ ਦਸਤਕ ਦਿੱਤੀ ਜਾਵੇਗੀ ਅਤੇ ਔਰਤਾਂ ਨੂੰ ਬੇਰੋਜਗਾਰੀ, ਨਸ਼ਾ ਅਤੇ ਮਹਿੰਗਾਈ ਵਰਗੀ ਸਮਸਿਆਵਾਂ ਦੇ ਵਿਰੁੱਧ ਡੱਟਣ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਦੇਸ਼ ਮਹਿਲਾ ਵਿੰਗ ਦੀ ਜਨਰਲ ਸਕੱਤਰ ਗੁਰਪ੍ਰੀਤ ਕੌਰ ਗਿਲ, ਉਪ-ਪ੍ਰਧਾਨ ਕੁਲਦੀਪ ਕੌਰ, ਸੰਯੁਕਤ ਸਕੱਤਰ ਅਤੇ ਬੁਲਾਰੇ ਰਾਜ ਲਾਲੀ ਗਿਲ, ਸੰਯੁਕਤ ਸਕੱਤਰ ਸੁਰਿੰਦਰ ਕੌਰ, ਮਹਿਲਾ ਨੇਤਾ ਪ੍ਰਿੰਸੀਪਲ ਕਰਮਜੀਤ ਕੌਰ ਅਤੇ ਮਨਜੀਤ ਕੌਰ ਨਾਭਾ ਮੌਜੂਦ ਸੀ।

'ਆਪ' ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਹਸਤਾਖਰ ਮੁਹਿੰਮ ਦਾ ਐਲਾਨ ਕਰਦੀ ਹੋਈ
‘ਆਪ’ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਹਸਤਾਖਰ ਮੁਹਿੰਮ ਦਾ ਐਲਾਨ ਕਰਦੀ ਹੋਈ

ਇਸ ਮੌਕੇ ਉੱਤੇ ਮਹਿੰਗਾਈ, ਬੇਰੋਜਗਾਰੀ ਅਤੇ ਨਸ਼ੇ ਵਰਗੇ ਮੁੱਦਿਆਂ ਦੇ ਖਿਲਾਫ ਮਹਿਲਾ ਵਿੰਗ ਵਲੋਂ ਪੰਜਾਬ ਦੀਆਂ ਮਾਵਾਂ, ਭੈਣਾਂ, ਬੇਟੀਆਂ ਅਤੇ ਬਹੂਆਂ ਦੇ ਨਾਮ ਅਪੀਲ ਭਰਿਆ ਪੋਸਟਰ ਜਾਰੀ ਕੀਤਾ ਗਿਆ, ਜੋ ਨਸ਼ਾ, ਬੇਰੋਜਗਾਰੀ ਅਤੇ ਮਹਿੰਗਾਈ ਵਰਗੀ ਸੱਮਸਿਆਵਾਂ ਨੂੰ ਪ੍ਰਗਟ ਕਰਦੀ ਡਾਕੂਮੇਂਟਰੀ ‘ਚਿੱਟਾ ਸੱਚ’ ਉੱਤੇ ਅਧਾਰਿਤ ਹੈ। ਅਭਿਆਨ ਦੇ ਦੌਰਾਨ ਇਹ ਪੋਸਟਰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।

ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਬੇਰੋਜਗਾਰੀ, ਨਸ਼ਾ ਅਤੇ ਮਹਿੰਗਾਈ ਵਰਗੀ ਅਣਗਿਣਤ ਸੱਮਸਿਆਵਾਂ ਨਾਲ ਜੂਝ ਰਹੇ ਪੰਜਾਬ ਵਿੱਚ ਮਹਿਲਾ ਵਰਗ ਦੀ ਹਾਲਤ ਬੇਹੱਦ ਤਰਸਯੋਗ ਹੋ ਗਈ ਹੈ, ਪਰੰਤੂ ਕਿਸੇ ਵੀ ਰਾਜਨੀਤਕ ਅਤੇ ਸੱਤਾਧਾਰੀ ਦਲ ਨੇ ਔਰਤਾਂ ਦੀਆਂ ਸਮਸਿਆਵਾਂ ਨੂੰ ਸੱਮਝਣ ਅਤੇ ਉਨ੍ਹਾਂ ਦਾ ਹੱਲ ਕੱਢਣ ਦੀ ਕਦੇ ਵੀ ਗੰਭੀਰ ਕੋਸ਼ਿਸ਼ ਨਹੀਂ ਕੀਤੀ। ਜਦੋਂ ਕਿ ਔਰਤਾਂ ਦੀ ਸਮਾਜ ਵਿੱਚ ਬੇਹੱਦ ਮਹੱਤਵਪੂਰਣ ਅਹਮਿਅਤ ਹੁੰਦੀ ਹੈ। ਸਾਡੇ ਗੁਰੂ ਸਹਿਬਾਨਾਂ ਨੇ ਵੀ ਔਰਤਾਂ ਨੂੰ ਉਚੀ ਪਦਵੀ ਨਾਲ ਨਿਵਾਜਿਆ ਹੈ।

ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੇ ਸਾਰੇ 117 ਵਿਧਾਨ ਸਭਾ ਖੇਤਰਾਂ ਵਿੱਚ ਹਸ਼ਤਾਖਰ ਅਭਿਆਨ ਸ਼ਨੀਵਾਰ, 18 ਜੂਨ 2016 ਤੋਂ ਸ਼ੁਰੂ ਹੋਵੇਗਾ, ਜਿਹੜਾ ਕਿ ਇੱਕ ਮਹੀਨਾ ਚੱਲੇਗਾ। ਵੀਹ-ਵੀਹ ਔਰਤਾਂ ਦੀ ਟੀਮ ਘਰ- ਘਰ ਦਸਤਕ ਦੇਵੇਗੀ ਅਤੇ ਘਰ ਵਿੱਚ ਮੌਜੂਦ ਔਰਤਾਂ ਨੂੰ ਬੇਰੋਜਗਾਰੀ, ਨਸ਼ਾ ਅਤੇ ਮਹਿੰਗਾਈ ਦੇ ਖਿਲਾਫ ਲੜਨ ਲਈ ਅਪੀਲ ਕਰਨਗੇ। ਇਸ ਮੁਹਿੰਮ ਲਈ ਸਾਰੀਆਂ ਤਿਆਰੀਆਂ ਬੈਠਕਾਂ ਮੁਕੰਮਲ ਹੋ ਚੁੱਕੀ ਹੈ। ‘ਮੈਂ ਬਚਨ ਕਰਦੀ ਹਾਂ ਕਿ ਮੈਂ ਬੇਰੋਜਗਾਰੀ, ਨਸ਼ਾ ਅਤੇ ਮਹਿੰਗਾਈ ਦੇ ਖਿਲਾਫ ਡਟਕੇ ਲੜਾਂਗੀ’ ਵਾਲੇ ਪ੍ਰਰਫਾਮਾ ਉੱਤੇ ਨਾਮ, ਪਤਾ, ਫੋਨ ਨੰਬਰ ਅਤੇ ਹਸਤਾਖਰ ਲਈ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਹਰ ਟੀਮ ਅੱਗੇ ਦੋ-ਦੋ ਕੋ-ਆਰਡਿਨੇਟਰਾਂ ਨਾਲ ਜੁੜੀ ਹੋਵੇਗੀ। ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਮਹਿਲਾ ਵਿੰਗ ਦੇ 8.50 ਲੱਖ ਮੈਂਬਰ ਹਨ ਅਤੇ ਰਾਜ ਪੱਧਰ ਤੋਂ ਲੈ ਕੇ ਹੇਠਾਂ ਪੱਧਰ ਤੱਕ ਸੰਗਠਨਾਤਮਕ ਢਾਂਚਾ ਬਣਿਆ ਹੋਇਆ ਹੈ।

ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ਡੀਜਲ-ਪੈਟ੍ਰੋਲ ਦੀ ਪ੍ਰਤੀ ਦਿਨ ਵੱਧ ਰਹੀ ਕੀਮਤਾਂ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਮਹਿੰਗਾਈ ਨੂੰ ਚੋਣ ਮੁੱਦਾ ਬਣਾਕੇ ਕੇਂਦਰ ਵਿੱਚ ਸਰਕਾਰ ਬਣਾਉਣ ਵਾਲੀ ਨਰਿੰਦਰ ਮੋਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਦੇ ਪਦ ਚਿੰਨ੍ਹ ਉੱਤੇ ਹੀ ਚਲਣ ਲੱਗ ਪਈ ਹੈ। ਵੱਧਦੀ ਮਹਿੰਗਾਈ ਕਾਰਨ ਹਰ ਘਰ ਵਿੱਚ ਹਾਹਾਕਾਰ ਹੈ। ਪ੍ਰੋ. ਬਲਜਿੰਦਰ ਕੌਰ ਨੇ ਮਹਿੰਗਾਈ, ਬੇਰੋਜਗਾਰੀ ਅਤੇ ਨਸ਼ੇ ਦੇ ਮੁੱਦੇ ਉੱਤੇ ਪੰਜਾਬ ਦੀ ਬਾਦਲ ਸਰਕਾਰ ਦੀ ਵੀ ਖਿਚਾਈ ਕੀਤੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ
ਆਮ ਆਦਮੀ ਪਾਰਟੀ ਵਿਚ ਕੇਂਦਰੀ ਲੀਡਰਸ਼ਿੱਪ ਦੇ ਦਬਦਬ ਕਾਰਨ ਲੱਗਦਾ ਹੈ ਕਿ ਪੰਜਾਬ ਦੇ ਚੁਣੇ ਹੋਏ ਵਿਧਾਇਕ ਸੂਬੇ ਤੋਂ ਬਾਹਰੀ ਆਗੂਆਂ ਨੂੰ ਪੰਜਾਬ ਦੇ ਨੁਮਾਇੰਦੇ ਵਜੋਂ ਰਾਜ ਸਭਾ ਵਿਚ ਭੇਜਣਗੇ।
ਕੇਜਰੀਵਾਲ ਸਰਕਾਰ ਦੇ ਫੈਸਲੇ ਨੇ ਪੰਜਾਬ ਦੇ ਆਪ ਆਗੂ ਕੁੜਿੱਕੀ ਵਿੱਚ ਫਸਾਏ। ਇੱਕ ਪਾਸੇ ਲੱਖਾਂ ਕਿਸਾਨ ਕੇਂਦਰ ਦੇ ਬਣਾਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਹੱਦਾਂ ਉੱਤੇ ਮੋਰਚਾ ਲਾ ਕੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: