Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਦੇ ਨਵਾਂ ਬਜ਼ਾਰ (ਪੁਰਾਣੀ ਦਿੱਲੀ) ‘ਚ ਧਮਾਕਾ, ਇਕ ਦੀ ਮੌਤ, ਦਰਜਣ ਤੋਂ ਵੱਧ ਜ਼ਖਮੀ

ਦਿੱਲੀ ਦੇ ਨਵਾਂ ਬਜ਼ਾਰ (ਪੁਰਾਣੀ ਦਿੱਲੀ) ‘ਚ ਧਮਾਕਾ, ਇਕ ਦੀ ਮੌਤ, ਦਰਜਣ ਤੋਂ ਵੱਧ ਜ਼ਖਮੀ

ਨਵੀਂ ਦਿੱਲੀ: ਦਿੱਲੀ ਦੇ ਲਾਹੌਰੀ ਗੇਟ ਦੇ ਕੋਲ ਨਵਾਂ ਬਜ਼ਾਰ ਇਲਾਕੇ ‘ਚ ਧਮਾਕਾ ਹੋਣ ਦੀ ਖ਼ਬਰ ਆਈ ਹੈ। ਇਸ ਧਮਾਕੇ ‘ਚ ਇਕ ਬੰਦੇ ਦੀ ਮੌਤ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ ਹਨ। ਜਦਕਿ 7 ਤੋਂ ਵੱਧ ਲੋਕਾਂ ਨੂੰ ਛੋਟੇ ਜ਼ਖਮ ਲੱਗੇ ਹਨ।

ਇਹ ਨਵਾਂ ਬਜ਼ਾਰ ਦੀ ਭੀੜੀਆਂ ਗਲੀਆਂ ਹਨ। ਇਥੇ ਅਨਾਜ ਦੀਆਂ ਦੁਕਾਨਾਂ ਹਨ। ਇਥੇ ਇਕ ਬੰਦਾ ਆਪਣੇ ਸਿਰ ‘ਤੇ ਇਕ ਥੈਲਾ ਲੈ ਕੇ ਜਾ ਰਿਹਾ ਸੀ, ਜਿਸ ਵਿਚ ਧਮਾਕਾ ਹੋ ਗਿਆ ਅਤੇ ਉਸ ਥੈਲਾ ਲਿਜਾਣ ਵਾਲੇ ਦੀ ਮੌਤ ਹੋ ਗਈ। ਉਸ ਥੈਲੇ ‘ਚ ਧਮਾਕਾਖੇਜ਼ ਸਮੱਗਰੀ ਸੀ ਜਾਂ ਪਟਾਕੇ ਸੀ, ਹਾਲੇ ਇਸ ਦੀ ਜਾਂਚ ਚੱਲ ਰਹੀ ਹੈ।

cctv-footage_naya-bazar-blast-delhi
ਧਮਾਕੇ ਵੇਲੇ ਦੀ ਸੀਸੀਟੀਵੀ ਫੁਟੇਜ

ਫਿਲਹਾਲ ਪੁਲਿਸ ਮੌਕੇ ‘ਤੇ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ 100 ਮੀਟਰ ਦੇ ਦਾਇਰੇ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਧਮਾਕਾ ਕਿਵੇਂ ਹੋਇਆ ਅਤੇ ਲੋਕ ਇੱਧਰ-ਉੱਧਰ ਭੱਜਣ ਲੱਗੇ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਹ ਪਟਾਕਿਆਂ ਦਾ ਧਮਾਕਾ ਨਹੀਂ ਹੈ ਕਿਉਂਕਿ ਜੇ ਪਟਾਕਿਆਂ ਦਾ ਧਮਾਕਾ ਹੁੰਦਾ ਤਾਂ ਥੋੜੀ ਦੇਰ ਤਕ ਪਟਾਕੇ ਵੱਜਣ ਦਾ ਸ਼ੋਰ ਆਉਂਦਾ ਰਹਿੰਦਾ। ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਕੁਝ ਕਿੱਲਾਂ, ਲੋਹੇ ਦੇ ਟੁਕੜੇ ਵੀ ਮਿਲੇ ਹਨ।

ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਤਾਂ ਲੱਗ ਰਿਹਾ ਹੈ ਕਿ ਧਮਾਕਾ ਦਿਵਾਲੀ ਦੇ ਪਟਾਕਿਆਂ ‘ਚ ਸੀ। ਫੌਰੈਂਸਿਕ ਮਾਹਰਾਂ ਦੀ ਟੀਮ ਜਾਂਚ ਕਰ ਰਹੀ ਹੈ। ਪੁਲਿਸ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਣਾਅ ਨੂੰ ਵੀ ਇਸ ਧਮਾਕੇ ਨਾਲ ਜੋੜ ਕੇ ਜਾਂਚ ਕਰ ਰਹੀ ਹੈ।

ਇਸ ਘਟਨਾ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਅਲੋਕ ਵਰਮਾ ਨਾਲ ਗੱਲ ਕੀਤੀ। ਰਾਜਨਾਥ ਸਿੰਘ ਫਿਲਹਾਲ ਬਹਿਰੀਲ ‘ਚ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੱਜ ਸਵੇਰੇ ਲਗਭੱਗ ਚਾਰ ਵਜੇ ਦਿੱਲੀ ਦੀ ਅਨਾਜ ਮੰਡੀ ਦੀ ਇਕ ਕਾਰਖਾਨਾ ਭਿਆਨਕ ਅੱਗ ਦੀ ਲਪੇਟ ਵਿਚ ਆ ਗਿਆ। ਅੱਗ ਬੁਝਾਉਣ ਲਈ 30 ਅੱਗ ਬੁਝਾਊ ਗੱਡੀਆਂ ਦੀ ਵਰਤੋਂ ਕੀਤੀ ਗਈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਵਿਧਾਨ ਸਭਾ ਗੈਲਰੀ ’ਚ ਅਖੰਡ ਕੀਰਤਨੀ ਜਥੇ ਦੇ ਸੰਸਥਾਪਕ ਭਾਈ ਰਣਧੀਰ ਸਿੰਘ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: