ਲੁਧਿਆਣਾ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਅੱਜ ਕਿਹਾ ਕਿ ਪੰਜਾਬ ‘ਚ ਆਉਂਦਆਂਿ ਵਿਧਾਨ ਸਭਾ ਚੋਣਾਂ ਦੌਰਾਨ ਹਾਲਾਂਕਿ ਹਿੰਸਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ “ਕਾਫੀ ਸੰਵੇਦਨਸ਼ੀਲ” ਪੋਲੰਿਗ ਬੂਥਾਂ ‘ਤੇ ਚਾਰ ਹਜ਼ਾਰ ਤੋਂ ਵੱਧ ਕੈਮਰੇ ਲਾਏ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਚੋਣਾਂ ਨਾਲ ਸਬੰਧਤ ਹਿੰਸਾ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਫੇਰ ਵੀ ਚੋਣ ਕਮਿਸ਼ਨ ਪੋਲੰਿਗ ਕੇਂਦਰਾਂ ‘ਚ ਚਾਰ ਹਜ਼ਾਰ ਤੋਂ ਵੱਧ ਕੈਮਰੇ ਲਾਉਗਾ।

ਵੀ.ਕੇ. ਸਿੰਘ ਨੇ ਵੋਟਰਾਂ ਲਈ ਆਯੋਜਿਤ ਇਕ ਖਾਸ ਪ੍ਰੋਗਰਾਮ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਤਿਆਰ ਹੈ।
ਉਨ੍ਹਾਂ ਦੱਸਿਆ ਕਿ ਵੈਬ ਕੈਮਰਿਆਂ ‘ਚ 3-ਜੀ ਅਤੇ 4-ਜੀ ਇੰਟਰਨੈਟ ਕਨੈਕਟੀਵਿਟੀ ਹੋਏਗੀ ਅਤੇ ਇਹ ਸਿੱਧੇ ਜ਼ਿਲ੍ਹਾ ਚੋਣ ਦਫਤਰ, ਚੰਡੀਗੜ੍ਹ ਅਤੇ ਨਵੀਂ ਦਿੱਲੀ ਸਥਿਤ ਭਾਰਤ ਦੇ ਚੋਣ ਕਮਿਸ਼ਨ ਨਾਲ ਜੁੜੇ ਹੋਣਗੇ।