Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਦਾਲਤ ਨੇ ਰੇਸ਼ਮ ਸਿੰਘ ਸੰਧੂ (ਕੈਲੀਫੋਰਨੀਆ) ਨੂੰ ਭੇਜਿਆ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ

ਅਦਾਲਤ ਨੇ ਰੇਸ਼ਮ ਸਿੰਘ ਸੰਧੂ (ਕੈਲੀਫੋਰਨੀਆ) ਨੂੰ ਭੇਜਿਆ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ

ਸਰਕਾਰ ਸਮਝਦੀ ਹੈ ਕਿ ਪੰਜਾਬ ਦੇ ਸਿੱਖਾਂ ਵਾਂਗ ਬਾਹਰ ਵੱਸਦੇ ਸਿੱਖ ਵੀ ਉਸਦੇ ਗੁਲਾਮ ਹਨ: ਸੰਧੂ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਬੀਤੇ ਦਿਨ ਦਿੱਲੀ ਹਵਾਈ ਅੱਡੇ ‘ਤੇ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕੀਤੇ ਗਏ ਕੈਲੇਫੋਰਨੀਆ ਨਿਵਾਸੀ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਮਰੀਕਾ ਯੂਨਿਟ ਦੇ ਮੀਤ ਪ੍ਰਧਾਨ ਰੇਸ਼ਮ ਸਿੰਘ ਸੰਧੂ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਨੇ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਸਿੱਖ ਜਥੇਬੰਦਆਂ ਵਲੋਂ ਬੀਤੇ ਸਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੱਬਾ ਵਿਖੇ ਸੱਦੇ ਗਏ ਪੰਥਕ ਇਕੱਠ ਨੂੰ ਲੈ ਕੇ ਥਾਣਾ ਚਾਟੀਵਿੰਡ ਦੀ ਪੁਲਿਸ ਨੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਕੇਸ ਵਿੱਚ ਕੈਲੇਫੋਰਨੀਆ (ਅਮਰੀਕਾ) ਨਿਵਾਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੀਤ ਪ੍ਰਧਾਨ ਰੇਸ਼ਮ ਸਿੰਘ ਸੰਧੂ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਸੀ ਜਿਸਤੇ ਉਨ੍ਹਾਂ ਦੇ ਮੁੜ ਭਾਰਤ ਆਉਣ ‘ਤੇ ਬੀਤੇ ਕੱਲ੍ਹ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਕੇ ਗ੍ਰਿਫਤਾਰ ਕਰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਅਦਾਲਤ ਨੇ ਰੇਸ਼ਮ ਸਿੰਘ ਸੰਧੂ (ਕੈਲੀਫੋਰਨੀਆ) ਨੂੰ ਭੇਜਿਆ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ
ਅਦਾਲਤ ਨੇ ਰੇਸ਼ਮ ਸਿੰਘ ਸੰਧੂ (ਕੈਲੀਫੋਰਨੀਆ) ਨੂੰ ਭੇਜਿਆ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ

ਥਾਣਾ ਚਾਟੀਵਿੰਡ ਦੀ ਪੁਲਿਸ ਨੇ ਸੰਧੂ ਨੂੰ ਅੱਜ ਇਥੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ। ਸੰਧੂ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਸਿਮਰਨਜੀਤ ਸਿੰਘ ਪੇਸ਼ ਹੋਏ। ਅਦਾਲਤ ਨੇ ਸਰਕਾਰੀ ਵਕੀਲ ਵਲੋਂ ਦਿੱਤੀਆਂ ਦਲੀਲਾਂ ਦੇ ਮੱਦੇਨਜਰ ਸੰਧੂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ. ਸੰਧੂ ਨੇ ਕਿਹਾ ਕਿ ਉਹ ਬੀਤੇ ਸਾਲ “ਸਰਬੱਤ ਖਾਲਸਾ” ਵਿੱਚ ਸ਼ਾਮਿਲ ਹੋਏ ਸਨ। ਇਸ ਮੌਕੇ ਸਿੱਖ ਕੌਮ ਨੇ ਆਪਣੀਆਂ ਧਾਰਮਿਕ ਭਾਵਨਾਵਾਂ ਦਾ ਪ੍ਰਗਟਾਅ ਕਰਦਿਆਂ ਕੁਝ ਫੈਸਲੇ ਲਏ ਸਨ, ਜੋ ਹੋ ਸਕਦੈ ਸਰਕਾਰ ਨੂੰ ਚੰਗੇ ਨਾ ਲੱਗੇ ਹੋਣ।

ਇੱਕ ਸਾਵਲ ਦੇ ਜਵਾਬ ਵਿੱਚ ਸ. ਸੰਧੂ ਨੇ ਕਿਹਾ ਕਿ ‘ਮੈਂ ਨਹੀਂ ਸਮਝਦਾ ਕਿ ਸਰਕਾਰ ਦਾ ਐਨ.ਆਰ.ਆਈ. ਪ੍ਰਤੀ ਕੋਈ ਹਮਦਰਦੀ ਜਾਂ ਸਤਿਕਾਰ ਵਾਲਾ ਵਤੀਰਾ ਹੈ। ਉਹ ਸਮਝਦੀ ਹੈ ਕਿ ਪੰਜਾਬ ਦੇ ਸਿੱਖਾਂ ਵਾਂਗ ਬਾਹਰ ਵੱਸਦੇ ਸਿੱਖ ਵੀ ਉਸਦੇ ਗੁਲਾਮ ਹੀ ਹਨ’। ਸੰਧੂ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸ. ਸੰਧੂ “ਸਰਬੱਤ ਖਾਲਸਾ” ਵਿੱਚ ਸ਼ਾਮਿਲ ਜ਼ਰੂਰ ਹੋਏ ਸਨ ਲੇਕਿਨ ਉਨ੍ਹਾਂ ਨੇ ਸਟੇਜ ‘ਤੇ ਕੋਈ ਵਿਚਾਰ ਪ੍ਰਗਟ ਨਹੀਂ ਕੀਤੇ ਤੇ ਨਾ ਹੀ ਇਸ ਇਕੱਠ ਵਿੱਚ ਕੋਈ ਅਜਿਹੀ ਕਾਰਵਾਈ ਹੋਈ ਜੋ ਦੇਸ਼ ਦੇ ਕਾਨੂੰਨ ਦੇ ਖਿਲਾਫ ਹੋਵੇ ਤੇ ਇਹ ਗੱਲ ਅਦਾਲਤ ਨੂੰ ਵੀ ਦੱਸੀ ਗਈ ਹੈ। ਸਮਾਗਮ ਦੀਆਂ ਵੀਡੀਓ ਅਦਾਲਤ ਕੋਲ ਹੈ ਪਰ ਪੁਲਿਸ ਵਲੋਂ ਬਾਰ-ਬਾਰ ਜਾਂਚ ਦੀ ਗੱਲ ਕੀਤੇ ਜਾਣ ‘ਤੇ ਸੰਧੂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਿਛਲੇ ਡੇਢ ਮਹੀਨਿਆਂ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਚੱਲ ਰਹੇ ਰਮਨਦੀਪ ਸਿੰਘ ਬੱਗਾ ਪਿੰਡ ਚੂਹੜਵਾਲ (ਜ਼ਿਲ੍ਹਾ ਲੁਧਿਆਣਾ) ਅਤੇ ਹਰਦੀਪ ਸਿੰਘ ਸ਼ੇਰਾ ਵਾਸੀ ਅਮਲੋਹ (ਫਤਿਹਗੜ੍ਹ ਸਾਹਿਬ) ਨੂੰ ਅੱਜ (18 ਦਸੰਬਰ,
ਖੰਨਾ ਪੁਲਿਸ ਨੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਨੂੰ ਸਥਾਨਕ ਡਿਊਟੀ ਮੈਜਿਸਟ੍ਰੇਟ ਰਾਧਿਕਾ ਪੁਰੀ ਦੀ ਅਦਾਲਤ 'ਚ ਐਫ.ਆਈ.ਆਰ. ਨੰ: 119/16 (ਮਿਤੀ: 24/04/2016) ਥਾਣਾ ਖੰਨਾ ਸਿਟੀ 'ਚ ਦਰਜ ਮੁਕੱਦਮੇ
ਖੰਨਾ ਪੁਲਿਸ ਨੇ 9 ਸਾਲਾਂ ਬਾਅਦ ਇੰਗਲੈਂਡ ਤੋਂ ਪਰਤੇ ਜੰਮੂ ਨਿਵਾਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਅੱਜ (12 ਦਸੰਬਰ, 2017) ਪਾਇਲ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਰਿਮਾਂਡ ਹਾਸਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: