ਚੰਡੀਗੜ੍ਹ: ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਵੀਰਵਾਰ ਰਾਤ 54 ਆਈਪੀਐਸ ਤੇ ਪੀਪੀਐਸ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ। ਬਦਲੇ ਗਏ ਅਫ਼ਸਰਾਂ ਵਿੱਚ ਇਕ ਆਈਜੀ, ਦਸ ਡੀਆਈਜੀ, 12 ਐਸਐਸਪੀ ਅਤੇ ਬਾਕੀ ਏਆਈਜੀ/ਐਸਪੀ ਸ਼ਾਮਲ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਦੇ ਐਸਐਸਪੀ ਸਨੇਹਦੀਪ ਸ਼ਰਮਾ ਨੂੰ ਤਰਨ ਤਾਰਨ ਲਾਇਆ ਗਿਆ ਹੈ। ਜਿਹੜੇ ਹੋਰ ਐਸਐਸਪੀ ਬਦਲੇ ਗਏ ਹਨ, ਉਨ੍ਹਾਂ ਵਿੱਚ ਪਠਾਨਕੋਟ ਤੋਂ ਰਾਕੇਸ਼ ਕੌਸ਼ਲ, ਮੁਹਾਲੀ ਤੋਂ ਗੁਰਪ੍ਰੀਤ ਸਿੰਘ ਭੁੱਲਰ, ਤਰਨ ਤਾਰਨ ਤੋਂ ਮਨਮੋਹਨ ਸ਼ਰਮਾ, ਹੁਸ਼ਿਆਰਪੁਰ ਤੋਂ ਕੁਲਦੀਪ ਸਿੰਘ, ਫਤਿਹਗੜ੍ਹ ਸਾਹਿਬ ਤੋਂ ਹਰਚਰਨ ਸਿੰਘ ਭੁੱਲਰ, ਫਾਜ਼ਿਲਕਾ ਤੋਂ ਨਰਿੰਦਰ ਭਾਰਗਵ, ਸੰਗਰੂਰ ਤੋਂ ਪ੍ਰਿਤਪਾਲ ਸਿੰਘ ਥਿੰਦ, ਬਟਾਲਾ ਤੋਂ ਦਲਜਿੰਦਰ ਸਿੰਘ, ਫਿਰੋਜ਼ਪੁਰ ਰਵਿੰਦਰ ਕੁਮਾਰ ਅਤੇ ਜਲੰਧਰ ਰੂਰਲ ਤੋਂ ਹਰਮੋਹਨ ਸਿੰਘ ਸ਼ਾਮਲ ਹਨ। ਬਦਲੇ ਗਏ ਆਈਜੀ ਹਨ ਅਰੁਣਪਾਲ ਸਿੰਘ। ਇਸੇ ਤਰ੍ਹਾਂ ਬਲਕਾਰ ਸਿੰਘ ਡੀਆਈਜੀ ਨੂੰ ਤਰੱਕੀ ਦੇ ਕੇ ਆਈਜੀ ਕ੍ਰਾਈਮ ਲਾਇਆ ਗਿਆ ਹੈ। ਗੁਰਿੰਦਰਪਾਲ ਸਿੰਘ ਢਿੱਲੋਂ ਡੀਆਈਜੀ ਨੂੰ ਤਰੱਕੀ ਦੇ ਕੇ ਆੲਜੀ ਰੇਲਵੇ ਲਾਇਆ ਗਿਆ ਹੈ। ਸੁਰਿੰਦਰਪਾਲ ਸਿੰਘ ਪਰਮਾਰ ਡੀਆਈਜੀ ਨੂੰ ਵੀ ਤਰੱਕੀ ਦੇ ਕੇ ਆਈਜੀ ਪੰਜਾਬ ਪੁਲਿਸ ਅਕੈਡਮੀ ਫਿਲੌਰ ਨਿਯੁਕਤ ਕੀਤਾ ਗਿਆ ਹੈ। ਪਟਿਆਲਾ ਰੇਂਜ ਦੇ ਡੀਆਈਜੀ ਅਮਰ ਸਿੰਘ ਚਾਹਲ ਨੂੰ ਤਰੱਕੀ ਦੇ ਕੇ ਆੲਜੀ ਇੰਡੀਆ ਰਿਜ਼ਰਵ ਪਟਿਆਲਾ ਲਾਇਆ ਗਿਆ ਹੈ।