ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਚੱਲ ਰਹੇ ਨਾਮਜ਼ਦਗੀਆਂ ਭਰਨ ਦੇ ਦੌਰ ਵਿੱਚ ਹੁਣ ਤੱਕ 884 ਉਮੀਦਵਾਰਾਂ ਵੱਲੋਂ ਆਪਣੇ ਕਾਗ਼ਜ਼ ਦਾਖ਼ਲ ਕੀਤੇ ਜਾ ਚੁੱਕੇ ਹਨ। ਅੰਮ੍ਰਿਤਸਰ ਸੰਸਦੀ ਹਲਕੇ ਲਈ ਵੀ ਪੰਜ ਉਮੀਦਵਾਰ ਆਪਣੇ ਕਾਗ਼ਜ਼ ਦਾਖਲ ਕਰ ਚੁੱਕੇ ਹਨ।

ਮੀਡੀਆ ਦੀਆਂ ਖ਼ਬਰਾਂ ਅਨੁਸਾਰ ਮੰਗਲਵਾਰ ਜਿਨ੍ਹਾਂ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਉਨ੍ਹਾਂ ਵਿੱਚ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ (ਕਾਂਗਰਸ) ਤੇ ਜਨਰਲ ਜੇ.ਜੇ. ਸਿੰਘ (ਸ਼੍ਰੋਮਣੀ ਅਕਾਲੀ ਦਲ), ਲਹਿਰਾਗਾਗਾ ਤੋਂ ਰਾਜਿੰਦਰ ਕੌਰ ਭੱਠਲ (ਕਾਂਗਰਸ) ਤੇ ਪਰਮਿੰਦਰ ਸਿੰਘ ਢੀਂਡਸਾ (ਸ਼੍ਰੋਮਣੀ ਅਕਾਲੀ ਦਲ), ਅਬੋਹਰ ਤੋਂ ਸੁਨੀਲ ਜਾਖੜ (ਕਾਂਗਰਸ), ਮੋਗਾ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ (ਸ਼੍ਰੋਮਣੀ ਅਕਾਲੀ ਦਲ), ਤਰਨ ਤਾਰਨ ਤੋਂ ਪਹਿਲਵਾਨ ਕਰਤਾਰ ਸਿੰਘ (ਆਮ ਆਦਮੀ ਪਾਰਟੀ), ਬੱਸੀ ਪਠਾਣਾਂ ਤੋਂ ਦਰਬਾਰਾ ਸਿੰਘ ਗੁਰੂ (ਸ਼੍ਰੋਮਣੀ ਅਕਾਲੀ ਦਲ), ਮਾਨਸਾ ਤੋਂ ਜਗਦੀਪ ਸਿੰਘ ਨਕਈ (ਸ਼੍ਰੋਮਣੀ ਅਕਾਲੀ ਦਲ), ਅਮਲੋਹ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ (ਸ਼੍ਰੋਮਣੀ ਅਕਾਲੀ ਦਲ), ਡੇਰਾਬਸੀ ਤੋਂ ਐਨ. ਕੇ ਸ਼ਰਮਾ (ਸ਼੍ਰੋਮਣੀ ਅਕਾਲੀ ਦਲ) ਤੇ ਸਰਬਜੀਤ ਕੌਰ ਪਤਨੀ ਕੈਪਟਨ ਕੰਵਲਜੀਤ ਸਿੰਘ (ਆਮ ਆਦਮੀ ਪਾਰਟੀ), ਖਰੜ ਤੋਂ ਰਣਜੀਤ ਸਿੰਘ ਗਿੱਲ (ਸ਼੍ਰੋਮਣੀ ਅਕਾਲੀ ਦਲ), ਮੁਹਾਲੀ ਤੋਂ ਬਲਬੀਰ ਸਿੰਘ ਸਿੱਧੂ (ਕਾਂਗਰਸ), ਜਲੰਧਰ ਕੈਂਟ ਤੋਂ ਪਰਗਟ ਸਿੰਘ (ਕਾਂਗਰਸ), ਫਤਹਿਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ (ਕਾਂਗਰਸ), ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ (ਕਾਂਗਰਸ), ਲੰਬੀ ਤੋਂ ਜਰਨੈਲ ਸਿੰਘ (ਆਮ ਆਦਮੀ ਪਾਰਟੀ), ਫਰੀਦਕੋਟ ਤੋਂ ਹਰਦੀਪ ਸਿੰਘ ਕਿੰਗਰਾ (ਆਪਣਾ ਪੰਜਾਬ ਪਾਰਟੀ) ਪ੍ਰਮੁੱਖ ਹਨ। ਮੁੱਖ ਚੋਣ ਦਫ਼ਤਰ ਤੋਂ ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀ ਸੰਸਦੀ ਸੀਟ ਦੀ ਉੱਪ ਚੋਣ ਲਈ ਪੰਜ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ। ਇਸੇ ਤਰ੍ਹਾਂ ਜ਼ਿਲ੍ਹਾ ਰੋਪੜ ਦੇ ਵਿਧਾਨ ਸਭਾ ਹਲਕਿਆਂ ਤੋਂ 16, ਅੰਮ੍ਰਿਤਸਰ ਤੋਂ 54, ਲੁਧਿਆਣਾ ਤੋਂ 67, ਫਤਹਿਗੜ੍ਹ ਤੋਂ 13, ਮੁਹਾਲੀ ਤੋਂ 21, ਨਵਾਂ ਸ਼ਹਿਰ ਤੋਂ 17, ਮੋਗਾ ਤੋਂ 14, ਫਿਰੋਜ਼ਪੁਰ ਤੋਂ 15, ਫਾਜ਼ਿਲਕਾ ਤੋਂ 19, ਤਰਨ ਤਾਰਨ ਤੋਂ 18, ਕਪੂਰਥਲਾ ਤੋਂ 19, ਪਠਾਨਕੋਟ ਤੋਂ 15, ਗੁਰਦਾਸਪੁਰ ਤੋਂ 40, ਜਲੰਧਰ ਤੋਂ 49, ਹੁਸ਼ਿਆਰਪੁਰ ਤੋਂ 31, ਮਾਨਸਾ ਤੋਂ 10, ਸੰਗਰੂਰ ਤੋਂ 41, ਬਰਨਾਲਾ ਤੋਂ 18, ਪਟਿਆਲਾ ਤੋਂ 41, ਫਰੀਦਕੋਟ ਤੋਂ 8, ਬਠਿੰਡਾ ਤੋਂ 35 ਅਤੇ ਮੁਕਤਸਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਤੋਂ 12 ਉਮੀਦਵਾਰਾਂ ਨੇ ਨੇ ਕਾਗ਼ਜ਼ ਦਾਖਲ ਕੀਤੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ (18 ਜਨਵਰੀ) ਲੰਬੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਭਰਨਗੇ। ਹੁਣ ਤੱਕ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਅਜਿਹੇ ਉਮੀਦਵਾਰ ਹਨ ਜੋ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ। ਵਿਧਾਨ ਸਭਾ ਚੋਣਾਂ ਲਈ ਨਾਮਜ਼ਦੀਆਂ ਦਾ ਅੱਜ ਆਖਰੀ ਦਿਨ ਹੈ।
ਨਾਮਜ਼ਦਗੀਆਂ ਨਾਲ ਸਬੰਧਤ ਹੋਰ ਅੰਗ੍ਰੇਜ਼ੀ ਵਿਚ ਖ਼ਬਰ ਪੜ੍ਹਨ ਲਈ: