ਪਟਨਾ: ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਹ ਕਹਿਣ ‘ਤੇ ਤਨਜ਼ ਕੱਸਿਆ ਹੈ ਕਿ ਉਤਰ ਪ੍ਰਦੇਸ਼ ਨੇ ਉਨ੍ਹਾਂ ਨੂੰ ਗੋਦ ਲਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਹੁਣ ਹੋਰ ਨਾ ਹਸਾਉਣ ਲਈ ਬੇਨਤੀ ਕੀਤੀ। ਲਾਲੂ ਪ੍ਰਸਾਦ ਨੇ ਕਿਸੇ ਦਾ ਨਾਮ ਲਏ ਬਿਨਾਂ ਟਵੀਟ ਕਰਕੇ ਲਿਖਿਆ ਕਿ “ਪੰਜਾਬ ‘ਚ ਖੂਨ ਦਾ ਬੇਟਾ ਤੇ ਉਤਰ ਪ੍ਰਦੇਸ਼ ‘ਚ ਗੋਦ ਲਿਆ ਪੁੱਤਰ, ਗਜਬ ਹੈ ਭਰਾ ਏਨਾ ਨਾ ਹਸਾਇਆ ਕਰ।”

ਜ਼ਿਕਰਯੋਗ ਹੈ ਕਿ ਲਾਲੂ ਯਾਦਵ ਨਰਿੰਦਰ ਮੋਦੀ ਵਲੋਂ ਬੋਲੇ ਜਾਂਦੇ “ਬਹਿਨੋ ਔਰ ਭਾਈਓ” ਸਟਾਈਲ ਦਾ ਪਹਿਲਾਂ ਵੀ ਮਜ਼ਾਕ ਉਡਾ ਚੁੱਕੇ ਹਨ।
ਸਬੰਧਰ ਖ਼ਬਰ:
ਭਗਵੰਤ ਮਾਨ ਨੇ ਮੋਦੀ ਨੂੰ ਕਿਹਾ; “ਮੈਂ ਲੋਕਾਂ ਦਾ ਖੂਨ ਨਹੀਂ ਪੀਂਦਾ ਜਿਵੇਂ ਤੁਸੀਂ ਗੁਜਰਾਤ ‘ਚ ਪੀਤਾ” …